Faridkot Wala Teeka

Displaying Page 4088 of 4295 from Volume 0

ਕਿਸੀ ਨੇ ਕਹਾ ਭਗਤ ਜੀ ਆਪ ਹਾਥ ਮੈਣ ਸਿਮਰਨੀ ਕਿਅੁਣ ਨਹੀਣ ਰਾਖਤੇ ਹੋ ਤਿਸ ਕੇ
ਪ੍ਰਥਾਇ ਕਹਿਤੇ ਹੈਣ॥
ਸਲੋਕ ਭਗਤ ਕਬੀਰ ਜੀਅੁ ਕੇ
ੴ ਸਤਿਗੁਰ ਪ੍ਰਸਾਦਿ ॥
ਕਬੀਰ ਮੇਰੀ ਸਿਮਰਨੀ ਰਸਨਾ ਅੂਪਰਿ ਰਾਮੁ ॥
ਕਬੀਰ ਜੀ ਕਹਿਤੇ ਹੈਣ ਹੇ ਭਾਈ ਮੇਰੀ ਰਸਨਾ ਅੂਪਰ ਜੋ ਰਾਮ ਵਸ ਰਹਾ ਹੈ ਅਰਥਾਤ ਜੋ
ਨਾਮ ਕਾ ਅੁਚਾਰਨ ਕਰਨਾ ਹੈ ਸੋਈ ਹਮਾਰੀ (ਸਿਮਰਨੀ) ਮਾਲਾ ਹੈ॥
ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥੧॥
ਆਗੇ ਪੀਛੇ ਸਰਬ ਸਮੇਣ ਮੈਣ ਜੋ ਭਗਤਿ ਹੂਏ ਹੈਣ ਔ ਅਬ ਹੈਣ ਤਿਨ ਸਭਨੋਣ ਕੌ ਨਾਮ ਕੇ ਹੀ
ਜਪਨੇ ਸੇ ਸੁਖ ਮੈਣ ਬਿਸ੍ਰਾਮ ਹੂਆ ਹੈ॥ ਵਾ ਸ੍ਰੀ ਕਬੀਰ ਜੀ ਕਹਿਤੇ ਹੈਣ॥ ਹੇ ਭਾਈ ਜੋ ਮੇਰੀ ਤੇਰੀ
ਚਿੰਤਨ ਕਰਨੀ ਹੈ ਤਿਸ ਮੈਣ (ਰਸਨਾ) ਅਨੰਦ ਨਹੀਣ ਹੋਤਾ ਤਾਂ ਤੇ ਮੇਰੀ ਤੇਰੀ ਤੇ ਅੂਪਰ ਜੋ ਰਾਮ ਹੈ
ਤਿਸੀ ਕੌ ਸਿਮਰਨੇ ਸੇ ਸੁਖ ਹੋਤਾ ਹੈ ਜੋ ਸਦਾ ਆਗੇ ਪੀਛੇ ਭਗਤ ਹੂਏ ਹੈਣ ਤਿਨੋਣ ਕੋ ਭੀ ਮੇਰ ਤੇਰ ਸੇ
ਰਹਿਤ ਹੋ ਕਰ ਸੁਖ ਸਰੂਪ ਮੈਣ ਬਿਸ੍ਰਾਮ ਭਾਵ ਇਸਥਿਤੀ ਭਈ ਹੈ॥ ਯਥਾ-ਮੇਰ ਤੇਰ ਜਬ ਇਨਹਿ
ਚੁਕਾਈ। ਤਾਂ ਤੇ ਇਸ ਸੰਗਿ ਨਹੀਣ ਬੈਰਾਈ। (ਗਅੁੜੀ ਮ: ੫)॥੧॥
ਕਬੀਰ ਮੇਰੀ ਜਾਤਿ ਕਅੁ ਸਭੁ ਕੋ ਹਸਨੇਹਾਰੁ ॥
ਸ੍ਰੀ ਕਬੀਰ ਜੀ ਕਹਿਤੇ ਹੈਣ ਹੇ ਭਾਈ ਮੇਰੀ ਜੁਲਾਹੇ ਕੀ ਜਾਤਿ ਕੋ ਨੀਚ ਜਾਨ ਕਰ ਸਭ ਕੋਈ
ਹਸਨੇ ਹਾਰ ਹੋਤਾ ਹੈ ਅਰਥਾਤ ਸਭੁ ਕੋਈ ਹਾਸੀ ਕਰਤਾ ਹੈ॥
ਬਲਿਹਾਰੀ ਇਸ ਜਾਤਿ ਕਅੁ ਜਿਹ ਜਪਿਓ ਸਿਰਜਨਹਾਰੁ ॥੨॥
ਪਰੰਤੂ ਮੈਣ ਤੋ ਇਸੀ ਜਾਤੀ ਪਰ ਬਲਿਹਾਰਨੇ ਜਾਤਾ ਹੂੰ ਜਿਸਮੈਣ ਜਨਮ ਲੇ ਕਰ ਸਿਰਜਨਹਾਰ
ਕੇ ਨਾਮ ਕੋ ਜਪਾ ਹੈ ਭਾਵ ਤਾਂ ਤੇ ਇਹ ਜਾਤੀ ਸਭ ਤੇ ਅੁਤਮ ਹੈ॥੨॥
ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਅੁ ॥
ਸ੍ਰੀ ਕਬੀਰ ਜੀ ਕਹਿਤੇ ਹੈਣ ਹੇ ਭਾਈ ਡਾਂਵਾਣਡੋਲਨਾ ਵਾ ਟੇਢੇ ਮਾਰਗ ਮੈਣ ਚਲਂਾ ਕਿਅੁਣ ਕਰਤਾ
ਹੈਣ ਔਰ ਕਿਅੁਣ ਅਪਨੇ (ਜੀਅੁ) ਰਿਦੇ ਕੌ ਡੋਲਾਵਤਾ ਹੈਣ ਭਾਵ ਯੇਹ ਵਾਹਿਗੁਰੂ ਕੇ ਜਾਪ ਸੇ ਚਿਤਕੋ
ਡੋਲਾ ਕਰ ਦੈਤ ਮਾਰਗ ਮੈਣ ਕਿਅੁਣ ਪ੍ਰਵਿਰਤ ਹੋਤਾ ਹੈਣ॥
ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸੁ ਪੀਅੁ ॥੩॥
ਤਾਂਤੇ ਸਰਬ ਸੁਖੋਣ ਕਾ ਜੋ (ਨਾਇਕੋ) ਸਾਮੀ ਰਾਮ ਹੈ ਤਿਸੀ ਕੇ ਨਾਮ ਅੰਮ੍ਰਤ ਰਸ ਕੋ ਪਾਨ
ਕਰ ਭਾਵ ਯੇਹ ਨਾਮ ਕੇ ਜਪਨੇ ਕਰਕੇ ਹੀ ਤੇਰੀ ਕਲਾਨ ਹੋਇਗੀ॥੩॥ ਨਾਮ ਬਿਨਾਂ ਪਦਾਰਥੋਣ ਕੀ
ਨਿਸਫਲਤਾ ਅੁਚਾਰਨ ਕਰਤੇ ਹੈਣ॥
ਕਬੀਰ ਕੰਚਨ ਕੇ ਕੁੰਡਲ ਬਨੇ ਅੂਪਰਿ ਲਾਲ ਜੜਾਅੁ ॥
ਸ੍ਰੀ ਕਬੀਰ ਜੀ ਕਹਿਤੇ ਹੈਣ ਹੇ ਭਾਈ ਜੇਕਰ ਸਰਨ ਕੇ ਕੁੰਡਲ ਬੀ ਬਨੇ ਹੂਏ ਹੋਵੈਣ ਔ ਤਿਨੋਣ
ਪਰ ਲਾਲੋਣ ਕਾ ਜੜਾਅੁ ਭੀ ਕੀਆ ਹੂਆ ਹੋਵੈ ਭਾਵ ਯੇਹ ਹੈ ਕਿ ਐਸੇ ਭੂਖਨੋਣ ਕੋ ਪਹਿਰ ਕਰ ਅਪਨੀ
ਬਿਭੂਤੀ ਸੰਯੁਕਤ ਭੀ ਹੋਵੈ॥
ਦੀਸਹਿ ਦਾਧੇ ਕਾਨ ਜਿਅੁ ਜਿਨ ਮਨਿ ਨਾਹੀ ਨਾਅੁ ॥੪॥
ਪਰੰਤੂ ਐਸੇ ਈਸਰਜ ਵਾਲੇ ਪੁਰਸ਼ ਕੇ ਕੁੰਡਲ ਭੀ ਹਮ ਕੋ (ਦਾਧੇ) ਜਲੇ ਹੂਏ ਕਾਨੇ ਜੈਸੇ
ਦ੍ਰਿਸਟ ਆਵਤੇ ਹੈਣ ਕਿਅੁਣਕਿ ਜਿਨੋਣ ਪੁਰਸ਼ੋਣ ਕੇ ਮਨ ਮੈਣ ਵਾਹਿਗੁਰੂ ਕਾ ਨਾਮ ਨਹੀਣ ਹੈ ਭਾਵ ਯੇਹ ਓਹ
ਅੂਪਰ ਸੇ ਚਿਲਕਤੇ ਹੈਣ ਅਰਥਾਤ ਸੁੰਦ੍ਰ ਹੈਣ ਪਰੰਤੂ ਤਿਨ ਕੇ ਬੀਚ ਪਾਪੋਣ ਰੂਪ ਭਸਮ ਹੋਤੀ ਹੈ॥੪॥
ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ ॥

Displaying Page 4088 of 4295 from Volume 0