Faridkot Wala Teeka

Displaying Page 455 of 4295 from Volume 0

ਸਿਖੋਣ ਨੇ ਬੇਨਤੀ ਕਰੀ ਕੇ ਹੇ ਗੁਰੂ ਜੀ ਲੋਕ ਪ੍ਰਸਿਧ ਹੈ ਕਿ ਵਜ਼ਡੇ ਪੁਰਸੋਣ ਕੇ ਮੁਖ ਸੇ ਮਹੀਨੇ
ਕੇ ਪ੍ਰਿਥਮ ਦਿਨ ਕਾ ਨਾਮ ਸ੍ਰਵਨ ਕਰਨੇ ਸੇ ਮਹੀਨਾ ਭਰ ਸੁਖ ਹੋਤਾ ਹੈ ਐਸੇ ਜਾਨ ਕਰ ਹਮਾਰੀ ਏਹ
ਬੇਨਤੀ ਹੈ ਕਿ ਜੈਸੇ ਆਪ ਕੇ ਮੁਖਾਰਬਿੰਦ ਸੇ ਮਹੀਨੇ ਸ੍ਰਬ ਸੁਨੇ ਜਾਵੇਣ ਸਰਬ ਸਿਖਨ ਕੋ ਸਰਬ
ਸੁਖਦਾਇਕ ਬਾਨੀ ਕ੍ਰਿਪਾ ਕਰਕੇ ਅੁਚਾਰੀਏ ਜੋ ਬਾਹਜ ਬਾਰਾਂ ਮਾਹੇ ਹੈਣ ਤਿਨਸੇ ਪ੍ਰਵਿਰਤੀ ਹਟ ਕਰ
ਆਪਕੇ ਬਾਰਾਂ ਮਾਹ ਮੈਣ ਸਿਖੋਣ ਕੀ ਪ੍ਰਵਿਰਤੀ ਹੋਵੇ ਐਸੀ ਬੇਨਤੀ ਮਾਨ ਕਰ ਗੁਰੂ ਅਰਜਨ ਸਾਹਿਬ ਜੀ
ਨੇ ਮਾਝ ਮੈ ਬਾਰਾਂ ਮਾਹ ਅੁਚਾਰਨ ਕਰ ਮਹਾਤਮ ਕਹਾ ਕੇ ਜੋ ਸਿਖੁ ਮਹੀਨੇ ਕੇ ਆਦਿ ਕੇ ਦਿਨ ਸਰਧਾ
ਧਾਰ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਹਜੂਰ ਜਾਕਰ ਯਥਾ ਸ਼ਕਿਤ ਪ੍ਰਸਾਦਿ ਵਾ ਭੇਟਾ ਰਖ ਕਰ
ਬਾਰਾਂ ਮਾਹ ਪੜੇ ਵਾ ਸੁਨੇਗਾ ਤਿਸ ਸਿਖ ਕੇ ਸਰਬ ਕਾਰਜ ਪੂਰਨ ਹੋਵੇਣਗੇ ਗੁਰੋਣ ਕੇ ਆਗੇ ਬੇਨਤੀ
ਕਰਨੇ ਕੇ ਪ੍ਰਕਾਰ ਕੀ ਪੌੜੀ ਮੰਗਲਾਚਰਨ ਰੂਪ ਕਹਤੇ ਹੈਣ॥
ਬਾਰਹ ਮਾਹਾ ਮਾਣਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
ਜੋ ਪੂਰਬ ਹਮ ਨੇ ਮੰਦ ਕਰਮ (ਕਿਰਤਿ) ਕਰਾ ਹੈ ਤਿਸ ਅਨੁਸਾਰ ਵਿਛੜੇ ਹੈਣ ਹੇ ਗੁਰੋ
ਕਿਰਪਾ ਕਰਕੇ ਮੇਰੇ ਕੋ ਰਾਮ ਕੇ ਸਾਥ ਮੇਲੋ॥ ਜੇ ਗੁਰ ਕਹੇ ਕਿ ਤੀਰਥ ਜਾਤ੍ਰਾਦਿ ਸੁਭ ਕਰਮ ਤੁਮ
ਪਹਲੇ ਕਰੋ ਤਿਸ ਪਰ ਕਹਤੇ ਹੈਣ॥
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥
(ਚਾਰਿ ਕੁੰਟ) ਚਾਰੋਣ ਕੂੰਂਾਂ ਪੂਰਬ ਪਛਮ ਅੁਤਰ ਦਖਣ ਏਹ ਹੈਣ ਮੁਖ ਜਿਨੋਣ ਮੈਣ ਸੋ ਹਮ ਦਸੋਣ
ਦਿਸਾ ਮੈ ਭਰਮੇ ਹਾਂ ਹੇ ਪ੍ਰਭੋ ਥਾਕ ਕਰ ਆਪ ਕੀ (ਸਾਮ) ਸਰਣ ਆਏ ਹੈਣ। ਜੇ ਗੁਰ ਕਹੇ ਤੁਮ ਕੋ
ਮਨੁਖ ਜਨਮ ਮਿਲਾ ਹੈ ਫਿਰ ਕਿਅੁਣ ਦੁਖੀ ਹੋ ਪਰਮੇਸਰ ਭਜਨ ਸੇ ਬਿਨਾ ਮਾਨੁਖ ਜਨਮ ਕੀ
ਨਿਸਫਲਤਾ ਦੇਖਾਵਤੇ ਹੈਣ॥
ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥
ਜਲ ਬਿਨੁ ਸਾਖ ਕੁਮਲਾਵਤੀ ਅੁਪਜਹਿ ਨਾਹੀ ਦਾਮ ॥
ਜੈਸੇ ਗਅੁ ਦੁਧ ਸੇ ਬਿਨਾ ਕਿਸੀ ਕਾਮ ਨਹੀਣ ਆਵਤੀ ਪੁਨਾ ਜੈਸੇ (ਸਾਖ) ਖੇਤੀ ਜਲ ਸੇ
ਬਿਨਾ ਮੁਰਝਾਇ ਜਾਤੀ ਹੈ॥ (ਦਾਮ) ਰੁਪਏ ਨਹੀਣ ਅੁਪਜਤੇ ਭਾਵ ਯਹਿ ਕਿ ਨਹੀਣ ਵਜ਼ਟੀਤੇ॥
ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥
ਤੈਸੇ ਹੀ ਮਾਨੁਖ ਜਨਮ ਕੋ ਪਾਇ ਕਰ ਜਬ ਹਰੀ ਸਾਜਨ ਕੋ ਨਾ ਮਿਲੀਐ ਤਬ (ਬਿਸਰਾਮ)
ਇਸਥਿਰਤਾ ਕੋ (ਕਤ) ਕਹਾਂ ਪਾਅੁਂਾ ਹੈ॥
ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥
ਜਿਸ (ਘਰਿ) ਅੰਤਹਕਰਣ ਮੈ ਹਰੀ ਪਤੀ ਪ੍ਰਗਟ ਨਹੀਣ ਹੂਆ ਵਹੁ ਨਗਰ ਅਰਥਾਤ ਵਜ਼ਡੇ
ਕਸਬੇ ਵਤ ਰਾਜਾਦਿਕੋਣ ਕੇ ਸਰੀਰ (ਗ੍ਰਾਮ) ਜਿਸਮੈ ਥੋਰੇ ਘਰ ਹੋਣ ਤਦਵ ਕੰਗਾਲੋਣ ਕੇ ਸਰੀਰ ਸਭੀ ਭਠ
ਜੈਸੇ ਤਪਤੇ ਹੈਣ। ਸਾਂਤੀ ਨਹੀਣ ਆਵਤੀ॥
ਸ੍ਰਬ ਸੀਗਾਰ ਤੰਬੋਲ ਰਸ ਸਂੁ ਦੇਹੀ ਸਭ ਖਾਮ ॥
ਸਰਬ ਸੀਗਾਰ (ਤੰਬੋਲ) ਪਾਨ ਔਰ ਜਿਤਨੇ ਰਸ ਹੈਣ ਜਿਨ ਮੈ ਲਾਗ ਕਰ ਪਰਮੇਸਰ ਕੋ
ਭੁਲਾਇ ਦੀਆ ਹੈ (ਸਂੁ ਦੇਹੀ) ਸਰੀਰ ਕੇ ਸਹਿਤ ਸਭ (ਖਾਮ) ਕਚੇ ਹੈਣ ਭਾਵ ਯਹਿ ਕਿ ਨਾਸਵੰਤ
ਹੈਣ॥
ਪ੍ਰਭ ਸੁਆਮੀ ਕੰਤ ਵਿਹੂਂੀਆ ਮੀਤ ਸਜਂ ਸਭਿ ਜਾਮ ॥

Displaying Page 455 of 4295 from Volume 0