Faridkot Wala Teeka

Displaying Page 2216 of 4295 from Volume 0

ਤਿਲਗ ਬਾਂਣੀ ਭਗਤਾ ਕੀ ਕਬੀਰ ਜੀ
ੴ ਸਤਿਗੁਰ ਪ੍ਰਸਾਦਿ ॥
ਏਕ ਸਮੇਣ ਸ੍ਰੀ ਕਬੀਰ ਜੀ ਕੇ ਪਾਸ ਏਕ ਕਾਜੀ ਔ ਪੰਡਤ ਦੋਨੋਣ ਮਿਲ ਕਰ ਆਏ ਤਬ
ਕਬੀਰ ਜੀ ਤਿਨਕੌ ਅਭੇਦ ਦ੍ਰਿਸਟੀ ਦਿਖਲਾਵਤੇ ਹੂਏ ਅੁਪਦੇਸੁ ਕਰਤੇ ਹੈਣ॥
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥
ਹੇ ਭਾਈ ਬੇਦ ਔ ਕਤੇਬੋਣ ਕੇ (ਇਫਤਰਾ) ਖੋਲਨੇ ਅਰਥਾਤ ਪੜਨੇ ਤੇ ਬਿਨਾ ਧਾਰਨ ਸੇ ਰਿਦੇ
ਕਾ (ਫਿਕਰੁ) ਸੰਸਾ ਨਹੀਣ ਜਾਤਾ।
ਟੁਕੁ ਦਮੁ ਕਰਾਰੀ ਜਅੁ ਕਰਹੁ ਹਾਜਿਰ ਹਜੂਰਿ ਖੁਦਾਇ ॥੧॥
ਜੇਕਰ (ਟੁਕੁ) ਥੋੜਾ ਦਮੁ ਸਾਸ ਮਾਤ੍ਰ ਭੀ (ਕਰਾਰੀ) ਨਿਸਚਾ ਬੇਦ ਕਤੇਬ ਔਰ ਗੁਰਾਂ ਕੇ
ਬਚਨੋਣ ਪਰ ਕਰੋ ਤਬ (ਖੁਦਾਇ) ਵਾਹਿਗੁਰੂ ਹਾਜਰਾ ਹਜੂਰ ਹੀ ਪ੍ਰਾਪਤਿ ਹੋ ਜਾਵੇਗਾ॥੧॥
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਅੁ ॥
(ਬੰਦੇ) ਹੇ ਪੁਰਸ (ਹਰ ਰੋਜ) ਸਰਬ ਦਿਨੋਣ ਮੈਣ ਅਪਨੇ ਚਿਤ ਮੈ ਤਿਸ ਵਾਹਿਗੁਰੂ ਕੋ (ਖੋਜ)
ਢੂੰਢੋ ਕਾ ਬਿਚਾਰੋ ਜਿਸਕੇ ਪ੍ਰਾਪਤਿ ਹੋਨੇ ਸੇ ਫੇਰ (ਪਰੇਸਾਨੀ) ਸਰਮਿੰਦਗੀ ਬੀਚ ਨਹੀਣ ਪੜੇਗਾ ਇਹੁ
ਜੋ ਦੁਨੀਆਣ ਕਾ ਮਿਲਾਪੁ ਹੈ ਸੋ (ਸਿਹਰੁ) ਜਾਦੂ ਵਤ ਝੂਠਾ ਹੈ ਜੈਸੇ ਜਾਦੂ ਕਰ ਅਨਹੰਤੀ ਵਸਤੂ
ਦ੍ਰਿਸਟ ਆ ਜਾਤੀ ਹੈ ਪਰੰਤੂ ਵਹੁ ਸਤ ਨਹੀਣ ਹੋਤੀ ਤੈਸੇ ਏਹ ਜਗਤ ਕੇ ਸਨਬੰਧੀਓਣ ਕਾ ਮਿਲਾਪ ਭੀ
ਅਸਤ ਹੈ ਅਨਹੋਤਾ ਦ੍ਰਿਸਟ ਆਇ ਰਹਾ ਹੈ॥ ਤਾਂ ਤੇ ਇਨਮੇਣ ਸੇ ਅੰਤ ਸਮੈਣ ਮੇਣ (ਦਸਤਗੀਰੀ) ਹਥ
ਕੇ ਪਕੜਨੇ ਵਾਲਾ ਕੋਈ ਨਹੀਣ ਹੈ॥੧॥
ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥
ਤਿਨ ਬਚਨੋਣ ਕੇ ਨਿਸਚੇ ਔ ਪ੍ਰੇਮੁ ਤੇ ਬਿਨਾ ਜੋ (ਦਰੋਗੁ) ਝੂਠੇ ਪੁਰਸ ਪੜ ਪੜਕੇ ਹੰਕਾਰ
ਕਰਕੇ ਖੁਸੀ ਹੋਤੇ ਹੈਣ ਸੋ ਪੁਰਸ ਤਿਸ ਵਾਹਿਗੁਰੂ ਕੀ ਸਮਝਤੇ ਬਿਨਾ ਵਿਅਰਥ ਹੀ ਬਕਤੇ ਰਹਿਤੇ ਹੈਣ॥
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥
ਤਾਂਤੇ ਓਹੁ ਕੈਸਾ ਵਾਹਿਗੁਰੂ ਹੈ (ਹਕੁ) ਸਚ ਸਰੂਪ (ਖਾਲਕੁ) ਸ੍ਰਿਸ਼ਟੀ ਵਾਲਾ ਪ੍ਰਮੇਸਰ
(ਸਚੁ) ਨਿਸਚੇ ਕਰਕੇ (ਖਲਕ) ਸ੍ਰਿਸਟੀ ਕੇ (ਮਿਆਨੇ) ਬੀਚ ਹੀ ਵਿਆਪਕ ਹੈ (ਸਿਆਮ ਮੂਰਤਿ
ਨਾਹਿ) ਸ਼ਾਮ ਸਰੂਪਾਦੀ ਰੂਪ ਨਹੀਣ॥੨॥
ਅਸਮਾਨ ਮਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥
ਰਿਦੇ ਰੂਪੀ ਅਕਾਸ਼ ਮੈਣ (ਦਰੀਆ) ਦਰੀਆਇ ਰੂਪ ਵਾਹਿਗੁਰੂ ਕੋ (ਲਹੰਗ) ਲਖ ਕਰ ਤਿਸ
ਮੈਣ (ਗੁਸਲ) ਇਸਨਾਨ (ਕਰਦ) ਕਰਨਾ ਥਾ (ਨਬੂਦ) ਨਹੀਣ ਕੀਆ ਭਾਵ ਯਿਹ ਤਿਸ ਮੈਣ ਅਭੇਦ ਨਹੀਣ
ਹੂਆ॥ ਤਾਂ ਤੇ ਪੜਨਾ ਭੀ ਤਿਨਕਾ ਵਿਅਰਥ ਭਾ॥ ਤਬ ਕਾਜੀ ਔ ਪੰਡਤੋਣ ਨੇ ਪੂਛਾ ਤਿਸ ਕੇ ਮਿਲਨੇ
ਕਾ ਸਾਧਨ ਕਹੀਏ ਤਿਸ ਪਰ ਕਹੇ ਹੈਣ॥
ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਅੁਜੂਦੁ ॥੩॥
ਦੋ ਪਾਠ ਹੈਣ ੧ ਬੀੜਦਾ (ਫਕਰੁ) ਵੈਰਾਗ ੨ ਬੀੜਦਾ (ਫਿਕਰ) ਯਾਦਗੀਰੀ ਤਾਂ ਤੇ ਵੈਰਾਗ ਔ
ਵਿਚਾਰ ਰੂਪ ਨੇਤ੍ਰੋਣ ਕਾ ਲਗਾਵਣਾ ਕਰਕੇ (ਦਾਇਮ) ਹਮੇਸ਼ਾਂ (ਜਹ ਤਹਾ) ਜਹਾਂ ਕਹਾਂ ਤਿਸ ਵਾਹਿਗੁਰੂ
ਕੋ (ਮਅੁਜੂਦੁ) ਇਸਥਿਤ ਰੂਪ ਦੇਖ॥
ਅਲਾਹ ਪਾਕੰ ਪਾਕ ਹੈ ਸਕ ਕਰਅੁ ਜੇ ਦੂਸਰ ਹੋਇ ॥
ਸੋ ਐਸਾ ਅਕਾਲ ਪੁਰਖ ਪਵਿਤ੍ਰ ਤੇ ਪਵਿਤ੍ਰ ਹੈ ਤਿਸ ਮੈਣ ਸੰਸਾ ਤਅੁ ਕਰੀਏ ਜੇ ਕੋਈ ਦੂਸਰਾ
ਹੋਵੇ॥

Displaying Page 2216 of 4295 from Volume 0