Faridkot Wala Teeka
ਪੰਨਾ ੭੧੯
ਰਾਗੁ ਬੈਰਾੜੀ ਮਹਲਾ ੪ ਘਰੁ ੧ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਸੈਮਨ ਕੇ ਪਰਥਾਇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅੁਪਦੇਸ਼ ਕਰਤੇ ਹੈਣ॥
ਸੁਨਿ ਮਨ ਅਕਥ ਕਥਾ ਹਰਿ ਨਾਮ ॥
ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ ॥੧॥ ਰਹਾਅੁ ॥
ਹੇ ਮਨ ਵਾ ਹੇ ਪਿਆਰੇ (ਅਕਥ) ਪਰਮੇਸਰ ਕੀਆਣ ਕਥਾ ਕੋ ਸ੍ਰਵਣ ਕਰਕੇ ਹਰਿਨਾਮ ਕੌ
ਜਪੋ। ਜਿਸਤੇ ਰਿਧੀਆਣ ਔ ਸਰਬ ਬੁਧੀ ਪੁਨਾ ਸਿਧੀਆਣ ਕੇ ਸੁਖ ਕੋ ਤੂੰ ਪਾਇ ਲੇਵੈ ਤਾਂ ਤੇ ਗੁਰੋਣ ਕੀ
ਸਿਖਿਆ ਸੇ (ਰਾਮ) ਬਿਆਪਕ ਹਰੀ ਕੇ ਨਾਮ ਕੋ ਭਜ ਅਰਥਾਤ ਜਪ॥
ਨਾਨਾ ਖਿਆਨ ਪੁਰਾਨ ਜਸੁ ਅੂਤਮ ਖਟ ਦਰਸਨ ਗਾਵਹਿ ਰਾਮ ॥
ਜਿਸਕੇ ਨਾਨਾ ਪ੍ਰਕਾਰ ਕੇ ਕਥਾ ਪ੍ਰਸੰਗੋਣ ਸੇ ਸੋ ਅੁਤਮ ਜਸ ਅਠਾਰਹ ਪੁਰਾਨ ਗਾਵਤੇ ਹੈਣ ਪੁਨਾ
ਜਿਸ ਰਾਮ ਕੇ ਛੇ ਸ਼ਾਸਤ੍ਰ ਗਾਵਤੇ ਹੈਣ॥
ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ ॥੧॥
ਜਿਸਕੋ ਸ਼ਿਵਜੀ ਤੇ ਆਦਿ ਲੇ ਕਰ ਤੇਤੀਸ ਕ੍ਰੋੜ ਦੇਵਤਿਓਣ ਨੇ ਧਿਆਇਆ ਹੈ ਤੌ ਭੀ ਤਿਸ
ਹਰੀ ਕਾ (ਮਰਮਾਮ) ਭੇਦ ਨਹੀਣ ਜਾਣਿਆ ਹੈ॥੧॥
ਸੁਰਿ ਨਰ ਗਂ ਗੰਧ੍ਰਬ ਜਸੁ ਗਾਵਹਿ ਸਭ ਗਾਵਤ ਜੇਤ ਅੁਪਾਮ ॥
ਜਿਸਕਾ (ਸੁਰਿ) ਦੇਵਤੇ ਮਾਨੁਖ ਗਂ ਔ ਗੰਧਰਭ ਆਦੀ ਸਭੀ ਜਸ ਗਾਵਤੇ ਹੈਣ ਔਰ ਜਿਤਨੇ
ਹਰੀ ਕੇ (ਅੁਪਾਮ) ਅੁਤਪਤਿ ਕਰ ਹੂਏ ਹੈਣ ਸੋ ਸਭੀ ਗਾਵਤੇ ਹੈਣ॥
ਨਾਨਕ ਕ੍ਰਿਪਾ ਕਰੀ ਹਰਿ ਜਿਨ ਕਅੁ ਤੇ ਸੰਤ ਭਲੇ ਹਰਿ ਰਾਮ ॥੨॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਜਿਨੋਣ ਕੋ ਹਰੀ ਨੇ ਕਿਰਪਾ ਕਰੀ ਹੈ ਸੋਈ ਹਰੀ ਰਾਮ ਕੇ ਸੰਤ ਭਲੇ
ਹੈਣ ਅਰਥਾਤ ਅੁਤਮ ਹੈਣ॥੨॥੧ ॥
ਬੈਰਾੜੀ ਮਹਲਾ ੪ ॥
ਮਨ ਮਿਲਿ ਸੰਤ ਜਨਾ ਜਸੁ ਗਾਇਓ ॥
ਹਰਿ ਹਰਿ ਰਤਨੁ ਰਤਨੁ ਹਰਿ ਨੀਕੋ ਗੁਰਿ ਸਤਿਗੁਰਿ ਦਾਨੁ ਦਿਵਾਇਓ ॥੧॥ ਰਹਾਅੁ ॥
ਹੇ ਮਨ ਤਿਨ ਸੰਤੋਣ ਕੋ ਮਿਲ ਕਰ ਜਿਨੋਣ ਨੇ ਹਰੀ ਕਾ ਜਸ ਗਾਇਨ ਕੀਆ ਹੈ ਤਿਨਕੌ ਹਰੀ
ਨੇ (ਗੁਰਿ) ਵਜ਼ਡੇ ਵਾ ਪੂਜ ਸਤਿਗੁਰੋਣ ਸੇ ਹਰ ਪ੍ਰਕਾਰ ਸੇ ਰਤਨੋਣ ਮੈਣ ਸੇ ਹਰਿ ਹਰਿ ਨਾਮ ਰਤਨ
ਦਿਵਾਇਆ ਹੈ॥
ਤਿਸੁ ਜਨ ਕਅੁ ਮਨੁ ਤਨੁ ਸਭੁ ਦੇਵਅੁ ਜਿਨਿ ਹਰਿ ਹਰਿ ਨਾਮੁ ਸੁਨਾਇਓ ॥
ਤਿਸ ਸੰਤ ਜਨੋਣ ਕੋ ਅਪਨਾ ਤਨ ਮਨ ਆਦੀ ਸਭ ਦੇਤਾ ਹੂੰ ਜਿਸਨੇ ਮੇਰੇ ਕੋ ਹਰੀ ਕਾ
ਹਰਿਨਾਮ ਸੁਣਾਇਆ ਹੈ॥
ਧਨੁ ਮਾਇਆ ਸੰਪੈ ਤਿਸੁ ਦੇਵਅੁ ਜਿਨਿ ਹਰਿ ਮੀਤੁ ਮਿਲਾਇਓ ॥੧॥
ਧਨ ਹਾਥੀ ਘੋੜੇ ਆਦੀ ਔਰ ਮਾਇਆ ਰੋਕੜੀ ਸਰਬ ਮੈਣ ਤਿਸ ਕੋ ਦੇਤਾ ਹੂੰ ਜਿਸਨੇ ਮੇਰੇ ਕੋ
ਹਰੀ ਮਿਤ੍ਰ ਮਿਲਾਇ ਦੀਆ ਹੈ॥੧॥
ਖਿਨੁ ਕਿੰਚਿਤ ਕ੍ਰਿਪਾ ਕਰੀ ਜਗਦੀਸਰਿ ਤਬ ਹਰਿ ਹਰਿ ਹਰਿ ਜਸੁ ਧਿਆਇਓ ॥
ਜਿਸ ਖਿਨ ਮੈਣ (ਕਿੰਚਿਤ) ਥੋੜੇ ਮਿਤ੍ਰ ਭੀ ਜਗਤ ਕੇ ਈਸਰ ਨੇ ਮੇਰੇ ਪਰ ਕਿਰਪਾ ਕਰੀ ਹੈ
ਤਬ ਮੈਨੇ ਹਰੀ ਕੇ ਹਰਿ ਹਰਿ ਨਾਮ ਔ ਜਸ ਕੋ ਮਨ ਬਾਂਣੀ ਸੇ ਧਿਆਇਆ ਹੈ॥