Faridkot Wala Teeka

Displaying Page 4077 of 4295 from Volume 0

ਸ੍ਰੀ ਗੁਰੂ ਅਰਜਨ ਸਾਹਿਬ ਜੀ ਮੌ ਨਾਮ ਨਗਰ ਮੈਣ ਬਿਵਾਹ ਕੇ ਸਮੇਣ ਲੜਕੀਆਣ ਕੋ ਇਹ ਛੰਦ
ਸੁਨਾਏ ਹੈਣ ਇਸ ਛੰਦ ਕਾ ਨਾਮੁ ਫੁਨਹੇ ਹੈ ਇਸ ਫੁਨਹੇ ਛੰਦ ਮੈਣ ਸ੍ਰੀ ਗੁਰੂ ਅਰਜਨ ਸਾਹਿਬ ਜੀ ਜੀਵੋਣ
ਕੋ ਬਹੁਤ ਪ੍ਰਕਾਰ ਸੇ ਅੁਪਦੇਸ਼ ਅੁਚਾਰਨ ਕਰਤੇ ਹੈਣ ਪ੍ਰਿਥਮ ਸ੍ਰੀ ਪ੍ਰਮੇਸਰ ਜੀ ਕੇ ਆਗੇ ਬੇਨਤੀ ਕਰਤੇ
ਹੈਣ॥
ਫੁਨਹੇ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਹਾਥਿ ਕਲਮ ਅਗੰਮ ਮਸਤਕਿ ਲੇਖਾਵਤੀ ॥
ਹੇ ਮਨ ਬਾਂਣੀ ਸੇ ਅਗੰਮ ਵਾਹਿਗੁਰੂ ਤੇਰੇ ਹਾਥ ਮੈਣ ਹੁਕਮ ਰੂਪ ਜੋ ਕਲਮ ਹੈ ਸੋਈ ਸਰਬ
ਜੀਵੋਣ ਕੇ ਮਸਤਕ ਮੈਣ ਲੇਖੋਣ ਕੋ ਲਿਖਤੀ ਆਵਤੀ ਹੈ ਭਾਵ ਯੇਹ ਸਰਬ ਲੇਖ ਤੇਰੇ ਹੁਕਮ ਕਰ ਲਿਖੇ
ਜਾਤੇ ਹੈਣ॥
ਅੁਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥
ਹੇ ਅਨੂਪ ਰੂਪ ਵਾਲੇ ਤੂੰ ਸਰਬ ਕੇ ਸਾਥ (ਅੁਰਝਿ) ਮਿਲ ਰਹਾ ਹੈਣ ਭਾਵ ਯੇਹ ਤੂੰ ਸਰਬ ਕੇ
ਸਾਥ ਅਭੇਦ ਹੋ ਰਹਾ ਹੈਣ॥
ਅੁਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥
ਤਾਂਤੇ ਮੇਰੇ ਮੁਖ ਸੇ ਤੁਮਾਰੀ ਅੁਸਤਤੀ ਕਥਨ ਨਹੀਣ ਕਰੀ ਜਾਤੀ ਅਰਥਾਤ ਤੇਰੀ ਅੁਪਮਾ
ਬਿਅੰਤ ਹੈਣ॥
ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥
ਤੇਰੇ ਦਰਸਨ ਕੋ ਦੇਖ ਕਰਕੇ ਮੇਰੀ ਬੁਧੀ ਮੋਹਿਤ ਭਈ ਹੈ ਤਿਸੀ ਤੇ ਮੈਣ ਤੁਝ ਪਰ
ਬਲਿਹਾਰਨੇ ਜਾਤਾ ਹੂੰ॥੧॥
ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ ॥
ਸੰਤੋਣ ਕੀ ਸਭਾ ਮੈਣ ਬੈਠ ਕਰਕੇ (ਕਿ) ਜੋ ਕੀਰਤੀ ਹੈ ਤਿਸ ਕੋ ਮੈਣ ਅੁਚਾਰਨ ਕਰੋਣ॥
ਅਰਪੀ ਸਭੁ ਸੀਗਾਰੁ ਏਹੁ ਜੀਅੁ ਸਭੁ ਦਿਵਾ ॥
ਔਰ ਸਾਧਨ ਰੂਪੀ ਸਭੀ ਸਿੰਗਾਰਾਂ ਕੋ ਭੀ ਅਰਪਣ ਕਰੂੰ ਔਰ ਏਹ ਸਭ ਅਪਨਾ ਜੀਵ ਭੀ
ਦੇਵੋਣ ਭਾਵ ਯੇਹ ਸਰਬ ਅਵਸਥਾ ਤਿਸ ਕੀ ਸੇਵਾ ਮੈਣ ਬਤੀਤ ਕਰੂੰ॥
ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ ॥
ਪੁਨਾ ਤਿਸ ਕੇ ਦਰਸਨ ਕੀ ਆਸਾ ਕਰ ਪਿਆਸੀ ਹੋਇਕਰ (ਕੰਤ) ਪਤੀਕੇ ਮਿਲਨੇ ਵਾਸਤੇ
ਸਰਧਾ ਰੂਪੀ ਸੇਹਜਾ (ਵਿਛਾਈਐ) ਵਿਛਾਵਣੀ ਕਰੀਏ॥
ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ ॥੨॥
ਪਰੰਤੂ ਤੌ ਬੀ (ਹਰਿਹਾਂ) ਹੇ ਭਾਈ ਵਾ ਛੰਦ ਕੀ ਰੀਤ ਮਸਤਕ ਮੈਣ ਪੂਰਨ ਭਾਗ ਹੋਵੈ ਤਬ
ਤਿਸ ਵਾਹਿਗੁਰੂ ਸਾਜਨ ਕੋ ਪਾਈਤਾ ਹੈ॥੨॥
ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ ॥
(ਸਖੀ) ਹੇ ਭਾਈ ਸੰਤ ਜਨੋਣ ਸਮਾਧੀ ਰੂਪ ਕਜਲ ਹਰਿ ਹਰਿ ਨਾਮ ਅੁਚਾਰਨ ਰੂਪੀ ਹਾਰ ਔ
ਮਿਠੇ ਬਚਨ ਕਰਨੇ ਯੇਹ (ਤੰਬੋਲ) ਪਾਨੋਣ ਕਾ ਬੀੜਾ ਇਤਾਦੀ ਸੰਪੂਰਨ ਕਰਤਬ ਭੀ ਕੀਆ॥
ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ॥
ਦਸ ਇੰਦ੍ਰੈ ਔ ਪਾਂਚ ਪ੍ਰਾਣ ਏਕ ਮਨ ਇਨ ਸੋਲਾਂ ਕੋ ਆਪਨੇ ਵਸ ਕਰਨ ਰੂਪੀ ਸੋਲਾਂ ਸੀਗਾਰ
ਕੀਏ ਹੈਣ ਪੁਨਾ ਸ਼ਾਸਤ੍ਰੋਣ ਕਾ ਗਿਆਨ ਰੂਪੀ (ਕਿ) ਜੋ ਸੁਰਮਾ ਹੈ ਤਿਸ ਕੋ ਬੁਧੀ ਨੇਤ੍ਰੋਣ ਮੈਣ (ਪਾਜਿਆ)
ਮਿਲਾਇਆ ਹੈ ਕਜਲ ਸੇ ਸੁਰਮਾ ਭਿੰਨ ਹੋਤਾ ਹੈ॥

Displaying Page 4077 of 4295 from Volume 0