Faridkot Wala Teeka
ਪ੍ਰਕਾਰਾਂਤ੍ਰ ਕਰ ਲਾਵਾਣ ਕੇ ਰੂਪਕ ਸੇ ਚਾਰ ਭੂਮਕਾ ਵਰਨਨ ਕਰਤੇ ਹੈਣ॥
ਸੂਹੀ ਮਹਲਾ ੪ ॥
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਅੁ ॥
ਹਰੀ ਰੂਪ ਪਤੀ ਕੇ ਸਾਥ ਪਹਲੀ ਲਾਂਵ ਏਹ ਹੈ ਜੋ ਗੁਰੋਣ ਨੇ ਮੰਦ ਕਰਮਾਣ ਤੇ ਵਰਜ ਕਰ ਸੁਭ
ਕਰਮੋਣ ਕੀ ਪਵਿਰਤੀ ਰੂਪ (ਕਰਮ) ਪ੍ਰਕਾਰ ਦ੍ਰਿੜ ਕਰਯਾ ਹੈ ਬਲਿਹਾਰੇ ਜਾਈਏ ਰਾਮ ਜੀ ਕੇ ਵਾ
ਸੰਬੋਧਨ ਹੈ ਹੇ ਭਾਈ॥
ਬਾਂਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਅੁ ॥
ਬਾਂਣੀ ਜੋ ਬੇਦ ਰੂਪ ਬ੍ਰਹਮਾ ਅੁਚਾਰਤਾ ਹੈ ਤਿਸ ਬੇਦ ਪ੍ਰਮਾਣ ਧਰਮ ਕੋ ਦ੍ਰਿੜ ਕਰੋ ਐਸੇ ਗੁਰੋਣ
ਨੇ ਕਹਿਆ ਹੈ ਔ ਪਾਪੋਣ ਕਾ ਤਾਗ ਕਰਾਯਾ ਹੈ ਬਲਿਹਾਰੇ ਜਾਈਏ ਰਾਮ ਜੀ ਕੇ॥
ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥
ਧਰਮ ਕੋ ਦ੍ਰਿੜ ਕਰੋ ਅਰ ਹਰਿ ਨਾਮ ਕੋ ਧਾਵੋ ਸਿਮ੍ਰਤੀਓਣ ਨੇ ਭੀ ਨਾਮ ਹੀ ਜਪਨਾਂ ਨਿਸਚੇ
ਕਰਵਾਯਾ ਹੈ॥
ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥
ਸਤਿਗੁਰੂ ਜੋ ਪੂਜਨੇ ਜੋਗ ਹੈਣ ਤਿਨ ਕੋ ਅੁਪਦੇਸ਼ ਕਰ ਪੂਰਾ ਜੋ ਪਰਮੇਸਰ ਹੈ ਤਿਸ ਕੋ
ਅਰਾਧਨ ਕਰੋ ਔਰ ਜਿਨੋਣ ਨੇ ਅਰਾਧਿਆ ਹੈ ਤਿਨੋਣ ਨੇ ਬਜਰ ਪਾਪ ਅਰ ਸਮਾਨ ਪਾਪ ਸਭ ਕੋ
ਗਵਾਯਾ ਹੈ॥
ਸਹਜ ਅਨਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥
ਜਿਨੋਣ ਨੇ ਮਨ ਮੈਣ ਹਰਿ ਹਰਿ ਕਾ ਜਾਪ ਗੁਰੋਣ ਨੇ ਮੀਠਾ ਲਾਯਾ ਹੈ ਤਿਨ ਵਡਾਭਾਗੀਓਣ ਕੋ ਸੁਤੇ
ਹੀ ਆਤਮਾਨੰਦ ਹੂਆ ਹੈ॥
ਪੰਨਾ ੭੭੪
ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਏਹ ਤਿਸ ਕੀ ਪਹਲੀ ਲਾਂਵ ਹੈ ਜੋ ਅਭੇਦਤਾ ਰੂਪੀ ਵਿਵਾਹ ਕਾ ਗੁਰੋਣ
ਦਾਰੇ ਆਰੰਭ ਰਚਾਯਾ ਹੈ॥੧॥
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਅੁ ॥
ਹਰੀ ਕੇ ਸਾਥ ਦੂਜੀ ਲਾਵ ਏਹ ਹੈ ਸਤਗੁਰ ਪੁਰਖ ਨੇ ਜਗਾਸੂ ਕੋ ਵਿਚਾਰ ਆਦ ਗੁਨੋਣ ਮੇਣ
ਮਿਲਾਯਾ ਹੈ ਬਲਿਹਾਰੇ ਜਾਵਾਣ ਰਾਮ ਜੀ ਕੇ॥
ਨਿਰਭਅੁ ਭੈ ਮਨੁ ਹੋਇ ਹਅੁਮੈ ਮੈਲੁ ਗਵਾਇਆ ਬਲਿ ਰਾਮ ਜੀਅੁ ॥
ਭੈ ਤੇ ਮਨ ਨਿਰਭਅੁ ਹੋ ਗਿਆ ਔ ਹੰਕਾਰ ਮੈਲ ਕੋ ਗਵਾ ਦੀਆ ਹੈ ਬਲਿਹਾਰੇ ਜਾਵਾਣ ਰਾਮ
ਜੀ ਕੇ॥
ਨਿਰਮਲੁ ਭਅੁ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥
ਨਿਰਮਲ ਕਰਨੇ ਵਾਲਾ ਜੋ ਪਰਮੇਸਰ ਕਾ ਭਅੁ ਹੈ ਸੋ ਪਾਇਆ ਹੈ ਇਸੀ ਤੇ ਹਰੀ ਕੇ ਗੁਣਾਂ
ਕੋ ਗਾਇਆ ਹੈ ਅਰ ਹਰੀ ਰਾਮ ਜੀ ਪ੍ਰਤਖ ਦੇਖੇ ਹੈਣ॥
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥
ਹਰਿ (ਆਤਮ ਰਾਮੁ) ਸੁਆਮੀ ਨੇ ਇਹ ਸੰਸਾਰ ਪਸਾਰਿਆ ਹੈ ਅਰ ਪਸਾਰ ਕੇ ਪੁਨਾ ਸਰਬ
ਮੈਣ (ਭਰਪੂਰੇ) ਪੂਰਨ ਹੋ ਰਹਾ ਹੈ ਭਾਵ ਆਪ ਹੀ ਰਚਨਾ ਕਰਕੇ ਆਪ ਹੀ ਤਿਨ ਮੈਣ ਰਮ ਰਿਹਾ ਹੈ॥
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥
ਜੋ (ਅੰਤਰਿ) ਸਰੀਰ ਮੈਣ (ਬਾਹਿਰ) ਬ੍ਰਹਮੰਡ ਮੈਣ ਹਰੀ ਸਮਰਥ ਏਕ ਹੀ ਹੈ ਹਰੀ ਕੇ ਭਗਤਾਂ
ਸਾਥ ਮਿਲ ਕੇ ਤਿਸ ਕੇ ਮੰਗਲਾਚਾਰ ਗਾਏ ਹੈਣ॥