Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੧੨
ਬ੍ਰਿਧੇ ਸਰੀਰ ਸੁਖਦ ਥਲ ਤਾਂਹੀ੧ ॥੧੧॥
ਸੰਮਤ ਤ੍ਰੈ ਬਿੰਸਤ੨ ਖਟ ਮਾਸ।
ਦਿਵਸ ਚਤੁਰ ਦਸ ਲੈ ਸੁਖਰਾਸ੩।
ਗੁਰਤਾ ਗਾਦੀ ਪਰ ਥਿਤਿ ਰਹੇ।
ਸ਼੍ਰੀ ਹਰਿਰਾਇ ਦਾਸ ਦੁਖ ਦਹੇ ॥੧੨॥
ਸੰਮਤ ਸਜ਼ਤ੍ਰਹ ਸਤ ਅਸ਼ਟਾਦਸ਼੪।
ਕਾਤਕ ਵਦਿ ਨਵਮੀ ਮਹਿਣ ਸੁਖ ਬਸਿ।
ਸ਼੍ਰੀ ਹਰਿ ਕ੍ਰਿਸ਼ਨ ਤਖਤ ਗੁਰਿਆਈ।
ਬੈਠੇ ਸਿਸੁ੫ ਅਤਿ ਬੈਸ ਸੁਹਾਈ ॥੧੩॥
ਦਿਜ਼ਲੀ ਮਹਿਣ ਗਮਨੇ ਕਿਸਿ ਹੇਤ।
ਤਹਿਣ ਤਨ ਤਾਗੋ ਕ੍ਰਿਪਾ ਨਿਕੇਤ।
ਜੁਗ ਸੰਮਤ੬ ਅਰੁ ਪੰਚ ਮਹੀਨੇ।
ਦਿਨ ਅੁਨੀਸ ਗੁਰਤਾ ਪਦ ਕੀਨੇ ॥੧੪॥
ਦੋਹਰਾ: ਸੰਮਤ ਸਜ਼ਤ੍ਰਾ ਸੈ ਬਿਤੇ, ਅੂਪਰ ਬੀਸ ਰੁ ਏਕ੭।
ਚੇਤ ਸੁਦੀ ਚੌਦਸ ਦਿਵਸ, ਸ਼੍ਰੀ ਗੁਰੁ ਜਲਧਿ ਬਿਬੇਕ੮ ॥੧੫॥
ਚੌਪਈ: ਏਕ ਜਾਮ ਖਟ ਘਟੀ ਬਿਤਾਏ।
ਨਿਸਾ੯ ਬਿਖੇ ਸ਼੍ਰੀ ਗੁਰੂ ਸਮਾਏ।
ਬਾਬਾ ਕਹੋ ਬਕਾਲੇ ਮਾਂਹਿ੧੦।
ਸਤਿਗੁਰ ਤੇਗ ਬਹਾਦਰ ਤਾਂਹਿ ॥੧੬॥
ਅਰਪਤਿ ਭਏ ਤਿਨਹਿ ਗੁਰਿਆਈ।
ਤਖਤ ਬਿਰਾਜੇ ਸਿਖ ਸੁਖਦਾਈ੧੧।
ਸ਼੍ਰੀ ਗੁਰ ਹਰਿ ਗੋਬਿੰਦ ਕੇ ਨਦ੧੨।
੧ਸੁਖ ਦਾਤੇ ਸਰੀਰ ਵਡੇ ਹੋਏ ਓਸੇ ਥਾਂ (ਭਾਵ ਕੀਰਤਪੁਰ ਵਿਚ)।
੨੨੩।
੩ਭਾਵ ਗੁਰੂ ਜੀ।
੪੧੭੧੮।
੫ਬਾਲਕ (ਅਵਸਥਾ)।
੬ਦੋ ਸਾਲ।
੭-੧੭੨੧।
੮ਗਿਆਨ ਦੇ ਸਮੁੰਦਰ।
੯ਰਾਤ੍ਰੀ।
੧੦ਬਾਬਾ ਬਕਾਲੇ ਵਿਚ ਹੈ (ਸਤਿਗੁਰੂ ਤੇਗ ਬਹਾਦਰ ਜੀ)।
੧੧ਸਿਜ਼ਖਾਂ ਲ਼ ਸੁਖ ਦੇਣ ਵਾਲੇ (ਗੁਰੂ ਤੇਗ ਬਹਾਦਰ ਜੀ)।
੧੨ਸਪੁਜ਼ਤਰ।