Faridkot Wala Teeka
ਪੰਨਾ ੯੭੫
ਰਾਗੁ ਨਟ ਨਾਰਾਇਨ ਮਹਲਾ ੪
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਮੇਰੇ ਮਨ ਜਪਿ ਅਹਿਨਿਸਿ ਨਾਮੁ ਹਰੇ ॥
ਕੋਟਿ ਕੋਟਿ ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ ॥੧॥ ਰਹਾਅੁ ॥
ਸੈਮਨ ਕੇ ਪ੍ਰਥਾਇ ਅੁਪਦੇਸ ਕਰਤੇ ਹੈਣ॥ ਹੇ ਮੇਰੇ ਮਨ ਜਿਨੋਣ ਨੇ ਦਿਨ ਰਾਤ ਨਾਮ ਹਰੀ ਕਾ
ਜਪਿਆ ਹੈ ਕਰੋੜ ਜਨਮੋਣ ਮੈਣ ਬਹੁਤ ਕੋਟ ਜੋ ਦੋਖ ਕੀਨੇ ਥੇ ਪਰਹਾਰ ਕਰਨੇ ਵਾਲੇ ਜੀਵ ਕੋ ਸੋ ਸਭ
ਹਰੀ ਨਾਮ ਨੇ ਤਿਨ ਕੇ (ਪਾਸਿ ਧਰੇ) ਪਾਸੇ ਧਰ ਦੀਏ ਭਾਵ ਦੂਰ ਕਰੇ ਹੈਣ॥
ਹਰਿ ਹਰਿ ਨਾਮੁ ਜਪਹਿ ਆਰਾਧਹਿ ਸੇਵਕ ਭਾਇ ਖਰੇ ॥
ਕਿਲਬਿਖ ਦੋਖ ਗਏ ਸਭ ਨੀਕਰਿ ਜਿਅੁ ਪਾਨੀ ਮੈਲੁ ਹਰੇ ॥੧॥
ਜੋ ਸੇਵਕ ਭਾਇ ਕੋ ਧਾਰਕੇ ਮੁਖ ਕਰਕੇ ਹਰੀ ਨਾਮ ਕੋ ਜਪਤੇ ਹੈਣ ਔ ਮਨ ਕਰਕੇ ਹਰੀ ਨਾਮ
ਕੋ ਅਰਾਧਤੇ ਹੈਣ ਸੋ (ਖਰੇ) ਸਭ ਸੇ ਚੰਗੇ ਹੈਣ ਤਿਨ ਕੇ ਮਹਾਂ ਪਾਪ ਔ ਦੋਖ ਸਭ ਐਸੇ ਨਿਕਲ ਗਏ
ਹੈਣ॥ ਦ੍ਰਿਸਾਂਤ॥ ਜੈਸੇ ਪਾਨੀ ਮੈਲ ਕੋ ਹਰ ਦੇਤਾ ਹੈ॥੧॥
ਖਿਨੁ ਖਿਨੁ ਨਰੁ ਨਾਰਾਇਨੁ ਗਾਵਹਿ ਮੁਖਿ ਬੋਲਹਿ ਨਰ ਨਰਹਰੇ ॥
ਜੋ ਨਰ ਖਿਨ ਖਿਨ ਮੈਣ ਨਾਰਾਇਨ ਕੇ ਜਸ ਕੋ ਰਾਗ ਮੈਣ ਪਾਇਕੈ ਗਾਵਤੇ ਹੈਣ ਔ ਸੁਭਾਵਕ
ਮੁਖ ਸੇ ਜੋ ਪੁਰਸ ਨਰਸਿੰਘ ਰੂਪ ਧਾਰਨੇ ਵਾਲੇ ਕੇ ਨਾਮ ਕੋ ਬੋਲਤੇ ਹੈਣ॥
ਪੰਚ ਦੋਖ ਅਸਾਧ ਨਗਰ ਮਹਿ ਇਕੁ ਖਿਨੁ ਪਲੁ ਦੂਰਿ ਕਰੇ ॥੨॥
ਪੰਚ ਕਾਮ ਆਦ ਦੋਖ ਜੋ ਅਸਾਧ ਤਿਨ ਕੇ (ਨਗਰ) ਸਰੀਰ ਮੈਣ ਸੇ ਸੌ ਇਕ ਖਿਨ ਪਲ ਮੈਣ
ਦੂਰ ਕਰਿ ਦੀਏ ਹੈਣ॥੨॥
ਵਡਭਾਗੀ ਹਰਿ ਨਾਮੁ ਧਿਆਵਹਿ ਹਰਿ ਕੇ ਭਗਤ ਹਰੇ ॥
ਵਡਭਾਗੀ ਜੋ ਹਰੀ ਕੇ ਨਾਮ ਕੋ ਧਿਆਵਤੇ ਹੈਣ ਵਹੁ ਹਰੀ ਕੇ ਭਗਤਿ (ਹਰੇ) ਅਨੰਦ ਹੂਏ
ਹੈਣ॥
ਤਿਨ ਕੀ ਸੰਗਤਿ ਦੇਹਿ ਪ੍ਰਭ ਜਾਚਅੁ ਮੈ ਮੂੜ ਮੁਗਧ ਨਿਸਤਰੇ ॥੩॥
ਹੇ ਪ੍ਰਭੂ ਮੈਣ ਤੇਰੇ ਪਾਸੋਣ ਏਹੀ ਮਾਣਗਤਾ ਹੂੰ ਮੇਰੇ ਕੋ ਤਿਨੋਣ ਕੀ ਸੰਗਤ ਦੇਹਿ ਕਿਅੁਣਕੇ ਅੁਨ ਕੀ
ਸੰਗਤਿ ਕਰਕੇ ਮੇਰੇ ਜੈਸੇ ਅਤੀ ਮੂਰਖ ਕਈ ਤਰੇ ਹੈਣ॥੩॥
ਕ੍ਰਿਪਾ ਕ੍ਰਿਪਾ ਧਾਰਿ ਜਗਜੀਵਨ ਰਖਿ ਲੇਵਹੁ ਸਰਨਿ ਪਰੇ ॥
ਹੇ ਜਗ ਜੀਵਨ ਕ੍ਰਿਪਾ ਸਰੂਪ ਕ੍ਰਿਪਾ ਧਾਰਕੇ ਹਮਕੋ ਰਾਖ ਲੇਹੁ ਹਮ ਤੇਰੀ ਸਰਨ ਪਰੇ ਹੈਣ॥
ਨਾਨਕੁ ਜਨੁ ਤੁਮਰੀ ਸਰਨਾਈ ਹਰਿ ਰਾਖਹੁ ਲਾਜ ਹਰੇ ॥੪॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਮੈਣ ਦਾਸ ਤੇਰੀ ਸਰਨ ਆਇਆ ਹੂੰ ਹੇ ਹਰੀ ਅਸਾਡੀ ਲਜਿਆ ਰਖ
ਲੇਵੋ ਜੋ ਹਮ ਅਨੰਦ ਹੋਈਏ॥੪॥੧॥
ਨਟ ਮਹਲਾ ੪ ॥
ਰਾਮ ਜਪਿ ਜਨ ਰਾਮੈ ਨਾਮਿ ਰਲੇ ॥
ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕ੍ਰਿਪਲੇ ॥੧॥ ਰਹਾਅੁ ॥
ਰਾਮ ਜਪ ਕੇ ਦਾਸ ਰਾਮ ਨਾਮੀ ਮੈਣ ਮਿਲ ਗਏ ਹੈਣ ਗੁਰ ਅੁਪਦੇਸ ਕਰਿ ਜਬ ਰਾਮ ਨਾਮ
ਜਪਿਆ ਤਬ ਹਰੀ ਜੋ ਕ੍ਰਿਪਾ ਕਾ ਘਰ ਹੈ ਤਿਸ ਹਰੀ ਨੇ ਕ੍ਰਿਪਾ ਧਾਰੀ ਹੈ॥