Faridkot Wala Teeka
ਜੈਤਸਰੀ ਬਾਂਣੀ ਭਗਤਾ ਕੀ
ੴ ਸਤਿਗੁਰ ਪ੍ਰਸਾਦਿ ॥
ਸ੍ਰੀ ਅਕਾਲ ਪੁਰਖ ਕੇ ਸਨਮੁਖ ਰਵਿਦਾਸ ਭਗਤ ਜੀ ਬੇਨਤੀ ਕਰਤੇ ਹੈਣ॥
ਨਾਥ ਕਛੂਅ ਨ ਜਾਨਅੁ ॥
ਮਨੁ ਮਾਇਆ ਕੈ ਹਾਥਿ ਬਿਕਾਨਅੁ ॥੧॥ ਰਹਾਅੁ ॥
ਹੇ ਨਾਥ ਮੈਣ ਤੋ ਕਛ ਨਹੀਣ ਜਾਨਤਾ ਹੂੰ ਕਿਅੁਣਕਿ ਮੇਰਾ ਮਨ ਤੇਰੀ ਮਾਇਆ ਕੇ ਹਾਥ ਬਿਕਾ
ਹੈ॥.
ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥
ਹਮ ਕਹੀਅਤ ਕਲਿਜੁਗ ਕੇ ਕਾਮੀ ॥੧॥
ਹੇ ਸੁਆਮੀ ਤੁਮ ਤੋ ਜਗਤ ਕੇ ਗੁਰ ਕਹੀਤੇ ਹੋ। ਔਰ ਹਮ ਕਲਿਜੁਗ ਕੇ (ਕਾਮੀ) ਜੀਵ
ਕਹੀਤੇ ਹੈਣ॥੧॥
ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥
ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥੨॥
ਇਨ ਪੰਚੋਣ ਕਾਮ ਆਦਿਕੋਣ ਨੇ ਮੇਰਾ ਮਨ ਜੋ ਬਿਗਾੜਿਆ ਹੈ ਸੋ ਹੇ ਹਰਿ ਜੀ ਤੇਰੇ ਸੇ ਇਨੋਣ
ਨੇ ਪਲ ਪਲ ਮੈਣ (ਅੰਤਰੁ) ਫਰਕ ਪਾਇਆ ਹੈ॥੨॥
ਜਤ ਦੇਖਅੁ ਤਤ ਦੁਖ ਕੀ ਰਾਸੀ ॥
ਅਜੌਣ ਨ ਪਤਾਇ ਨਿਗਮ ਭਏ ਸਾਖੀ ॥੩॥
ਜਹਾਂ ਜਹਾਂ ਮੈਣ ਦੇਖਤਾ ਹੂੰ ਤੂੰ ਤਹਾਂ ਇਹੀ ਵਿਕਾਰ ਦੁਖੋਣ ਕੀ ਰਾਸ ਹੈ। ਇਸ ਬਾਤ ਕੇ ਵੇਦ
ਭੀ ਸਾਖੀ ਭਏ ਹੈਣ ਅਰਥਾਤ ਗਵਾਹੀ ਦੇਤੇ ਭਏ ਹੈਣ ਪਰੰਤੂ ਅਜੇ ਭੀ ਮਨ ਪਤੀਆਵਤਾ ਨਹੀਣ ਹੈ॥੩॥
ਗੋਤਮ ਨਾਰਿ ਅੁਮਾਪਤਿ ਸਾਮੀ ॥
ਸੀਸੁ ਧਰਨਿ ਸਹਸ ਭਗ ਗਾਂਮੀ ॥੪॥
ਹੇ ਸਾਮੀ ਵਾ ਬਿਸ਼ਨ ਜੀ ਬ੍ਰਿਦਾ ਭਾਵ ਜਲੰਧਰ ਕੀ ਇਸਤ੍ਰੀ ਕੇ ਵਾਸਤੇ ਦੁਖੀ ਹੂਏ ਗੋਤਮ
ਰਿਖੀ ਕੀ ਇਸਤ੍ਰੀ ਅਹਿਲਿਆ ਸਾਥ ਪ੍ਰੇਮ ਕਰਨੇ ਸੇ ਇੰਦਰ ਹਜਾਰ ਭਗ ਵਾਲਾ ਭਇਆ ਹੈ ਔਰ
(ਅੁਮਾਪਤਿ) ਸ਼ਿਵਜੀ ਮੋਹਣੀ ਅਵਤਾਰ ਸਮੇਣ ਵਿਆਕਲੁ ਹੂਏ ਔਰ ਬ੍ਰਹਮਾ ਪੁਤ੍ਰੀ ਹੇਤ ਚਾਰ ਸੀਸ
ਧਾਰਨ ਕੀਏ ਵਾ ਸ਼ਿਵਜੀ ਬ੍ਰਹਮਾ ਕੇ ਸੀਸ ਕ੍ਰੋਧ ਸੇ ਕਾਟਂੇ ਤੇ ਕਪਾਲੀ ਧਾਰਨ ਕਰਤੇ ਭਏ ਹੈਣ॥੪॥
ਇਨ ਦੂਤਨ ਖਲੁ ਬਧੁ ਕਰਿ ਮਾਰਿਓ ॥
ਬਡੋ ਨਿਲਾਜੁ ਅਜਹੂ ਨਹੀ ਹਾਰਿਓ ॥੫॥
ਇਨ ਵਿਕਾਰ ਰੂਪੀ ਦੂਤੋਣ ਨੇ ਇਸ ਮੂਰਖ ਮਨ ਕੋ ਬੰਧਨ ਕਰਕੇ ਮਾਰਿਆ ਹੈ ਪਰੰਤੂ ਇਹ
ਮਨ ਵਡਾ ਨਿਲਾਜ ਹੈ ਅਜੇ ਤਕ ਇਨੋਣ ਕੀ ਤਰਫੋਣ ਹਾਰਿਆ ਨਹੀਣ ਹੈ ਭਾਵ ਪੁਨਾ ਇਨੋਣ ਮੈਣ ਹੀ
ਪ੍ਰਵਿਰਤ ਹੋਤਾ ਹੈ॥੫॥
ਕਹਿ ਰਵਿਦਾਸ ਕਹਾ ਕੈਸੇ ਕੀਜੈ ॥
ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥੬॥੧॥
ਸ੍ਰੀ ਰਵਿਦਾਸ ਜੀ ਕਹਤੇ ਹੈਣ ਹੇ ਹਰੀ ਇਨਸੇ ਭਾਜ ਕਰ ਕਹਾਂ ਜਾਈਏ ਔ ਕੈਸੇ ਕੀਜੀਏ ਤਾਂ
ਤੇ ਹੇ ਰਘਨਾਥ ਇਨ ਸੇ ਬਚਂੇ ਹੇਤ ਤੇਰੇ ਸੇ ਬਿਨਾਂ ਔਰ ਕਿਸਕੀ ਸ਼ਰਣ ਲਈਏ। ਭਾਵ ਸੇ ਤੇਰੀ
ਸ਼ਰਨ ਹੂੰ ਇਨ ਵਿਕਾਰੋਣ ਸੇ ਤੁਮ ਹੀ ਮੇਰੀ ਰਖਿਆ ਕਰੋ॥੬॥੧॥