Sri Gur Pratap Suraj Granth

Displaying Page 95 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੧੦

੮. ।ਗੁਰ ਪਰਨਾਲੀ॥
੭ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੯
ਚੌਪਈ: ਪੁਨ ਸ਼੍ਰੀ ਹਰਿ ਗੋਬਿੰਦ ਗੁਰੁ ਹੋਏ।
ਪ੍ਰਭੁ੧ ਪੀਰੀ ਅਰੁ ਮੀਰੀ ਦੋਏ।
ਜਨਮ ਲੀਨ ਜਹਿਣ ਗ੍ਰਾਮ ਵਡਾਲੀ।
ਬਲੀ ਮਹਿਦ੨ ਤਨ ਡੀਲ੩ ਬਿਸਾਲੀ ॥੧॥
ਦਾਰਾ ਤੀਨ* ਸੁਸ਼ੀਲਾ੪ ਬਾਹੀ।
ਇਕ ਦਮੋਦਰੀ, ਦੁਤਿ ਮਰਵਾਹੀ।
ਨਾਮ ਨਾਨਕੀ ਤ੍ਰਿਤਿਾ ਕੇਰਾ।
ਮਨ ਸਿਮਰਤਿ ਜਿਨ ਅਨਣਦ ਘਨੇਰਾ ॥੨॥
ਪੰਚ ਪੁਜ਼ਤ੍ਰ ਇਨ ਤੇ ਅੁਤਪਜ਼ਤਾ।
ਜੇਠੋ ਸ਼੍ਰੀ ਬਾਬਾ ਗੁਰਦਿਜ਼ਤਾ।
ਸੂਰਜ ਮਲ ਅਰੁ ਅਨੀ ਰਾਇ ਭਨਿ।
ਅਟਲ ਰਾਇ ਬ੍ਰਹਗਾਨ ਸਭਿਨਿ ਮਨ ॥੩॥
ਪੰਚਮ ਭੇ ਸ਼੍ਰੀ ਤੇਗ ਬਹਾਦਰ+।
ਨਿਕਟ ਬਿਠਾਵਹਿਣ ਜਿਨ ਪਿਤ ਸਾਦਰ੫।
ਸ੍ਰੀ ਗੁਰ ਹਰਿਗੋਬਿੰਦ ਸਮ ਸ਼ੇਰ੬।
ਹਤੇ ਤੁਰਕ ਗਨ ਗਹਿ ਸ਼ਮਸ਼ੇਰ ॥੪॥
ਗਨ ਦਾਸਨ ਕੇ ਕਾਰ ਸੁਧਾਰੇ।
ਜਗ ਮਹਿਣ ਕੀਰਤਿ ਬਹੁ ਬਿਸਤਾਰੇ।
ਇਕ ਤ੍ਰਿੰਸਤ ਸੰਮਤ੭ ਦਸ ਮਾਸ।
ਖਟ ਦਿਨ ਗੁਰਤਾ ਥਿਤਿ ਸੁਖਰਾਸ ॥੫॥
ਸੋਲਹਿ ਸਤ ਪਚਾਨਵੇ੮ ਸਾਲ।


੧ਮਾਲਕ।
੨ਮਹਾਂਬਲੀ।
੩ਕਜ਼ਦ।
*ਦੇਖੋ ਰਾਸ ੪ ਅੰਸੂ ੨੭ ਅੰਕ ੪੬ ਦੀ ਹੇਠਲੀ
ਸ਼੍ਰੀ ਗੁਰੂ ਹਰਿ ਗੋਬਿੰਦ ਜੀ ਦੇ ਵਿਆਹਾਂ ਪਰ ਟੂਕ।
੪ਸੁਸ਼ੀਲ ਸੁਭਾਵ ਵਾਲੀਆਣ।
+ਛੇਵੇਣ ਗੁਰਾਣ ਦੀ ਇਕ ਸਪੁਜ਼ਤ੍ਰੀ ਬੀਬੀ ਵੀਰੋ ਜੀ ਬੀ ਸੀ।
੫ਸਹਿਤ ਆਦਰ।
੬ਸ਼ੇਰ ਵਾਣਗ।
੭ਇਕਜ਼ਤੀ ਸਾਲ।
੮-੧੬੯੫।

Displaying Page 95 of 626 from Volume 1