Faridkot Wala Teeka

Displaying Page 2001 of 4295 from Volume 0

ਮ ੩ ॥
ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥
ਆਪੇ ਹੀ ਅਪਣੇ ਦਾਸ ਤਿਸ ਵਾਹਿਗੁਰੂ ਨੇ ਅਪਨੀ ਸੇਵਾ ਮੈਣ ਲਾਏ ਹੈਣ ਔ ਆਪ ਹੀ ਤਿਨੋਣ
ਕੋ ਬਖਸ਼ਸ਼ ਕਰਤਾ ਹੈ॥
ਸਭਨਾ ਕਾ ਮਾ ਪਿਅੁ ਆਪਿ ਹੈ ਆਪੇ ਸਾਰ ਕਰੇਇ ॥
ਸਭਨੋਣ ਕਾ ਮਾਤਾ ਪਿਤਾ ਰੂਪ ਆਪ ਹੈ ਅਰ ਆਪ ਹੀ ਸਭਨੋਣ ਕੀ ਸੰਭਾਲ ਕਰਤਾ ਹੈ॥
ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥
ਸ੍ਰੀ ਗੁਰੂ ਜੀ ਕਹਤੇ ਹੈਣ ਜੋ ਨਾਮ ਕੋ ਧਿਆਵਤੇ ਹੈਣ ਤਿਨੋਣ ਕਾ ਅਪਣੇ ਸਰੂਪ ਘਰ ਮੈਣ ਨਿਵਾਸ
ਭਇਆ ਹੈ ਤਿਸੀ ਸੇ ਤਿਨੋਣ ਕੀ ਸੋਭਾ ਜੁਗੋਣ ਜੁਗੋਣ ਮੈਣ ਹੋਈ ਹੈ ਵਾ ਹੋਤੀ ਹੈ॥੨॥
ਪਅੁੜੀ ॥
ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥
ਹੇ ਕਰਤੇ ਵਾਹਿਗੁਰੂ ਤੂੰ ਸਰਬ ਬ੍ਰਹਮਾ ਆਦੀ ਵਾ ਮਹਿਤਤ ਆਦੀ ਕਾਰਣੋਣ ਕੇ ਕਰਨੇ ਕੋ
ਸਮਰਥ ਹੈਣ ਮੁਝ ਕੋ ਤੇਰੇ ਬਿਨਾਂ ਔਰ ਦੂਸਰਾ ਕੋਈ ਦ੍ਰਿਸ਼ਟ ਨਹੀਣ ਆਵਤਾ ਹੈ॥
ਪੰਨਾ ੬੫੪
ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥
ਤੁਮਨੇ ਆਪੇ ਹੀ ਇਹ ਸ੍ਰਿਸੀ ਅੁਤਪਤਿ ਕਰੀ ਹੈ ਪੁਨਾ ਆਪ ਹੀ ਤੈਨੇ ਅਪਨੇ ਮੈਣ (ਗੋਈ)
ਮਿਲਾਈ ਅਰਥਾਤ ਪ੍ਰਲੈ ਕਰੀ ਹੈ॥
ਸਭੁ ਇਕੋ ਸਬਦੁ ਵਰਤਦਾ ਜੋ ਕਰੇ ਸੁ ਹੋਈ ॥
ਸਬਕੇ ਬੀਚ ਏਕ ਤੇਰਾ ਹੀ (ਸਬਦੁ) ਹੁਕਮ ਵਰਤਦਾ ਹੈ ਜੋ ਤੂੰ ਕਰਤਾ ਹੈਣ ਸੋਈ ਹੋਤਾ ਹੈ॥
ਵਡਿਆਈ ਗੁਰਮੁਖਿ ਦੇਇ ਪ੍ਰਭੁ ਹਰਿ ਪਾਵੈ ਸੋਈ ॥
ਹੇ ਪ੍ਰਭੂ ਜਿਨ ਗੁਰਮੁਖੋਣ ਕੋ ਤੂੰ ਨਾਮ ਕੀ ਵਡਿਆਈ ਦੇਤਾ ਹੈਣ ਸੋਈ ਤੁਝ ਹਰੀ ਕੋ ਪਾਵਤੇ
ਹੈਣ॥
ਗੁਰਮੁਖਿ ਨਾਨਕ ਆਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰੁ ਸੋਈ ॥੨੯॥੧॥
ਸੁਧੁ
ਸ੍ਰੀ ਗੁਰੂ ਜੀ ਕਹਤੇ ਹੈਣ ਜਿਨੋਣ ਗੁਰੋਣ ਦਾਰੇ ਹੇ ਹਰੀ ਤੁਝਕੋ ਅਰਾਧਿਆ ਹੈ ਸੋ ਤਿਨ ਗੁਰੋਣ ਕੋ
ਮਨ ਤਨ ਬਾਂਣੀ ਸੇ ਧੰਨਤਾ ਯੋਗ ਸਭੀ ਅੁਚਾਰਨ ਕਰੋ ਏਹੁ ਹਮਾਰਾ ਸਿਧਾਂਤੁ ਅਰੁ ਕਹਣਾ
ਹੈ॥੨੯॥੧॥

Displaying Page 2001 of 4295 from Volume 0