Faridkot Wala Teeka
ਪੰਨਾ ੭੧੧
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਨਿਜ ਮਨ ਕਾ ਪ੍ਰੇਮ ਜਨਾਵਤੇ ਹੈਣ॥
ਰਾਗੁ ਟੋਡੀ ਮਹਲਾ ੪ ਘਰੁ ੧ ॥
ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥
ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਅੁ ॥
ਹੇ ਭਾਈ ਹਰੀ ਤੇ ਬਿਨਾਂ ਮਨ ਰਹਿ ਨਹੀਣ ਸਕਤਾ ਹੈ ਕਿਅੁਣਕਿ ਜਬ ਗੁਰੋਣ ਨੇ ਮੇਰੇ ਸਾਥ ਮੇਰੇ
ਪ੍ਰਾਨ ਰੂਪ ਪ੍ਰੀਤਮ ਹਰਿ ਪ੍ਰਭੂ ਮੇਲੇ ਤਬ ਪੁਨਾ ਸੰਸਾਰ ਸਮੁੰਦ੍ਰ ਮੈਣ ਹਮਾਰਾ ਫੇਰਾ ਨਹੀਣ ਹੋਇਗਾ ਭਾਵ
ਸੇ ਜਨਮ ਸੇ ਰਹਿਤ ਹੋਵੇਣਗਾ॥
ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥
ਮੇਰੇ ਹ੍ਰਿਦੇ ਮੈਣ ਜਿਸ ਹਰਿ ਪ੍ਰਭੂ ਕੀ (ਲੋਚ) ਇਛਾ ਲਗੀ ਹੋਈ ਥੀ ਸੋ ਹਰਿ ਪ੍ਰਭੂ ਅਬ ਮੈਨੇ
ਬੁਧੀ ਰੂਪੀ ਨੇਤ੍ਰੋੇਣ ਸੇ ਦੇਖਾ॥
ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥
ਸਤਿਗੁਰੋਣ ਨੇ ਦਇਆਲ ਹੋ ਕਰ ਮੇਰੇ ਕੋ ਹਰੀ ਕਾ ਨਾਮੁ ਦ੍ਰਿੜਾਯਾ ਹੈ ਕਿਅੁਣਕਿ ਹਰਿ ਪ੍ਰਭੂ
ਕੇ ਪਾਵਣੇ ਕਾ (ਪਾਧਰੁ) ਰਸਤਾ (ਹਰਿ) ਸਭ ਕੋ ਏਕ ਨਾਮ ਕਾ ਜਾਪ ਹੀ ਹੈ ॥੧॥
ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥
ਹੇ ਹਰਿ ਗੋਬਿੰਦ ਪ੍ਰਭੂ ਰੰਗੀ ਕਾ ਹਰਿ ਹਰਿ ਨਾਮੁ (ਪ੍ਰਭ) ਸਮਰਥੁ ਵਾ ਸਤਿਗੁਰੋਣ ਸੇ
ਪਾਇਆ ਹੈ॥
ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥੨॥
ਹਿਰਦੇ ਮੈਣ ਮਨੋਣ ਤਨੋਣ ਮੇਰੇ ਕੋ ਹਰੀ ਕਾ ਨਾਮ ਹੀ ਮੀਠਾ ਅਰਥਾਤ ਪਿਆਰਾ ਲਾਗਾ ਹੈ
ਕਿਅੁਣਕਿ ਮੇਰੇ ਮਸਤਕ ਮੈਣ ਮੁਖਰਪ ਭਾਗ ਚੰਗਾ ਥਾ॥੨॥
ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ ॥
ਜਿਨੋਣ ਕਾ ਮਨ ਲੋਭ ਆਦਿ ਵਿਕਾਰੋਣ ਮੈਣ ਲਾਗਾ ਹੈ ਤਿਨੋਣ ਕੋ ਹਰੀ ਪੁਰਖ ਸਰਬ ਤੇ
(ਚੰਗੇਰਾ) ਅੁਤਮ ਵਿਸਰਿ ਗਿਆ ਹੈ॥੩॥
ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥੩॥
ਵਹੁ ਮਨਮੁਖ ਪੁਰਸ਼ ਮੂਰਖ ਅਗਿਆਨੀ ਕਹੀਤੇ ਹੈਣ ਤਿਨੋਣ ਕੇ ਮਸਤਕ ਮੈਣ ਭਾਗ ਮੰਦਾ
ਅਰਥਾਤ ਮਾੜਾ ਹੈ॥੩॥
ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥
ਇਹ ਵਿਵੇਕ ਬੁਧੀ ਮੈਨੇ ਸਤਿਗੁਰੋਣ ਸੇ ਪਾਈ ਹੈ ਤਿਸੀ ਤੇ ਸਰਬ ਕੇ (ਗੁਰ) ਪੂਜ
ਵਾਹਿਗੁਰੂ ਪ੍ਰਭੂ ਕਾ (ਗੁਰ) ਵਜ਼ਡਾ ਗਿਆਨ ਭਾ ਹੈ॥
ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਜਨ ਨੇ ਗੁਰੋਣ ਸੇ ਨਾਮੁ ਪਾਇਆ ਹੈਣ ਕਿਅੁਣਕਿ (ਧੁਰਿ) ਆਦੋਣ ਹੀ
ਮਸਤਕ ਪਰ ਭਾਗ ਲਿਖਾ ਹੂਆ ਥਾ॥੪॥੧॥
ਟੋਡੀ ਮਹਲਾ ੫ ਘਰੁ ੧ ਦੁਪਦੇ