Faridkot Wala Teeka
ਪੰਨਾ ੧੩੫੨
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਰਾਗੁ ਜੈਜਾਵੰਤੀ ਮਹਲਾ ੯ ॥
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੁਪਦੇਸ਼ ਕਰਤੇ ਹੈਣ॥
ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥
ਹੇ ਭਾਈ ਮਨ ਬਾਂਣੀ ਕਰ ਸਦਾ ਰਾਮ ਕੇ ਨਾਮਕਾ ਹੀ ਸਿਮਰਨੁ ਕਰੁ ਇਹੀ ਸਿਮਰਨ ਤੇਰੇ
ਕਾਂਮ ਆਵੇਗਾ॥
ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥
ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਅੁ ॥
ਤਾਂਤੇ ਮਾਯਾ ਕੇ ਸੰਗ ਕੌ ਤਿਆਗ ਕਰਕੇ ਪ੍ਰਭੂ ਜੀ ਕੀ ਸਰਨ ਮੈਣ ਲਾਗੁ ਔਰ ਜਗਤ ਕੇ
ਸੰਪੂਰਨ ਸੁਖੋਣ ਕੋ (ਮਿਥਿਆ) ਝੂਠੇ ਕਰਕੇ ਮਾਨ ਕਿਅੁਣਕਿ ਇਹੁ ਜਿਤਨਾ ਸਾਜੁ ਦ੍ਰਿਸਟ ਆਵਤਾ ਹੈ ਸੋ
ਸਭ ਝੂਠਾ ਹੀ ਹੈ॥
ਸੁਪਨੇ ਜਿਅੁ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥
ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥
ਹੇ ਭਾਈ ਇਸ ਧਨ ਕੋ ਸਪਨਵਤ ਝੂਠਾ ਹੀ ਪਛਾਨ ਕਿਸ ਬਾਤ ਪਰ ਤੂੰ (ਮਾਨੁ) ਹੰਕਾਰ
ਕਰਤਾ ਹੈਣ (ਬਾਰੂ) ਮੋਟੇ ਰੇਤੇ ਕੀ ਦੀਵਾਰ ਜੈਸੇ ਇਸਥਿਤ ਨਹੀਣ ਰਹਿਤੀ ਤੈਸੇ ਹੀ ਇਹੁ (ਬਸੁਧਾ)
ਪ੍ਰਿਥਵੀ ਕਾ ਰਾਜੁ ਹੈ ਭਾਵ ਏਹ ਖਿਨ ਭੰਗਰ ਹੈ॥੧॥
ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥
ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥
ਸ੍ਰੀ ਗੁਰੂ ਜੀ ਕਹਿਤੇ ਹੈਣ ਹੇ ਭਾਈ ਤੁਝਕੋ ਹਮ ਅੁਪਦੇਸ ਕੀ ਬਾਤ ਕਹਤੇ ਹੈਣ ਇਹ (ਗਾਤੁ)
ਸਰੀਰੁ ਤੇਰਾ (ਬਿਨਸਿ) ਨਾਸ ਹੋ ਜਾਵੇਗਾ ਜੈਸੇ ਛਿਨ ਛਿਨ ਕਰ ਕਲ ਕਾ ਦਿਨ ਗਿਆ ਹੈ ਤੈਸੇ ਆਜ
ਭੀ ਚਲਾ ਜਾਤਾ ਹੈ॥੨॥੧॥
ਜੈਜਾਵੰਤੀ ਮਹਲਾ ੯ ॥
ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥
ਹੇ ਭਾਈ ਸਰਬ ਸਮੇਣ ਮੈਣ ਵਾਰੰਵਾਰ ਰਾਮ ਨਾਮ ਕਾ ਸਿਮਰਨ ਕਰ ਕਿਅੁਣਕਿ ਇਹ ਮਾਨੁਸ
ਜਨਮ (ਸਿਰਾਤੁ) ਬੀਤਤਾ ਜਾਤਾ ਹੈ॥
ਕਹਅੁ ਕਹਾ ਬਾਰ ਬਾਰ ਸਮਝਤ ਨਹ ਕਿਅੁ ਗਵਾਰ ॥
ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਅੁ ॥
ਤਾਂਤੇ ਮੈਣ ਤੁਝਕੋ ਵਾਰੰਵਾਰ ਕਿਆ ਕਹੂੰ ਹੇ ਗਵਾਰ ਤੂੰ ਕਿਅੁਣ ਨਹੀਣ ਸਮਝਤਾ ਹੈਣ ਇਸ ਕੋ
ਬਿਨਸਤਿਆਣ ਹੋਇਆਣ (ਬਾਰ) ਦੇਰੀ ਨਹੀਣ ਲਗੇਗੀ ਕਿਅੁਣਕਿ ਇਹੁ (ਗਾਤ) ਸਰੀਰ (ਓਰੇ) ਗੜੇਵਤ
ਖਰ ਜਾਨੇ ਹਾਰਾ ਹੈ ਭਾਵ ਸੇ ਪ੍ਰਣਾਮੀ ਹੈ॥
ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥
ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥