Faridkot Wala Teeka
ਪੰਨਾ ੩੪੭
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ ॥
ਏਹ ਸੋਦਰੁ ਦਾ ਸਬਦ ਜਬ ਸਚਖੰਡ ਮੈਣ ਗਏ ਹੈਣ ਤਬ ਬਿਸਲ਼ ਦੇ ਹਜੂਰ ਅੁਚਾਰਨ ਕੀਆ
ਹੈ॥ ਥੋੜੇ ਮਾਤ੍ਰ ਜਪਜੀ ਵਾਲੇ ਸੋਦਰ ਸੇ ਭੇਦ ਹੈ॥ ਕੋਈਕ ਕਹਿਤੇ ਹੈਣ ਵੇਈਣ ਸੇ ਨਿਕਸ ਕਰ ਬੀਬੀ
ਨਾਨਕੀ ਕੋ ਸੁਨਾਇਆ ਹੈ ਸੋਈ ਈਹਾਂ ਹੈ॥
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
ਹੇ ਭਗਵੰਤ ਤੇਰਾ ਵਹੁ ਦਰਵਾਜਾ ਅਰੁ ਵਹੁ ਘਰੁ ਕੈਸਾ ਹੈ ਜਿਸ ਮੈਣ ਬੈਠ ਕਰਕੇ ਸਰਬ ਜੀਵੋਣ
ਕੀ ਖਬਰ ਲੇ ਰਹਾ ਹੈ ਭਾਵ ਵਾਸਤਵ ਤੇ ਤੇਰਾ ਘਰੁ ਅਰੁ ਦਰੁ ਕਛੁ ਕਹਾ ਨਹੀਣ ਜਾਤਾ ਵਾ ਦਰ
ਸਤਸੰਗ ਅਰੁ ਘਰੁ ਸਰੂਪ ਵਾ ਘਰੁ ਬੈਕੁੰਠ ਦਰ ਸੰਸਾਰ ਸੋ ਅਬ ਤੇਰੇ ਦਰ ਕੀ ਰਚਨਾ ਕਹਤੇ ਹੈਣ॥
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥
ਹੇ ਅਸੰਖ ਭਾਵ ਬੰਤ ਰੂਪ ਤੇਰੇ ਦਾਰੇ ਪਰ ਅਨੇਕ ਹੀ ਨਾਦ ਆਦਿਕ ਵਾਜੇ ਹੈਣ ਅਰੁ ਤੇਰੇ
ਦਾਰ ਪਰ (ਕੇਤੇ) ਬਹੁਤੇ ਹੀ ਤਿਨ ਵਾਜਿਓਣ ਕੇ ਵਜਾਵਣ ਹਾਰੇ ਹੈਣ॥
ਕੇਤੇ ਤੇਰੇ ਰਾਗ ਪਰੀ ਸਿਅੁ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥
ਤੇਰੇ ਦਾਰੇ ਪਰ ਕਿਤਨੇ ਹੀ ਰਾਗ ਰਾਗਨੀਓਣ ਕੇ ਸਹਿਤ ਕਹੀਤੇ ਹੈਣ ਔਰ ਕਿਤਨੇ ਹੀ ਤੇਰੇ
ਦਾਰ ਪਰ ਤਿਨ ਰਾਗ ਅਰੁ ਰਾਗਨੀਓਣ ਕੇ ਗਾਵਨੇ ਵਾਲੇ ਹੈਣ। ਗਾਵਨੇ ਵਾਲਿਓਣ ਕੋ ਸੰਖੇਪ ਸੇ ਕਹਤੇ
ਹੈਣ॥
ਗਾਵਨਿ ਤੁਧਨੋ ਪਅੁਂੁ ਪਾਂੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥
ਤੁਝੇ ਕੋ ਪਵਨ ਅਰੁ ਪਾਂੀ ਪੁਨ: ਬਸੰਤ੍ਰ ਗਾਵਤਾ ਹੈ ਅਰੁ ਧਰਮਰਾਜ ਭੀ ਤੇਰੇ ਦਾਰ ਪਰ
ਤੇਰਾ ਜਸ ਗਾਵਤਾ ਹੈ॥
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਵੀਚਾਰੇ ॥
ਜੋ ਜੀਵੋਣ ਕੇ ਗੁਪਤਿ ਕਰਮੋਣ ਕੋ ਲਿਖਿ ਜਾਨਤਾ ਹੈ ਸੋ ਚਿਤ ਗੁਪਤਿ ਜੀ ਤੇਰੇ ਜਸ ਕੋ ਗਾਵਤੇ
ਹੈਣ ਅਰੁ ਲਿਖਿ ਲਿਖਿ ਕਰ ਧਰਮ ਅਧਰਮ ਕਾ ਵੀਚਾਰੁ ਕਰਤੇ ਹੈਣ॥ ਭਾਵ ਸੇ ਤਿਸ ਮੈਣ ਸੁਧੀ ਅਸੁਧੀ
ਕਾ ਵੀਚਾਰ ਕਰਤੇ ਹੈਣ ਵਾ ਜਿਸਕੇ ਲਿਖੇ ਲੇਖੋਣ ਕੋ ਜੋ ਵੀਚਾਰਤਾ ਹੈ ਸੋ ਧਰਮਰਾਜਾ ਤੇਰੇ ਜਸ ਕੋ
ਗਾਵਤਾ ਹੈ॥
ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥
ਤੁਝਕੋ ਈਸਰ ਅਰੁ ਬ੍ਰਹਮਾ ਜੀ ਸਹਿਤ ਦੇਵੀਓਣ ਕੋ ਜੋ ਤੇਰੇ ਬਨਾਏ ਹੂਏ ਹੈਣ ਸਦੀਵ ਗਾਇਨ
ਕਰਤੇ ਹੂਏ ਸੋਭਤੇ ਹੈਣ॥
ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਂਿ ਬੈਠੇ ਦੇਵਤਿਆ ਦਰਿ ਨਾਲੇ ॥
ਦੇਵਤਿਓਣ ਕੇ ਸਹਿਤ ਜੋ ਇੰਦ੍ਰ ਪਦ ਕੀ ਗਜ਼ਦੀ ਹੈ ਤਿਸ ਪਰ ਬੈਠੇ ਹੂਏ ਇੰਦ੍ਰ ਵਾ ਦੇਵਤਿਓਣ
ਕੇ ਦਲ ਸਹਤ ਵਾ ਦੇਵਤੇ ਆਦਰ ਨਾਲ ਤੇਰੇ ਦਰਵਾਜੇ ਪਰ ਗਾਵਤੇ ਹੈਣ॥
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥
ਹੇ ਭਗਵੰਤ ਸਮਾਧੀ ਮੈਣ ਇਸਥਿਤ ਹੋਕੇ ਸਿਧਿ ਭੀ ਤੇਰੇ ਜਸ ਕੋ ਗਾਵਤੇ ਹੈਣ ਪੁਨ:
ਵੀਚਾਰਵਾਨ ਸਾਧ ਭੀ ਤੁਝਕੋ ਗਾਵਤੇ ਹੈਣ॥
ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥