Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੧੩
ਸੋਢੀ ਬੰਸ਼ ਗਗਨ੧ ਕੇ ਚੰਦ ॥੧੭॥
ਮਾਤ ਨਾਨਕੀ ਜਿਨ ਕੀ ਜਾਨਿ।
ਜਨਮ ਸੁਧਾਸਰ ਪੁਰਿ ਕੇ ਥਾਨ।
ਸ਼੍ਰੀ ਗੁਜਰੀ ਮਹਿਲਾ ਸ਼ੁਭ ਬਾਹੀ।
ਤਪ ਕੋ ਤੇਜ ਪੁੰਜ ਜਿਨ ਮਾਂਹੀ ॥੧੮॥
ਤਿਨ ਕੇ ਪੁਜ਼ਤ੍ਰ ਭਏ ਬਡ ਸੂਰੇ।
ਦੇਗ ਤੇਗ ਦੁਹੂੰਅਨ ਕੇ++ ਪੂਰੇ।
ਜਿਨ ਧਰਿ ਕਲਗੀ ਸ਼ਜ਼ਤ੍ਰ ਬਿਦਾਰੇ੨।
ਤੁਰਕ ਪਹਾਰੀ ਅਰੇ ਸੁ ਮਾਰੇ ॥੧੯॥
ਇਮ ਸ਼੍ਰੀ ਤੇਗ ਬਹਾਦਰ ਭਏ।
ਦਾਸ ਅਨੇਕ ਅੁਧਾਰਨ ਕਏ।
ਸੰਮਤ ਦਸ ਅਰ ਸਪਤ ਮਹੀਨਾ।
ਦਿਨ ਇਕੀਸ ਗੁਰਤਾ ਪਦ ਲੀਨਾ ॥੨੦॥
ਤਨ ਤਾਗਨ ਕੋ ਸਮੋ ਸੁ ਪਾਇ।
ਤੁਰਕੇਸ਼ੁਰ ਸਿਰ ਦੋਸ਼ ਚਢਾਇ।
ਹਿੰਦਵਾਨੇ ਕੀ ਰਾਖਨ ਕਾਨ੩।
ਦਿਯੋ ਸੀਸ ਜਨੁ ਕਰਿ ਕੈ ਦਾਨ ॥੨੧॥
ਸੰਮਤ ਸਜ਼ਤ੍ਰਾ ਸਹਸ ਬਤੀਸ੪।
ਮੰਗਸਿਰ੫* ਸੁਦੀ ਪੰਚਮੀ ਥੀਸ+।
ਸੁਰਗੁਰ੬ ਦਿਵਸ ਜਾਮ ਜੁਗ੭ ਆਵਾ।
ਅੂਪਰ ਘਟਿਕਾ ਏਕ ਬਿਤਾਵਾ ॥੨੨॥
ਸਤਿਗੁਰ ਤੇਗ ਬਹਾਦਰ ਰਾਇ।
੧ਅਕਾਸ਼।
++ਪਾ:-ਮੇਣ।
੨ਵੈਰੀ ਨਾਸ਼ ਕੀਤੇ।
੩ਲਾਜ।
੪-੧੭੩੨।
੫ਮਜ਼ਘਰ।
*ਪਾ:-ਮਗਸਰ।
+ਪਾ:-ਬੀਸ। ਸ਼ਾਯਦ ਬੀਸ ਤੋਣ ਮੁਰਾਦ ਵੀਹ ਪ੍ਰਵਿਸ਼ਟੇ ਦੀ ਹੋਵੇ, ਪਰ ਬਾਰਵੀਣ ਰਾਸ ਵਿਚ ਕਵਿ ਜੀ ਮਜ਼ਘਰ
ਪੰਚਮੀ ਸੁਦੀ ਪਛਾਨਹੁ ਹੀ ਤਾਰੀਖ ਦੇਣਦੇ ਹਨ।
(ਅ) ਬੀਸ = ਵੀਸ ਵਿਸਵੇ, ਭਾਵ ਨਿਸ਼ਚਿਤ।
੬ਵੀਰਵਾਰ।
੭ਦੋਪਹਿਰਾ।