Faridkot Wala Teeka
ਮਤੀਦਾਸ ਜਾਤਾ ਭਯਾ ਇਸ ਕੌਤਕ ਕੋ ਦੇਖਕਰ ਹੋਰ ਸਿਖੋਣ ਨੇ ਕਹਾ ਗੁਰੂ ਜੀ ਕੁਥਾਇੰ ਮਰੇ ਬਚਨ
ਹੂਆ ਚਲੇ ਜਾਓ ਤਿਨ ਕੇ ਬੰਧਨ ਛੂਟ ਗਏ ਪਹਰੂਏ ਸੌਣ ਗਏ ਔਰ ਇਸ ਪਤ੍ਰਿਕਾ ਕੋ ਲੇ ਕਰ ਸ੍ਰੀ
ਦਸਮ ਗੁਰੂ ਜੀ ਕੇ ਪਾਸ ਪੁਹੰਚੇ ਏਕ ਭਾਈ ਗੁਰਦਿਤਾ ਜੀ ਜੋ ਬਾਬਾ ਬੁਢਾ ਜੀ ਕੇ ਖਸ਼ਟਮ ਸਥਾਨ ਥੇ
ਸੋ ਪਾਸ ਰਹਿ ਗਏ ਤਬ ਸੋ ਪਤ੍ਰਿਕਾ ਨਿਜ ਮਨ ਪ੍ਰਥਾਇ ਕਹਿ ਕਰ ਸਰਬਤ੍ਰ ਸਿਖੋਣ ਜੋਗ ਅੁਪਦੇਸ ਰੂਪ
ਔ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋ ਪਤ੍ਰਿਕਾ ਲਿਖੀ॥
ੴ ਸਤਿਗੁਰ ਪ੍ਰਸਾਦਿ ॥
ਸਲੋਕ ਮਹਲਾ ੯ ॥
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਅੁ ਮੀਨੁ ॥੧॥
ਹੇ ਮਨ ਜਿਸਨੇ ਗੋਬਿੰਦ ਕੇ ਗੁਨਾਂ ਲ਼ ਗਾਇਨ ਨਹੀਣ ਕੀਆ ਤਿਸਨੇ ਇਸ ਮਾਨਸ ਜਨਮ ਕੋ
ਅਕਾਰਥ ਕਰ ਦੀਆ ਹੈ॥ ਸ੍ਰੀ ਗੁਰੂ ਜੀ ਕਹਤੇ ਹੈਣ ਤਾਂ ਤੇ ਐਸੇ ਹਰਿ ਕਾ ਭਜਨ ਕਰ ਜਿਸ ਤਰਹ ਜਲ
ਕੋ ਮਛੀ ਸੇਵਤੀ ਹੈ॥੧॥
ਬਿਖਿਅਨ ਸਿਅੁ ਕਾਹੇ ਰਚਿਓ ਨਿਮਖ ਨ ਹੋਹਿ ਅੁਦਾਸੁ ॥
ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥
ਹੇ ਮਨ ਬਿਖੋਣ ਮੇਣ ਕਿਅੁਣ (ਰਚਿਓ) ਪ੍ਰੇਮ ਕਰ ਰਹਾ ਹੈਣ ਨਿਮਖ ਮਾਤ੍ਰ ਭੀ ਤਿਨ ਬਿਖੋਣ ਸੇ
ਅੁਦਾਸ ਨਹੀਣ ਹੋਤਾ ਹੈਣ॥ ਸ੍ਰੀ ਗੁਰੂ ਜੀ ਕਹਤੇ ਹੈਣ ਅਬ ਭੀ ਹਰਿ ਕਾ ਭਜਨ ਕਰ ਜੋ ਜਮ ਕੀ ਫਾਂਸੀ
ਤੇਰੇ ਗਲ ਮੇਣ ਨ ਪਵੇਗੀ॥੨॥
ਤਰਨਾਪੋ ਇਅੁ ਹੀ ਗਇਓ ਲੀਓ ਜਰਾ ਤਨੁ ਜੀਤਿ ॥
ਕਹੁ ਨਾਨਕ ਭਜੁ ਹਰਿ ਮਨਾ ਅਅੁਧ ਜਾਤੁ ਹੈ ਬੀਤਿ ॥੩॥
ਹੇ ਮਨ (ਤਰਨਾਪੋ) ਜੁਬਾ ਅਵਸਥਾ ਕਾ ਸਮਾਣ ਤਾ ਯੌਣਹੀ ਬਿਅਰਥ ਬਿਖੋਣ ਮੇਣ ਚਲਾ ਗਿਆ
ਔਰ ਅਬ ਬੁਢੇਪੇ ਨੇ ਸਭ ਇੰਦ੍ਰਿਯੋਣ ਕੌ ਜੀਤ ਲੀਆ। ਸ੍ਰੀ ਗੁਰੂ ਜੀ ਕਹਤੇ ਹੈਣ ਅਬ ਯਿਹ ਬੁਢੇਪੇ ਕੀ
ਅਵਧ ਭੀ ਬੀਤੀ ਜਾਤੀ ਹੈ ਤਾਂ ਤੇ ਹਰਿ ਕਾ ਭਜਨ ਕਰ॥੩॥
ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥
ਕਹੁ ਨਾਨਕ ਨਰ ਬਾਵਰੇ ਕਿਅੁ ਨ ਭਜੈ ਭਗਵਾਨੁ ॥੪॥
ਅਰੇ ਮੂਰਖ ਨਰ ਬੁਢਾ ਹੋ ਗਯਾ ਹੈਣ ਨੇਤ੍ਰੋਣ ਸੇ ਤੇਰੇ ਕੋ ਸੂਝਤਾ ਭੀ ਨਹੀਣ ਹੈ ਕਾਲ ਭੀ ਨਿਕਟ
ਆਇ ਪਹੁੰਚਾ ਹੈ। ਸ੍ਰੀ ਗੁਰੂ ਜੀ ਕਹਤੇ ਹੈਣ ਤੂੰ ਕਿਅੁਣ ਨਹੀਣ ਭਗਵਾਨ ਕਾ ਭਜਨ ਕਰਤਾ ਭਾਵ ਯੇਹ
ਕਿ ਅਬ ਭੀ ਭਜਨ ਕਰ॥੪॥
ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥
ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥
ਧਨ ਔਰ ਇਸਤ੍ਰੀ ਔਰ ਹਯ ਗਯਾਦਿ ਸੰਪਤਿ ਇਨਕੋ ਮਤ ਅਪਨੀ ਕਰਕੇ (ਮਾਨਿ) ਸਮਝ
ਇਨਮੇਣ ਤੇਰਾ ਕੁਛ ਭੀ (ਸੰਗੀ) ਸੰਗ ਜਾਨੇਹਾਰਾ ਨਹੀਣ ਹੈ ਸ੍ਰੀ ਗੁਰੂ ਜੀ ਕਹਤੇ ਹੈਣ ਯਿਹ ਮੇਰੀ ਸਿਖਾ
ਸਚੀ ਸਮਝ॥੫॥
ਪਤਿਤ ਅੁਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥
ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥