Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੧੦੭
੧੪. ।ਭੀਮਚੰਦ ਦਾ ਪੁਜ਼ਤ੍ਰ ਤੇ ਵਗ਼ੀਰ ਸ੍ਰੀ ਨਗਰ ਪੁਜ਼ਜੇ॥
੧੩ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੧੫
ਦੋਹਰਾ: ਜਤਨ ਅਨੇਕ ਬਿਚਾਰਿ ਕੈ,
ਭੀਮਚੰਦ ਗਿਰਰਾਇ।
ਮਾਨੋਣ ਮੰਤ੍ਰ ਵਗ਼ੀਰ ਕੋ,
ਔਰ ਨ੍ਰਿਪਨ ਸਮੁਦਾਇ੧ ॥੧॥
ਚੌਪਈ: ੨ਸੁਨੋ ਸੈਲਨਾਥਨ! ਬਚ ਮੇਰੇ।
ਬਾਹ ਸਮੈ ਆਯੋ ਅਬਿ ਨੇਰੇ।
ਲਰਿਬੇ ਬਿਖੈ ਦਿਵਸ ਬਹੁ ਲਾਗੈਣ।
ਪਿਖਿ ਦਲ ਬਲ ਕੌ ਗੁਰ ਨਹਿ ਭਾਗੈ ॥੨॥
ਭੀਮ ਜੰਗ ਦੁਇ ਦਿਸ਼ਿ ਤੇ ਪਰੈ।
ਦੋਨਹੁ ਚਮੂੰ ਸੁਭਟ ਬਲ ਧਰੈਣ।
ਹਟ ਨਹਿ ਜਾਇ ਲਾਜ ਨਿਰਬਾਹੈਣ।
ਕੋ ਜਾਨੇ ਤਬਿ ਕਾ ਹੁਇ ਜਾਹੈ ॥੩॥
ਬਾਹ ਕਾਜ ਪੂਰਨ ਅਬਿ ਕਰੋ।
ਪੁਨ ਗੁਰ ਸੰਗ ਲਰੋ ਨਹਿ ਟਰੋ।
ਅਬਿ ਰਿਸ ਤਜਹੁ ਅਪਰ ਮਗ ਗਮਨਹੁ।
ਬਹੁਰ ਆਇ ਗੁਰ ਦਲ ਕੋ ਦਮਨਹੁ੩ ॥੪॥
ਫਤੇਸ਼ਾਹ ਕੋ ਲੇ ਕਰਿ ਸੰਗ।
ਦਿਹੁ ਅੁਠਾਇ ਇਤ ਤੇ੪ ਕਰਿ ਜੰਗ।
ਸਭਿਨਿ ਬਿਰੋਦੀ ਬਨੋਣ ਮਹਾਨ।
ਕੈਸੇ ਬਸਨ ਦੇਹਿ ਇਸ ਥਾਨ ॥੫॥
ਬਿਘਨ ਬਿਸਾਲ ਬਾਹ ਮਹਿ ਡਾਲਾ।
ਇਸ ਪਲਟੋਣ ਮੈਣ ਲੇਅੁਣ ਬਿਸਾਲਾ।
ਇਜ਼ਤਾਦਿਕ ਕਹਿ ਨ੍ਰਿਪ ਸਮੁਝਾਏ।
ਲਰਿਬੇ ਤੇ ਤਿਸ ਸਮੈਣ ਹਟਾਏ ॥੬॥
ਕਰੋ ਤਾਰ ਸੁਤ ਹੇਤੁ ਪਠਾਵਨ।
ਨਿਕਟ ਅਮਾਤ੫ ਕੀਨਿ ਸਮੁਝਾਵਨਿ।
੧ਭੀਮ ਚੰਦ ਪਹਾੜੀ ਰਾਜੇ ਤੇ ਹੋਰ ਸਾਰਿਆਣ ਰਾਜਿਆਣ ਨੇ ਵਗ਼ੀਰ ਦੀ ਸਲਾਹ ਮੰਨ ਲਈ।
੨ਭੀਮਚੰਦ ਕਹਿਦਾ ਹੈ:-
੩ਦੰਡ ਦਿਓ।
੪ਇਥੋਣ (ਪਾਂਵਟੇ) ਤੋਣ।
੫ਵਗ਼ੀਰ।