Faridkot Wala Teeka

Displaying Page 2034 of 4295 from Volume 0

ਧਨਾਸਰੀ ਮਹਲਾ ੧ ਆਰਤੀ
ੴ ਸਤਿਗੁਰ ਪ੍ਰਸਾਦਿ ॥
ਏਕ ਕਾਲ ਗੁਰੂ ਜੀ ਜਗਨ ਨਾਥ ਮੇਣ ਗਏ ਥੇ ਤਬ ਆਰਤੀ ਮੇਣ ਨਾ ਅੁਠੇ ਪੰਡਿਆਣ ਕਿਹਾ ਤੁਮ
ਕਿਅੁਣ ਨਹੀਣ ਅੁਠੇ ਤਬ ਏਹ ਸਬਦ ਅੁਚਾਰਾ॥
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲਤ ਜੋਤੀ ॥੧॥
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥
ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਅੁ ॥
ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਅੁ ਸਹਸ ਮੂਰਤਿ ਨਨਾ ਏਕ ਤੋਹੀ ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
ਸਭ ਮਹਿ ਜੋਤਿ ਜੋਤਿ ਹੈ ਸੋਇ ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਗੁਰ ਸਾਖੀ ਜੋਤਿ ਪਰਗਟੁ ਹੋਇ ॥
ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਅੁ ਹੋਇ ਜਾ ਤੇ ਤੇਰੈ ਨਾਮਿ ਵਾਸਾ
॥੪॥੧॥੭॥੯॥
ਇਸ ਸਬਦ ਕਾ ਅਰਥ ਅੁਥਾਨਿਕਾ ਸਹਿਤ ਆਰਤੀ ਸੋਹਿਲੇ ਮੈਣ ਪੂਰਬ ਕਥਨ ਕੀਆ ਹੂਆ
ਹੈ॥ ਗਗਨ ਰੂਪ ਥਾਲ ਸੋ ਤਿਸਮੇਣ ਚੰਦ ਸੂਰਜ ਦੀਵੇ ਹੈਣ ਤਾਰੇ ਸਬੂੰਹ ਮੋਤੀ ਜੜੇ ਹੈਣ॥ ਮਲੇ ਨਾਮ
ਚੰਦਨ ਕਾ ਪਰਬਤ ਤਿਸ ਮੇਣ ਅਗਨੀ ਜੋ ਲਾਗੀ ਤਿਸ ਕਾ ਧੂਆਣ ਧੁਪ ਹੈ ਪਵਨ ਚੌਰ ਕਰਤਾ ਸਾਰੀ
ਬਨਾਸਪਤੀ ਫੂਲੀ ਹੈ॥ ਪੁਨਾ ਹੇ ਜੋਤੀ ਹੇ ਭਵਖੰਡਨਾ ਏਹੁ ਤੇਰੀ ਆਰਤੀ ਕੀ ਸਮਗਰੀ ਹੈ ਇਹ ਹੈ ਜੋ
ਪਰਤਜ਼ਖ ਹੋ ਰਹੀ ਹੈ ਇਸਸੇ ਅਧਿਕ ਹੋਰ ਕੈਸੀ ਆਰਤੀ ਹੋਵੈ ਜੋ ਏਕ ਰਸ ਪੁਰਸੋਣ ਕੇ ਮੁਖ ਸੇ ਬਾਂਣੀ
ਨਿਕਸੀ ਹੈ ਏਹ ਏਕ ਰਸ ਭੇਰੀ ਵਜ ਰਹੀ ਹੈ॥ ਰਹਾਅੁ॥ ਸ੍ਰਗੁਨ ਰੂਪ ਮੈਣ ਹਗ਼ਾਰਾਂ ਤੇਰੇ ਨੇਤ੍ਰ ਹੈਣ
ਨਿਰਗੁਨ ਮੈਣ ਏਕ ਭੀ ਨਹੀਣ ਸ੍ਰਗੁਨ ਮੈਣ ਹਗ਼ਾਰਾਂ ਮੂਰਤੀ ਹੈਣ ਨਿਰਗੁਨ ਮੈਣ ਏਕ ਮੂਰਤੀ ਭੀ ਨਹੀਣ
ਸ੍ਰਗੁਨ ਮੈਣ ਹਗ਼ਾਰਾਂ ਪੈਰ ਹੈਣ ਹੇ ਨਿਰਮਲ ਤੇਰੇ ਨਿਰਗੁਨ ਮੈਣ ਕੋਈ ਭੀ ਪੈਰ ਨਹੀਣ ਨਿਰਗੁਨ ਮੈਣ ਗੰਧ
ਜੋ ਲੇਨੇ ਵਾਲੀ ਨਾਸਕਾ ਤਿਸਤੇ ਰਹਿਤ ਹੋ ਸ੍ਰਗੁਨ ਮੈਣ ਹਗ਼ਾਰੋ ਨਾਸਕਾ ਹੈਣ ਇਤਆਦਿਕ ਤੇਰੇ ਚਾਰਿਤ੍ਰ
ਦੇਖਕੇ ਮੇਰੀ ਬੁਧੀ ਮੋਹੀ ਗਈ ਹੈ ਹੇ ਜੋਤੀ ਸਭ ਮੈਣ ਜੋ ਜੋਤਿ ਹੈ ਸੋ ਤੇਰੀ ਹੀ ਹੈ ਤਿਸ ਤੇਰੀ ਜੋਤ ਕੇ
ਚਾਨਣ ਕਰਕੇ ਸਭ ਇੰਦ੍ਰੀਓਣ ਮੈਣ ਪ੍ਰਕਾਸ਼ ਹੋਤਾ ਹੈ ਪਰੰਤੂ ਸੋ ਤੇਰੀ (ਜੋਤਿ) ਸਤਗੁਰੋਣ ਕੀ (ਸਾਖੀ)
ਸਿਖਿਆ ਕਰ ਪਰਗਟ ਹੋਤੀ ਹੈ ਜੋ ਤਿਸ ਜੀਵ ਕਾ ਕਰਮ ਤੇਰੇ ਕੋ ਭਾਵੇ ਸੋ ਆਰਤੀ ਹੋਤੀ ਹੈ ਵਾ ਜੋ
ਤਿਸ ਤੈਲ਼ ਭਾਵਤੀ ਹੈ ਸੋ ਆਰਤੀ ਪਰਵਾਣੁ ਹੋਤੀ ਹੈ ਹੇ ਹਰੀ ਤੇਰੇ ਚਰਨ ਕਮਲਾਂ ਕੀ ਧੂੜੀ ਮੈਣ
ਹਮਾਰਾ ਮਨ ਭਵਰਾ ਲੋਭਤ ਹੂਆ ਹੈ ਅਰ ਅਨਦਿਨ ਪਿਆਸ ਲਗ ਰਹੀ ਹੈ ਸ੍ਰੀ ਗੁਰੂ ਜੀ ਕਹਤੇ ਹੈਣ
ਮੈਣ ਪਪੀਹੇ ਲ਼ ਕ੍ਰਿਪਾ ਕਰਕੇ ਨਾਮ ਕੇ ਜਪਨੇ ਰੂਪ ਵਾ ਕ੍ਰਿਪਾ ਰੂਪੀ ਜਲ ਦੇਵੋ ਜਿਸ ਕਰਕੇ ਤੇਰੇ ਨਾਮ
ਮੈਣ ਬਾਸਾ ਹੋਵੇ॥੪॥੧॥੭॥੯॥
ਧਨਾਸਰੀ ਮਹਲਾ ੩ ਘਰੁ ੨ ਚਅੁਪਦੇ
ੴ ਸਤਿਗੁਰ ਪ੍ਰਸਾਦਿ ॥

Displaying Page 2034 of 4295 from Volume 0