Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੧੪
ਦਿਜ਼ਲੀ ਪੁਰ ਮਹਿਣ ਮਿਸ ਦਿਖਰਾਇ।
ਤਨ ਕੋ ਤਾਗ ਬਿਕੁੰਠ ਸਿਧਾਰੇ।
ਦੇਵਨ ਜੈ ਜੈ ਸ਼ਬਦ ਅੁਚਾਰੇ ॥੨੩॥
ਅੰਧ ਧੁੰਧ੧ ਜਗ ਖਰਭਰ੨ ਪਰੋ++।
ਤੁਰਕਨ ਬਿਖੈ ਤ੍ਰਾਸ ਬਹੁ ਕਰੋ।
ਹਾਇ ਹਾਇ ਸਭਿ ਕਰਿ ਨਰ ਨਾਰੀ।
ਤੁਰਕੇਸ਼ੁਰ ਕੋ ਦੈਣ ਬਹੁ ਗਾਰੀ ॥੨੪॥
ਤਿਸ ਦਿਨ ਤੇ ਅੁਜ਼ਤਮ ਨਰ ਜਾਨਾ।
-ਹਤਿ ਭਾ ਰਾਜ ਤੇਜ ਤੁਰਕਾਨਾ੩-।
ਦਿਜ਼ਲੀ ਪੁਰਿ ਕੋ ਤਾਗਿ ਨੁਰੰਗਾ।
ਬਾਹਰ ਨਿਕਸਿ ਰਹੋ ਡਰ ਸੰਗਾ ॥੨੫॥
ਪ੍ਰਵਿਸ਼ੋ ਪੁਰਿ ਨ ਆਇ ਕੈ ਸੋਯੋ।
ਬਡ ਪਾਪੀ ਨਿਜ ਸਭਿ ਕਿਛ ਖੋਯੋ।
ਸਤਿਗੁਰੁ ਕੋ ਕਰਿ ਕੈ ਅਪਰਾਧੂ।
ਹੋਯੋ ਸ਼੍ਰੀਹਤਿ ਦੁਸ਼ਟ ਅਸਾਧੂ੪ ॥੨੬॥
ਜਿਮ ਰਾਵਨ ਦੀਰਘ ਮਦ ਮਾਨੀ੫।
ਛਲ ਬਲ ਤੇ ਸੀਤਾ ਹਰਿ ਆਨੀ੬।
ਕਰਿ ਰਘੁਬਰ ਕੋ ਦੋਸ਼ ਮਲੀਨਾ੭।
ਸਕਲ ਸਮਾਜ ਨਾਸ਼ ਕਰਿ ਲੀਨਾ ॥੨੭॥
ਪਤਿਸ਼ਾਹਤਿ ਬਹੁ ਪੁਸ਼ਤਨ ਕੇਰੀ੮।
ਸਭਿ ਜਗ ਦੋਹੀ ਫਿਰਹਿ ਘਨੇਰੀ।
ਸੁਰਪਤਿ੯ ਸਮ ਐਸ਼ਰਜ ਪ੍ਰਕਾਸ਼ਾ।
੧ਹਨੇਰੀ ਤੇ ਅੰਧਕਾਰ।
੨ਘਬਰਾਹਟ।
++ਗੁਰੂ ਜੀ ਦੇ ਸੀਸ ਦੇਣ ਪਰ ਦਿਜ਼ਲੀ ਵਿਚ ਹਨੇਰੀ ਚਜ਼ਲੀ, ਅੰਧਕਾਰ ਛਾਇਆ, ਦਿਨ ਵੇਲੇ ਤਾਰੇ ਦਿਜ਼ਸੇ,
ਪ੍ਰਿਥਵੀ ਕੰਬੀ, ਤਵਾਰੀਖ ਮੁਹੀਤ ਆਗ਼ਮ ਤੇ ਸੈਰੁਲ ਮੁਤਾਰੀਨ ਦੇ ਕਰਤਾ ਮੁਸਲਮਾਨਾਂ ਨੇ ਬੀ ਇਹ ਲਿਖਿਆ
ਹੈ, ਦੇਖੋ ਤਵਾਰੀਖ ਖਾਲਸਾ ਸਫਾ ੧੪੧੬।
੩ਅੁਜ਼ਤਮ ਪੁਰਸ਼ਾਂ ਨੇ ਜਾਣ ਲਿਆ ਕਿ ਹੁਣ ਤੁਰਕਾਣ ਦੇ ਰਾਜ ਦਾ ਤੇਜ ਨਾਸ਼ ਹੋਇਆ।
੪ਅਸਾਧ ਦੁਸ਼ਟ (ਔਰੰਗਗ਼ੇਬ) ਆਪਣੀ ਵਿਭੂਤੀ ਲ਼ (ਆਪ) ਤਬਾਹ ਕਰਨੇ ਵਾਲਾ ਹੋਇਆ।
੫ਮਦ ਵਿਚ ਮਜ਼ਤਿਆ ਹੋਇਆ।
੬ਹਰਿਕੇ ਲੈ ਆਣਦੀ।
੭ਰਾਮਚੰਦ ਦਾ ਅਪਰਾਧ ਕਰਕੇ (ਮੈਲਾ =) ਪਾਪੀ ਹੋ ਗਿਆ ਤੇ।
੮ਪੀੜ੍ਹੀਆਣ ਵਾਲੀ।
੯ਇੰਦ੍ਰ।