Faridkot Wala Teeka

Displaying Page 2195 of 4295 from Volume 0

ਪੰਨਾ ੭੨੧
ਰਾਗੁ ਤਿਲਗ ਮਹਲਾ ੧ ਘਰੁ ੧
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਜਿਸ ਸਮੈਣ ਸ੍ਰੀ ਗੁਰੂ ਨਾਨਕ ਦੇਵ ਜੀ ਬਾਲਕ ਅਵਸਥਾ ਮੈਣ ਕਾਲੂ ਜੀ ਨੇ ਮੌਲਵੀ ਪਾਸ ਪੜ੍ਹਨੇ
ਬਠਾਏ ਮਹਾਰਾਜ ਜੀ ਨੇ ਫਾਰਸੀ ਇਲਮ ਪੜ ਕਰ ਸੁਨਾ ਦੀਆ। ਦੇਖ ਕਰ ਮੌਲਵੀ ਅਸਚਰਜ ਹੂਆ
ਸਭ ਲੋਕ ਕਲਾ ਸੰਜੁਗਤ ਜਾਨਤਿ ਭਏ ਤਬ ਸ੍ਰੀ ਗੁਰੂ ਜੀ ਨੇ ਅਪਣੀ ਕਲਾ ਦੁਰਾਵਣੇ ਹੇਤ ਮਸਤਾਨਾ
ਤੌਰ ਕਰ ਲੀਆ ਕੁਛ ਬਚਨ ਕਿਸੀ ਸਾਥ ਨਾ ਅੁਚਰੈਣ ਤਬ ਪਿਤਾ ਕਾਲੂ ਜੀ ਚਿੰਤਾਵਾਨ ਹੋਇ ਕਰ
ਤਿਸੀ ਮੌਲਵੀ ਕੋ ਲਿਆਏ ਕਰ ਕਹਾ ਮੇਰੇ ਪੁਤ੍ਰ ਕੀ ਤੁਮ ਬਡੀ ਅੁਪਮਾ ਕਰਤੇ ਥੇ ਅਬ ਇਨਕੋ
ਬੁਲਾਓ। ਤਬ ਮੌਲਵੀ ਨੇ ਸ੍ਰਧਾ ਸੰਜੁਗਤ ਹੋ ਕਰ ਪ੍ਰਸ਼ਨ ਕੀਆ ਕਿ ਹੇ ਭਗਵਨ ਜੀਵ ਕੇ ਗੁਨਾਹ ਕੈਸੇ
ਬਖਸ਼ੇ ਜਾਵੈਣ? ਤਿਸ ਪਰ ਬੇਨਤੀ ਕਾ ਪਰਕਾਰ ਦਿਖਾਵਤੇ ਹੂਏ ਸ੍ਰੀ ਗੁਰੂ ਜੀ ਤਿਲੰਗ ਰਾਗ ਮੈਣ ਸੰਸਾਰ
ਕੀ ਅਸਤਤਾ ਸੂਚਨ ਕਰਤੇ ਹੂਏ ਸਬਦ ਅੁਚਾਰਨ ਕੀਆ॥
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥
ਐ ਕਰਤਾਰ (ਯਕ) ਇਕ (ਅਰਜ) ਅਰਦਾਸ (ਗੁਫਤ) ਕਹਿਤਾ ਹਾਂ (ਮ) ਮੈਣ (ਪੇਸਿ) ਅਗੇ
(ਤੋ) ਤੇਰੇ (ਦਰ) ਬੀਚ (ਗੋਸ) ਕੰਨਾਂ ਦੇ (ਕੁਨ) ਕਰ ਭਾਵ ਸ੍ਰਵਨ ਕਰ॥
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥੧॥
(ਹਕਾ) ਕੇ ਹਕ ਰੂਪ (ਕਬੀਰ) ਬਡਾ (ਕਰੀਮ ਤੂ) ਕਿਰਪਾਲੂ ਹੈ ਤੂੰ (ਬੇਐਬ) ਰਹਿਤ ਦੋਸ਼ਾਂ
ਤੇ (ਪਰਵਦਗਾਰ) ਪ੍ਰਵਸਤੀ ਕਰਨੇ ਵਾਲਾ ਹੈਣ ਭਾਵ ਇਹ ਕਿ ਮੁਝ ਕੋ ਕਿਰਪਾ ਕਰ ਨਾਮ ਦਾਨ
ਦੀਜੀਏ॥
ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥
ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥੧॥ ਰਹਾਅੁ ॥
(ਦੁਨੀਆ) ਇਹ ਜੋ ਸੰਸਾਰ ਕੀ (ਮੁਕਾਮੈ) ਇਸਥਿਤੀ ਹੈ ਸੋ (ਫਾਨੀ) ਨਾਸ ਰੂਪ ਹੈ ਭਾਵ
ਇਹ ਕਿ ਜੀਵਨਾ ਝੂਠ ਹੈ (ਤਹਕੀਕ) ਨਿਸਚੇ ਕਰਕੇ (ਦਿਲ) ਰਿਦੇ ਮੇਣ ਇਹ ਬਾਤ (ਦਾਨੀ) ਜਾਣੀ ਹੈ
(ਮਮ) ਮੇਰੇ (ਸਰ) ਸਿਰ ਦੇ (ਮੂਇ) ਵਾਲ (ਅਜਰਾਈਲ) ਫਰੇਸ਼ਤੇ ਨੇ (ਗਿਰਫਤਹ) ਪਕੜੇ ਹੂਏ ਹੈਣ
ਪਰੰਤੂ ਮੇਰੇ (ਦਿਲ) ਮਨ ਨੇ (ਹੇਚਿ) ਕੁਛ (ਨ) ਨਹੀਣ (ਦਾਨੀ) ਜਾਣੀ॥
ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥
(ਜਨ) ਇਸਤ੍ਰੀ (ਪਿਸਰ) ਪੁਤ੍ਰ (ਪਦਰ) ਪਿਤਾ (ਬਿਰਾਦਰਾਂ) ਭਾਈ ਇਨੋਣ ਮੇਣ ਸੇ (ਕਸ)
ਕਿਸੇ ਨੇ ਭੀ (ਨੇਸ) ਨਹੀਣ (ਦਸਤ) ਹਾਥ (ਗੀਰ) ਪਕੜਨਾ ਭਾਵ ਇਹ ਕਿ ਕੋਈ ਇਸ ਸਮੇਣ ਮੈਣ ਰਖ
ਨਹੀਣ ਸਕੇਗਾ॥
ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥੨॥
(ਆਖਿਰ) ਅੰਤ ਕੋ (ਬਿਅਫਤ) ਗਿਰਨਾ (ਮ) ਮੇਰਾ (ਚੂੰ) ਜਬ (ਸਵਦ) ਹੋਵੈਗਾ
(ਤਕਬੀਰ) ਕੁਹਣਾ ਤਬ (ਕਸ) ਕੋਈ (ਨ) ਨਹੀਣ (ਦਾਰਦ) ਹਰਖ ਕਹੋਣਗਾ॥
ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥
(ਸਬ) ਰਾਤ (ਰੋਜ) ਦਿਨ (ਗਸਤ) ਬੀਤਤੇ ਹੈਣ (ਮ) ਮੇਰੇ (ਦਰ) ਅੰਦਰ (ਹਵਾ) ਵਾਸ਼ਨਾ ਕੇ
(ਕਰਦੇ) ਕਰਤੇ ਹੂਏ (ਮ) ਮੁਝ ਕੋ (ਬਦੀ) ਮੰਦ ਕਰਮੋਣ ਕੇ (ਖਿਆਲ) ਧਿਆਨ ਵਾ ਸੰਕਲਪ ਭਾਵ
ਇਹ ਤੇਰੀ ਬੰਦਗੀ ਤੇ ਬਿਨਾਂ ਹੇ ਅਕਾਲ ਪੁਰਖ ਮੇਰੇ ਵਿਅਰਥ ਹੀ ਦਿਨ ਬੀਤਤੇ ਹੈਣ॥
ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ ॥੩॥

Displaying Page 2195 of 4295 from Volume 0