Faridkot Wala Teeka
ਪੰਨਾ ੮੫੯
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਰਾਗੁ ਗੋਣਡ ਚਅੁਪਦੇ ਮਹਲਾ ੪ ਘਰੁ ੧ ॥
ਛੇ ਸਬਦੋਣ ਕਰ ਅਪਨੇ ਮਨ ਪ੍ਰਤੀ ਅੁਪਦੇਸ਼ ਕਰ ਪੁਨ: ਪਹਲੇ ਸਬਦ ਮੈਣ ੪ ਪਅੁੜੀ ਮੈਣ
ਪਰਮੇਸਰ ਆਗੇ ਬੇਨਤੀ ਕਰਤੇ ਭਏ ਹੈਣ॥
ਜੇ ਮਨਿ ਚਿਤਿ ਆਸ ਰਖਹਿ ਹਰਿ ਅੂਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥
ਹੇ ਮਨ ਜੇ ਹਰੀ ਚੈਤੰਨ ਕੇ ਅੂਪਰ ਆਸ ਰਖੇ ਤਾਂ ਮਨ ਇਛਤ ਅਨੇਕ ਅਨੇਕ ਬਹੁਤ ਫਲ
ਪਾਵੈ॥
ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ
ਗਵਾਈ ॥
ਜੋ ਜੀਆਣ ਮੈਣ ਸੰਕਲਪ ਵਰਤਤਾ ਹੈ ਸੋ ਹਰੀ ਸਭ ਕੁਛ ਜਾਨਤਾ ਹੈ ਪੁਨਾ ਕਮਾਇਆ ਹੋਇਆ
ਕਰਮ ਕਿਸੇ ਕਾ ਹਰੀ ਇਕ ਤਿਲ ਮਾਤਰ ਭੀ ਨਹੀਣ ਗਵਾਵਤਾ ਹੈ॥
ਹਰਿ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸਮਾਈ ॥੧॥
ਹੇ ਮੇਰੇ ਮਨ ਤਾਂ ਤੇ ਤਿਸ ਹਰੀ ਕੀ ਆਸ ਕਰ ਜੋ ਸੁਆਮੀ ਸਭ ਮਹਿ ਸਮਾਇ ਰਹਿਆ
ਹੈ॥੧॥
ਮੇਰੇ ਮਨ ਆਸਾ ਕਰਿ ਜਗਦੀਸ ਗੁਸਾਈ ॥
ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ
॥੧॥ ਰਹਾਅੁ ॥
ਹੇ ਮੇਰੇ ਮਨ ਤੂੰ ਆਸ ਕਰਿ (ਜਗਦੀਸ) ਪਰਮੇਸਰ ਕੀ ਜੋ ਪ੍ਰਿਥਵੀ ਕਾ ਸ੍ਹਾਮੀ ਹੈ। ਜੇ ਬਿਨਾ
ਪਰਮੇਸਰ ਸੇ ਹੋਰ ਕਿਸੇ ਕੀ ਆਸ ਕਰੇ ਸੋ ਆਸ ਤੋ ਨਿਸਫਲ ਹੋਵੇਗੀ ਪੁਨਹ ਅਵਸਥਾ ਭੀ ਤੇਰੀ
ਸਭ ਵਿਅਰਥ ਜਾਵੇਗੀ॥੧॥
ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ ਮਤ ਤਿਸ ਕੀ ਆਸ ਲਗਿ ਜਨਮੁ ਗਵਾਈ ॥
ਜੋ ਮਾਇਆ ਕੇ ਮੋਹ ਮੈਣ ਲਗਕੇ ਸੁਖਦਾਇਕ ਸਭ ਕੁਟੰਬ (ਦੀਸੈ) ਦੀਖਤਾ ਹੈ ਤਿਸ ਕੀ
ਆਸ ਮੈਣ ਲਗਕੇ ਮਤ ਜਨਮ ਕੋ ਗਵਾਈ ਅਰਥਾਤ ਤਿਸ ਸੇ ਬਚੀਣ॥
ਇਨ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁੜੇ ਇਨ ਕਾ ਵਾਹਿਆ ਕਛੁ ਨ
ਵਸਾਈ ॥
ਇਨ ਸੰਬੰਧੀਓਣ ਕੇ ਕੁਛ (ਹਾਥਿ) ਵਸ ਨਹੀਣ ਹੈ ਇਹ ਬੀਚਾਰੇ ਕਿਆ ਕਰ ਸਕਤੇ ਹੈਣ ਇਨ
ਕਾ (ਵਾਹਿਆ) ਚਲਾਯਾ ਭਾਵ ਕੀਆ ਹੂਆ ਕਛੂ ਨਹੀਣ (ਵਸਾਈ) ਵਸ ਜੋਰ ਕਛ ਨਹੀਣ ਹੋਤਾ॥
ਮੇਰੇ ਮਨ ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ ਜੋ ਤੁਝੁ ਤਾਰੈ ਤੇਰਾ ਕੁਟੰਬੁ ਸਭੁ ਛਡਾਈ
॥੨॥
ਤਾਂਤੇ ਹੇ ਮੇਰੇ ਮਨ ਹਰੀ ਆਪਨੇ ਪ੍ਰੀਤਮ ਕੀ ਆਸ ਕਰ ਜੋ ਤੁਝ ਕੋ ਤਾਰੇ ਪੁਨਹ ਤੇਰਾ
ਕੁਟੰਬ ਭੀ ਸਭ ਜਮਾਦਿਕੋਣ ਸੇ ਛੁਡਾਇ ਦੇਵੇ॥
ਜੇ ਕਿਛੁ ਆਸ ਅਵਰ ਕਰਹਿ ਪਰਮਿਤ੍ਰੀ ਮਤ ਤੂੰ ਜਾਣਹਿ ਤੇਰੈ ਕਿਤੈ ਕੰਮਿ ਆਈ ॥
ਜੋ ਕੁਛ ਹੋਰ ਆਸ ਕਰੇ (ਪਰਮਿਤ੍ਰੀ) ਮਾਇਆ ਵਾ ਦੇਵਤਿਓਣ ਕੀ ਤੋ ਇਹ ਤੂੰ ਮਤ ਜਾਣ ਜੋ
ਤੇਰੇ ਕਿਤੇ ਕੰਮ ਆਵੇਗੀ ਅਰਥਾਤ ਨਹੀਣ ਆਵੇਗੀ॥