Faridkot Wala Teeka
ਸਮਾਨ ਬਾਪਕਤਾ ਦਿਖਾਵਤੇ ਹੂਏ ਕਹਤੇ ਹੈਣ॥
ਬਸੰਤੁ ਬਾਂਣੀ ਭਗਤਾਂ ਕੀ ॥
ਕਬੀਰ ਜੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਮਅੁਲੀ ਧਰਤੀ ਮਅੁਲਿਆ ਅਕਾਸੁ ॥
ਹੇ ਭਾਈ ਰਾਜਾ ਰਾਮ ਕੀ ਚੇਤਨਸਜ਼ਤਾ ਕਰ ਧਰਤੀ ਮੌਲ ਰਹੀ ਹੈ ਪੁਨਹ ਤਿਸਕਰ ਅਕਾਸੁ ਭੀ
ਪ੍ਰਫੁਲਤ ਹੋ ਰਹਾ ਹੈ ਵਾ ਜਿਸਕੀ ਸਜ਼ਤਾ ਧਰਤੀ ਮੈਣ ਮਿਲ ਰਹੀ ਹੈ ਵੋਹੀ ਰਾਜਾ ਰਾਮੁ ਅਕਾਸ ਮੈਣ ਮਿਲ
ਰਹਾ ਹੈ॥
ਘਟਿ ਘਟਿ ਮਅੁਲਿਆ ਆਤਮ ਪ੍ਰਗਾਸੁ ॥੧॥
ਸੋ ਆਤਮਾ ਪ੍ਰਗਾਸ ਰੂਪ ਘਟ ਘਟ ਮੈਣ ਮਿਲਾ ਹੂਆ ਹੈ ਵਾ (ਘਟਿ ਘਟਿ) ਜੋ ਸਰੀਰ ਮਾਤ੍ਰ
ਹੈ ਸੋ ਆਤਮ ਕੇ ਪ੍ਰਕਾਸ ਕਰਕੇ ਪ੍ਰਫੁਲਤ ਹੋ ਰਹਾ ਹੈ॥੧॥
ਰਾਜਾ ਰਾਮੁ ਮਅੁਲਿਆ ਅਨਤ ਭਾਇ ॥
ਜਹ ਦੇਖਅੁ ਤਹ ਰਹਿਆ ਸਮਾਇ ॥੧॥ ਰਹਾਅੁ ॥
ਰਾਜਾ ਰਾਮ ਅਨੇਕ (ਭਾਇ) ਪ੍ਰਕਾਰੋਣ ਕਰ ਮਿਲ ਰਹਿਆ ਹੈ ਜਹਾਂ ਦੇਖੋਣ ਤਹਾਂ ਹੀ ਸਮਾਇ
ਰਹਾ ਹੈ॥
ਦੁਤੀਆ ਮਅੁਲੇ ਚਾਰਿ ਬੇਦ ॥
ਸਿੰਮ੍ਰਿਤਿ ਮਅੁਲੀ ਸਿਅੁ ਕਤੇਬ ॥੨॥
ਦੈਤ ਭਾਵ ਰੂਪ ਸੰਸਾਰ ਅਰ ਚਾਰੋਣ ਬੇਦ ਭੀ ਤਿਸ ਕੀ ਚੇਤਨਸਜ਼ਤਾ ਕੋ ਪਾਇ ਕਰ ਮੌਲੇ ਹੂਏ
ਹੈਣ ਵਾ ਇਨ ਮੈਣ ਭੀ ਰਾਜਾ ਰਾਮ ਕੀ ਸਜ਼ਤਾ ਮਿਲੀ ਹੂਈ ਹੈ ਸਿੰਮ੍ਰਿਤੀਆਣ ਭੀ ਕਤੇਬੋਣ ਕੇ ਸਹਿਤ ਮੌਲ
ਰਹੀ ਹੈਣ ਵਾ ਕਤੇਬੋਣ ਕੇ ਸਹਿਤ ਸਿੰਮ੍ਰਿਤੀਯੋਣ ਮੈਣ ਤਿਸ ਕੀ ਸਜ਼ਤਾ ਮਿਲ ਰਹੀ ਹੈ॥੨॥
ਸੰਕਰੁ ਮਅੁਲਿਓ ਜੋਗ ਧਿਆਨ ॥
ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥
ਸਿਵਜੀ ਜੋਗ ਧਿਆਨ ਕਰ ਪ੍ਰਫੁਲਤ ਹੋ ਰਹਾ ਹੈ ਵਾ ਸਿਵਜੀ ਮੈਣ ਜੋਗਧਾਨ ਰੂਪ ਹੋ ਕਰ
ਰਾਜਾ ਰਾਮ ਮਿਲ ਰਹਾ ਹੈ ਸ੍ਰੀ ਕਬੀਰ ਜੀ ਕਹਤੇ ਹੈਣ ਹਮਾਰੇ ਕੋ ਸਾਮੀ ਸਭ ਮੈਣ (ਸਮਾਨ) ਬਾਪਕ
ਦ੍ਰਿਸਟਿ ਆਵਤਾ ਹੈ॥੩॥੧॥
ਪੰਡਿਤ ਜਨ ਮਾਤੇ ਪੜਿ ਪੁਰਾਨ ॥
ਜੋਗੀ ਮਾਤੇ ਜੋਗ ਧਿਆਨ ॥
ਪੰਡਤ ਜਨ ਪੁਰਾਂੋਣ ਕੋ ਪੜ ਕਰ ਮਜ਼ਤੇ ਹੂਏ ਹੈਣ ਜੋਗੀ ਜੋਗ ਧਾਨ ਮੈਣ ਮਾਤੇ ਹੂਏ ਹੈਣ ਭਾਵ
ਹੰਕਾਰ ਸਹਤ ਹੈਣ॥
ਸੰਨਿਆਸੀ ਮਾਤੇ ਅਹੰਮੇਵ ॥
ਤਪਸੀ ਮਾਤੇ ਤਪ ਕੈ ਭੇਵ ॥੧॥
ਸੰਨਿਆਸੀ ਭੀ (ਅਹੰਮੇਵ) ਹੰਕਾਰ ਮੇਣ ਮਾਤੇ ਹੂਏ ਹੈਣ ਤਪਸੀ ਤਪ ਕੇ (ਭੇਵ) ਪ੍ਰਕਾਰ ਮੈਣ
ਮਜ਼ਤੇ ਹੂਏ ਹੈਣ॥੧॥
ਸਭ ਮਦ ਮਾਤੇ ਕੋਅੂ ਨ ਜਾਗ ॥
ਸੰਗ ਹੀ ਚੋਰ ਘਰੁ ਮੁਸਨ ਲਾਗ ॥੧॥ ਰਹਾਅੁ ॥