Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੧੧੦
੧੫. ।ਮਜ਼ਖਂ ਸ਼ਾਹ ਦਾ ਕ੍ਰੋਧ॥
੧੪ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੧੬
ਦੋਹਰਾ: ਪੌਢੋ ਹੁਤੋ ਪ੍ਰਯੰਕ ਪਰ, ਮਜ਼ਖਂ ਸਿਜ਼ਖ ਬਿਸਾਲ।
ਅੂਚੇ ਬਾਕ ਪੁਕਾਰਤੇ, ਪਹੁੰਚੇ ਸੋ ਤਤਕਾਲ ॥੧॥
ਚੌਪਈ: ਮਜ਼ਖਂਸ਼ਾਹ! ਪਰੇ ਹੋ ਕਹਾਂ।
ਭਯੋ ਬਿਘਨ ਸਤਿਗੁਰ ਘਰ ਮਹਾਂ।
ਜੋ ਤੈਣ ਦਰਬ ਜਾਇ ਅਰਪਾਵਾ।
ਅਰੁ ਸਿਜ਼ਖਨਿ ਕੋ ਜਿਤਿਕ ਚਢਾਵਾ੧ ॥੨॥
ਧੀਰਮਜ਼ਲ ਸੁਨਿ ਕੈ ਅਨਖਾਯੋ।
ਕਰਤਿ ਅਸੂਯਾ੨ ਲੋਭ ਬਧਾਯੋ।
ਸੰਗ ਮਸੰਦ ਕਿਤਿਕ ਦੇ ਸੂਰ੩।
ਪਠਿ ਦੀਨੇ ਕਰਿ ਰਿਦੈ ਰੂਰ੪ ॥੩॥
ਸੋ ਚਲਿ ਆਇ ਕੁਕਰਮ ਕਮਾਵਾ।
ਸਨਮੁਖ ਸਤਿਗੁਰ ਤੁਪਕ ਚਲਾਵਾ।
ਛੁਇ ਲਿਲਾਰ੫ ਗਿਰ ਪਰੀ ਅਗਾਰੀ।
ਨਿਜ ਅਗ਼ਮਤ ਕਰਿ ਬਚੇ, ਬਿਚਾਰੀ੬ ॥੪॥
ਤੁਮ ਜੋ ਦਰਬ ਦੀਨਿ ਸੋ ਲੀਨਾ।
ਅਪਰ ਸਮਾਜ ਖਸੋਟਨਿ ਕੀਨਾ।
ਬਾਸਨ ਹੁਤੇ ਰਸੋਈ ਕੇਰੇ।
ਇਜ਼ਤਾਦਿਕ ਲੇ ਵਸਤੁ ਘਨੇਰੇ ॥੫॥
ਕਰਿ ਅਪਮਾਨ ਬਾਕ ਦੁਰ ਕਹੇ੭।
ਨਹੀਣ ਤ੍ਰਾਸ ਦੂਸਰ ਕੋ ਲਹੇ।
ਮਨ ਭਾਵਤਿ ਕਰਿ ਕੈ ਸਭਿ ਬਾਤ।
ਚਹਿਤਿ ਹੁਤੇ ਸਤਿਗੁਰ ਕੋ ਘਾਤ ॥੬॥
ਹੋਤੀ ਨਿਕਟਿ ਨ ਜੇ ਤਿਨ ਮਾਤ।
ਜਿਯਤਿ ਨ ਰਹਨਿ ਦੇਤਿ ਕਿਸ ਭਾਂਤਿ।
੧ਸਿਜ਼ਖਾਂ ਦਾ ਜਿਤਨਾ ਚੜ੍ਹਾਵਾ ਸੀ।
੨ਈਰਖਾ।
੩ਸੂਰਮੇ।
੪ਘੁਮੰਡ।
੫ਮਜ਼ਥਾ।
੬ਵਿਚਾਰ ਲੈ।
੭ਦੁਰਵਾਕ ਕਹੇ ਹਨ।