Faridkot Wala Teeka
ਸਵਈਏ ਮਹਲੇ ਤੀਜੇ ਕੇ ੩
ੴ ਸਤਿਗੁਰ ਪ੍ਰਸਾਦਿ ॥
ਸ੍ਰੀ ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ ਜੀ ਕੇ ਸੁਜਸ ਕੋ ਵੇਦੋਣ ਕਾ ਸਰੂਪ ਜੋ ਭਜ਼ਟ
ਹੈਣ ਸੋ ਅੁਚਾਰਨ ਕਰਤੇ ਹੈਣ॥
ਸੋਈ ਪੁਰਖੁ ਸਿਵਰਿ ਸਾਚਾ ਜਾ ਕਾ ਇਕੁ ਨਾਮੁ ਅਛਲੁ ਸੰਸਾਰੇ ॥
ਜਿਸ ਵਾਹਿਗੁਰੂ ਕਾ ਏਕ ਨਾਮ ਸੰਸਾਰ ਮੈਣ ਅਛਲ ਸਰੂਪ ਹੈ ਸੋਈ ਸਚਾ (ਪੁਰਖ) ਸਿਮਰੋ॥
ਜਿਨਿ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮੁ ਪਰਧਾਨੁ ॥
ਜਿਸ ਨਾਮ ਕੇ ਭਗਤਿ ਜਨ ਸੰਸਾਰ ਸਮੁੰਦ੍ਰ ਸੇ ਤਾਰੇ ਹੈਣ ਜੋ ਸਰਬ ਸਾਧਨੋਣ ਮੈਣ (ਪਰਧਾਨੁ)
ਮੁਖ ਰੂਪ ਨਾਮ ਕਾ ਜਾਪ ਹੈ ਸੋਈ ਨਾਮ ਮੈਣ ਰਿਦੇ ਬੀਚ ਸਿਮਰਨ ਕਰਤਾ ਹੂੰ॥
ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਓ ਜੇਨ ਸ੍ਰਬ ਸਿਧੀ ॥
ਤਿਸ ਨਾਮ ਕੇ ਰਸਕ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਹੂਏ ਹੈਣ ਤਿਸ ਗੁਰੂ ਜੀ ਨੇ ਲਹਣੇ ਜੀ ਕੋ
ਗੁਰਿਆਈ ਕੀ ਗਾਦੀ ਪਰ ਅਸਥਾਪਨ ਕੀਆ ਹੈ ਜਿਸ ਕਰਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੋ ਸਰਬ
ਸਿਧੀਆਣ ਪ੍ਰਾਪਤਿ ਭਈਆਣ ਹੈ॥
ਕਵਿ ਜਨ ਕਲ ਸਬੁਧੀ ਕੀਰਤਿ ਜਨ ਅਮਰਦਾਸ ਬਿਸਰੀਯਾ ॥
ਸ੍ਰੀ ਕਲ ਕਵੀ ਜੀ ਕਹਿਤੇ ਹੈਣ ਤਿਸ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੇ ਦਾਸ (ਸਬੁਧੀ) ਸ੍ਰੇਸਟ
ਬੁਧੀ ਵਾਲੇ ਜੋ ਗੁਰੂ ਅਮਰਦਾਸ ਜੀ ਹੋਤੇ ਭਏ ਤਿਨੋਣ ਕੀ ਕੀਰਤੀ ਜਗਤ ਮੈਣ ਵਿਸਥਾਰ ਹੋਇ ਰਹੀ
ਹੈ॥ ਸੋ ਕੀਰਤੀ ਕੈਸੀ ਵਿਸਤ੍ਰਿਤ ਭਈ ਹੈ?
ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ ॥
ਸੋ ਕੀਰਤੀ (ਰਵਿ) ਸੂਰਜ ਕੀ ਕਿਰਣੋਣ ਵਤ ਸੰਪੂਰਨ ਸੰਸਾਰ ਮੈਣ ਪ੍ਰਗਟ ਹੋਇ ਰਹੀ ਹੈ ਭਾਵ
ਪ੍ਰਕਾਸ਼ ਰਹੀ ਹੈ (ਸਾਖ) ਖੇਤੀਓਣ ਮੈਣ ਔ (ਤਰੋਵਰ) ਬ੍ਰਿਛੋਣ ਮੈਣ ਭਾਵ ਜੜ ਜੰਗਮ (ਸਰਾ) ਸਰਬ ਮੈਣ ਵਾ
(ਸਰਾ) ਸਮੁੰਦ੍ਰਾਂ ਮੈਣ (ਮਵਲ) ਮਿਲ ਰਹੀ ਹੈ॥
ਅੁਤਰਿ ਦਖਿਂਹਿ ਪੁਬਿ ਅਰੁ ਪਸਮਿ ਜੈ ਜੈ ਕਾਰੁ ਜਪੰਥਿ ਨਰਾ ॥
ਪੂਰਬ ਅੁਤਰ ਦਖਣ ਪਸਚਮ ਇਨ ਚਾਰੋਣ ਦਿਸਾ ਮੈਣ ਸੰਪੂਰਨ ਪੁਰਸ਼ ਜੈ ਜੈ ਕਾਰ ਕਰ
ਸਤਿਗੁਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਨਾਮ ਕੋ ਜਪਤੇ ਹੈਣ॥
ਪੰਨਾ ੧੩੯੩
ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਅੁ ਅੁਲਟਿ ਗੰਗ ਪਸਮਿ ਧਰੀਆ ॥
ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਹੇ ਗੁਰੂ ਅਮਰਦਾਸ ਜੀ ਆਪਕੋ ਰਸਨਾ ਕਰਕੇ ਹਰੀ ਕੇ
ਨਾਮ ਕਾ ਮੁਖ ਤੇ ਵਰ ਦੀਆ ਹੈ ਵਾ ਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆਪਨੇ ਮੁਖ ਦਾਰੇ ਰਸਨਾ
ਕਰਕੇ ਹਰੀ ਕੇ ਨਾਮ ਕੋ ਵਰਤਾਯਾ ਹੈ ਅਰਥਾਤ ਅੁਪਦੇਸ ਕੀਆ ਹੈ ਔਰ ਗੰਗਾ ਪੂਰਬ ਦਿਸਾ ਜਾਤੀ
ਕੋ ਅੁਲਟਾਇ ਕਰ ਪਸਚਮ ਮੈਣ ਧਰ ਦੀਆ ਹੈ ਭਾਵ ਯਹਿ ਪਿਤਾ ਕੇ ਬਿਭੂਤੀ ਕੇ ਮਾਲਕ ਪੁਤ੍ਰ ਹੀ ਹੋਤੇ
ਹੈਣ ਪਰੰਤੂ ਸਤਿਗੁਰ ਨੇ ਸਾਹਿਬਜਾਦਿਓਣ ਕੇ ਹੋਤਿਆਣ ਤਿਨ ਕੋ ਤਿਆਗ ਕਰਕੇ ਅਪਨੇ ਸਿਖੋਣ ਕੋ
ਗੁਰਿਆਈ ਬਖਸ਼ੀ ਹੈ ਵਾ ਬਾਹਿਰ ਜਾਤੀ ਬ੍ਰਿਤੀ ਕੋ ਅੰਤਰ ਮੁਖ ਕੀਆ ਹੈ॥
ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਅੁ ਫੁਰਿਆ ॥੧॥
ਜੋ ਨਾਮ ਭਗਤਿ ਜਨੋਣ ਕੇ ਸੰਸਾਰ ਸਮੁੰਦ੍ਰ ਸੇ ਤਾਰਨੇਹਾਰਾ ਅਛਲ ਸਰੂਪ ਹੈ ਸੋਈ ਨਾਮ ਸ੍ਰੀ
ਗੁਰੂ ਅਮਰਦਾਸ ਸਾਹਿਬ ਜੀ ਕੋ ਫੁਰਿਆ ਹੈ ਭਾਵ ਪ੍ਰਾਪਤ ਹੂਆ ਹੈ॥੧॥
ਸਿਮਰਹਿ ਸੋਈ ਨਾਮੁ ਜਖ ਅਰੁ ਕਿੰਨਰ ਸਾਧਿਕ ਸਿਧ ਸਮਾਧਿ ਹਰਾ ॥