Sri Gur Pratap Suraj Granth

Displaying Page 95 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੧੦੮

੧੪. ।ਬਰਾਤ ਵਾਪਸ ਆਈ॥
੧੩ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੧੫
ਦੋਹਰਾ: ਸ਼੍ਰੀ ਹਰਿਗੋਵਿੰਦ ਚੰਦ ਕੇ, ਬ੍ਰਿੰਦ ਨਾਗਰੀ ਨਾਰਿ।
ਬਿਚ ਬਰਾਤ ਤੇ ਲੇ ਗਏ, ਕਰਿ ਜਬਿ ਲੀਨਿ ਅਹਾਰ ॥੧॥
ਸੈਯਾ: ਦੇਖਿ ਸਰੂਪ ਵਿਸ਼ੇਖ ਹੀ ਦੂਲੋ
ਆਨਦ ਤੇ ਬਤਰਾਵਤਿ ਹੈਣ੧।
ਦੀਰਘ ਅੰਗ, ਪ੍ਰਲਬ੨ ਭੁਜਾ,
ਅਰਬਿੰਦ ਬਿਲੋਚਨ ਭਾਵਤਿ ਹੈਣ।
ਕੇਚਿਤ ਜਾਨਿ ਗੁਰੂ ਸੁਤ ਹੈਣ
ਗੁਰੂ ਹੇਰਤਿ ਸੀਸ ਝੁਕਾਵਤਿ ਹੈ੩।
ਹਾਸ ਬਿਲਾਸ ਕਰੈਣ ਮਿਲਿ ਕੈ
ਇਕ ਪ੍ਰੇਮ ਧਰੇ ਬਲਿ ਜਾਵਤਿ ਹੈਣ ॥੨॥
ਰੂਪ ਦਮੋਦਰੀ ਕੋ ਜਿਮ ਸੁੰਦਰ
ਤੋਣ ਹਰਿਗੋਵਿੰਦ ਰੂਪ ਬਿਸਾਲਾ।
ਏ ਰੀ ਸਖੀ! ਇਹ ਜੋਰੀ੪ ਜੁਰੀ ਸਮ,
ਜੀਵੋ ਭੋਗ ਭੁਗੋ ਚਿਰਕਾਲਾ।
ਭਾਗ ਨਰਾਇਨ ਦਾਸ ਬਡੇ
ਜਿਸ ਕੇਰਿ ਦਮਾਦ੫ ਭਯੋ ਦੁਤਿ ਜਾਲਾ।
ਸੁੰਦਰ ਲਛਨ ਅੰਗ ਸਮੂਹ
ਮਨਿਦ ਬਿਲਦ ਦਿਪੈ ਮਹਿਪਾਲਾ੬ ॥੩॥
ਸਾਸੁ ਤਬੈ ਬਡ ਭਾਗ ਭਰੀ
ਨਿਜ ਅੰਕ ਬਿਠਾਇ ਸਨੇਹ ਮਹਾਨਾ।
ਸੀਸ ਪੈ ਹਾਥ ਕੋ ਫੇਰਿ ਸਰਾਹਤਿ,
ਡੀਠ ਲਗੈ ਨਹਿ, ਭੈ ਅੁਰ ਮਾਨਾ।
ਸਾਰੀਆਣ ਸਾਰੀਆਣ ਆਇ੭ ਪਿਖੋ
ਬਲਿਹਾਰੀਆਣ ਹੈ ਮਨ ਕੋ ਬਿਰਮਾਨਾ੮।

੧ਗਜ਼ਲਾਂ ਕਰਦੀਆਣ ਹਨ।
੨ਲਬੀਆਣ।
੩ਕਈ ਗੁਰਾਣ ਦੇ ਸਪੁਜ਼ਤ੍ਰ ਲ਼ ਗੁਰੂ ਜਾਣਕੇ, ਦਰਸ਼ਨ ਕਰ ਮਜ਼ਥੇ ਟੇਕਦੀਆਣ ਹਨ।
੪ਜੋੜੀ।
੫ਜਵਾਈ।
੬ਰਾਜੇ ਵਾਣ।
੭ਸਾਰੀਆਣ ਸਾਲੀਆਣ ਨੇ ਆ ਕੇ।
੮ਭਾਵ ਮੋਹਿਤ ਹੋ ਗਈਆਣ।

Displaying Page 95 of 501 from Volume 4