Faridkot Wala Teeka
ਪੰਨਾ ੫੨੭
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥
ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੂਏ ਕਹਤੇ ਹੈਣ॥
ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ॥
ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥੧॥ ਰਹਾਅੁ ॥
ਹੇ ਠਾਕੁਰ ਆਪ ਮੇਣ ਬ੍ਰਿਤੀ ਲਗਾਅੁਨੇ ਸੇ ਆਪ ਕੇ ਦਾਸ ਹੈਣ ਸੋ ਸੋਭਾਇਮਾਨ ਹੂਏ ਹੈਣ ਜੋ
ਗੁਰਮਤ ਕਰਕੇ ਤੁਮਾਰਾ ਜਸ ਗਾਇਨ ਕਰਤੇ ਹੈਣ ਸੋ ਤਿਨੋਣ ਕੇ ਮੁਖ ਸ੍ਰੇਸ਼ਟ ਕਰਮ ਹੈਣ ਇਸੀ ਤੇ ਵਹੁ
ਸਭਾਗੇ ਕਹੀਤੇ ਹੈਣ॥੧॥
ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥
ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥੧॥
ਹੇ ਹਰਿ ਰਾਮ ਜੋ ਤੇਰੇ ਨਾਮ ਮੇਣ ਲਿਅੁ ਲਗਾਇ ਕਰ ਲਾਗੇ ਹੈਣ ਤਿਨ ਕੇ ਮਾਇਆ ਕੇ ਕੀਏ
ਹੂਏ ਫਸਾਅੁਨੇ ਵਾਲੇ ਬੰਧਨ ਟੁਟੇ ਹੈਣ ਹੇ ਮਨ ਮੋਹਨ (ਗੁਰ) ਪੂਜਿਆ ਹਮਾਰਾ ਮਨ ਆਪਨੇ ਮੋਹਤ
ਕਰ ਲੀਆ ਹੈ ਮੈਣ ਆਪਕੇ (ਮੁਖਿ ਲਾਗੇ) ਭਾਵ ਸਾਛਾਤ ਹੋਂੇ ਤੇ ਅਸਚਰਜ ਭਈ ਹੂੰ॥੧॥
ਸਗਲੀ ਰੈਂਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥
ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥੨॥੧॥
ਅਗਿਆਨ ਸਹਤ ਅਵਸਥਾ ਰੂਪ ਅੰਧੇਰੀ ਰਾਤਿ ਮੈਣ ਸੋਈ ਹੂਈ ਥੀ ਜਬ ਕਿੰਚਤ ਮਾਤ੍ਰ
ਸਤਿਗੁਰੋਣ ਕੀ ਕ੍ਰਿਪਾ ਹੂਈ ਤਬ ਗਿਆਨ ਜਾਗ੍ਰਤ ਮੇਣ ਮੇਰੇ ਅੰਤਸਕਰਣ ਜਾਗੇ ਹੈਣ ਸ੍ਰੀ ਗੁਰੂ ਜੀ ਕਹਤੇ
ਹੈਣ ਹੇ ਸੁੰਦਰ ਸੁਆਮੀ ਪ੍ਰਭੂ ਮੈਣ ਦਾਸੀ ਕੋ ਅਬ ਆਪਕੇ ਸਮਾਨ ਦੂਸਰਾ ਨਹੀਣ ਲਗਤਾ॥੨॥੧॥
ਦੇਵਗੰਧਾਰੀ ॥
ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥
ਹਰਿ ਕੇ ਸੰਤ ਬਤਾਵਹੁ ਮਾਰਗੁ ਹਮ ਪੀਛੈ ਲਾਗਿ ਚਲੀ ॥੧॥ ਰਹਾਅੁ ॥
ਪ੍ਰਸ਼ਨ: ਹੇ ਸੰਤੋ ਮੇਰਾ ਸੁੰਦਰ ਪਤੀ ਹਰਿ ਕਹੋ ਕਿਸੁ (ਗਲੀ) ਭਾਵ ਰਸਤੇ ਸੇ ਮਿਲੇਗਾ ਹੇ
ਹਰਿ ਕੇ ਸੰਤਹੁ ਮੈਣ ਤੁਮਾਰੇ ਪੀਛੈ ਲਾਗ ਕਰ ਚਲੀ ਹੂੰ ਮੈਲ਼ ਰਸਤਾ ਬਤਾਵਹੁ॥੧॥
ਪ੍ਰਿਅ ਕੇ ਬਚਨ ਸੁਖਾਨੇ ਹੀਅਰੈ ਇਹ ਚਾਲ ਬਨੀ ਹੈ ਭਲੀ ॥
ਅੁਜ਼ਤ੍ਰ॥ ਹੇ ਸਖੀ ਪਿਆਰੇ ਕੇ ਬਚਨ ਜਿਸਕੇ ਹਿਰਦੇ ਕੋ ਅਛੇ ਲਗੇ ਹੈਣ ਅਰਥਾਤ ਅੁਸ ਕੇ
ਭਾਂੇ ਮੈਣ ਪ੍ਰਸੰਨ ਰਹਤੀ ਹੈਣ ਪਿਆਰੇ ਸੇ ਮਿਲਨੇ ਕੀ ਇਹੀ ਭਲੀ ਚਾਲ ਬਨੀ ਹੈ॥
ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ ॥੧॥
ਚਾਹੇ ਵਹੁ ਕੈਸੀ ਭੀ (ਲਟੁਰੀ) ਚੰਚਲ ਹੋ ਔ (ਮਧੁਰੀ) ਛੋਟੀ ਭਾਵ ਗੁਨਹੀਨ ਹੈ ਔ ਜੋ
ਸੁੰਦਰੀ ਹਰਿ ਕੋ ਭਾਵਤੀ ਹੈ ਵਹੁ ਸੰਸਾਰ ਸੇਣ (ਢੁਲਿ) ਅੁਲਟ ਕਰਕੇ ਹਰਿ ਸੇ ਮਿਲੀ ਹੈ ਵਾ (ਲਟੁਰੀ)
ਲਟਕ ਵਾਲੀ ਭਾਵ ਪ੍ਰੇਮਣ ਹੈ (ਮਧੁਰੀ) ਮੀਠੀ ਬਾਂਣੀ ਵਾਲੀ ਹੈ॥੧॥
ਏਕੋ ਪ੍ਰਿਅੁ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥
ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥੨॥੨॥