Sri Gur Pratap Suraj Granth

Displaying Page 1 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੧੩

ਤੀਜੀ ਰਿਤੁ ਚਜ਼ਲੀ
ੴ ਸਤਿਗੁਰ ਪ੍ਰਸਾਦਿ॥
ਸ਼੍ਰੀ ਵਾਹਿਗੁਰੂ ਜੀ ਕੀ ਫਤੇ॥
।ਇਹ ਬੀ ਮੰਗਲ ਹੈਨ, ਅਰਥਾਂ ਲਈ ਦੇਖੋ ਰਾਸਾਂ ਦੇ ਆਦਿ॥
ਅਥ ਤ੍ਰਿਤਿਯ ਰੁਤ ਕਥਨ।
ਅੰਸੂ ੧. ।ਮੰਗਲ। ਬ੍ਰਾਹਮਣਾਂ ਦੀ ਪ੍ਰੀਖਾ॥
ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੨
੧. ਕਵਿ-ਸੰਕੇਤ ਮਿਰਯਾਦਾ ਦਾ ਮੰਗਲ।
ਦੋਹਰਾ: ਸਾਰਦ ਬਾਰਦ ਨਾਰਦਹਿ, ਪਾਰਦ ਇੰਦ ਮਨਿਦ।
ਬਰਣ ਰੂਪ ਕੋ ਬਰਣ ਬਰ, ਨਮੋ ਚਰਣ ਅਰਬਿੰਦ ॥੧॥
ਸਾਰਦ ਬਾਰਦ = ਸਰਦ ਰੁਤ ਦਾ ਬਜ਼ਦਲ। ਪਾਰਦ = ਪਾਰਾ। ਬਰਣ = ਰੰਗ।
ਬਰਣ = ਵਰਣਨ ਹੁੰਦਾ ਹੈ। ਕਥਨ ਕੀਤਾ ਜਾਣਦਾ ਹੈ। ਬਰ = ਸ੍ਰੇਸ਼ਟ।
ਅਰਥ: (ਜਿਸ ਸਰਸਜ਼ਤੀ ਦਾ) ਸਰਦ ਰੁਤ ਦੇ ਬਜ਼ਦਲ, ਨਾਰਦ, ਪਾਰੇ ਤੇ ਚੰਦ੍ਰਮਾਂ ਵਰਗਾ ਸ੍ਰੇਸ਼ਟ
ਰੰਗ ਰੂਪ ਕਥਨ ਕੀਤਾ ਜਾਣਦਾ ਹੈ, ਤਿਸਦੇ ਚਰਨਾਂ ਕਵਲਾਂ (ਅੁਪਰ ਮੇਰੀ) ਨਮਸਕਾਰ
ਹੈ।
੨. ਇਸ਼ ਗੁਰੂ-ਦਸੋਣ ਗੁਰੂ ਸਾਹਿਬਨ ਦਾ-ਮੰਗਲ।
ਸ਼੍ਰੀ ਨਾਨਕ, ਅੰਗਦ, ਅਮਰ,
ਰਾਮਦਾਸ, ਅਰਜੰਨ।
ਹਰਿਗੋਬਿੰਦ, ਹਰਿਰਾਇ ਗੁਰ,
ਹਰਿਕ੍ਰਿਸ਼ਿਨ ਪਗ ਮੰਨ ॥੨॥
ਤੇਗ ਬਹਾਦਰ, ਦਸਮ ਗੁਰ,
ਸਭਿਕੇ ਚਰਨ ਮਨਾਇ।
ਰੁਤ ਬਰਨੋਣ ਅਬਿ ਤੀਸਰੀ,
ਜਿਮ ਦੇਵੀ ਬਿਦਤਾਇ ॥੩॥
ਅਰਥ: ਸ਼੍ਰੀ (ਗੁਰ) ਨਾਨਕ (ਦੇਵ, ਸ਼੍ਰੀ ਗੁਰ) ਅੰਗਦ (ਦੇਵ, ਸ਼੍ਰੀ ਗੁਰ) ਅਮਰ (ਦਾਸ, ਸ਼੍ਰੀ
ਗੁਰ) ਰਾਮ ਦਾਸ, (ਸ਼੍ਰੀ ਗੁਰ) ਅਰਜਨ (ਦੇਵ, ਸ਼੍ਰੀ ਗੁਰ) ਹਰਿਗੋਬਿੰਦ, (ਸ਼੍ਰੀ
ਗੁਰਹਰਿ ਰਾਇ (ਤੇ ਸ਼੍ਰੀ ਗੁਰ) ਹਰਿ ਕ੍ਰਿਸ਼ਨ ਜੀ ਦੇ ਚਰਨਾਂ ਲ਼ ਮਨਾਅੁਣਦਾ ਹਾਂ ॥ ੨ ॥
(ਤੇ ਫਿਰ ਸ਼੍ਰੀ ਗੁਰ) ਤੇਗ ਬਹਾਦਰ, ਦਸਮ ਗੁਰ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਤਜ਼ਕ
ਸਾਰੇ (ਗੁਰਾਣ) ਦੇ ਚਰਨਾਂ ਲ਼ ਪੂਜ ਕੇ ਹੁਣ ਤੀਸਰੀ ਰੁਤ ਕਥਨ ਕਰਦਾ ਹਾਂ ਜਿਵੇਣ ਦੇਵੀ
ਪ੍ਰਗਟਾਈ ਸੀ।
ਦਿਜ ਖੋਜਨ ਹਿਤ ਸਤਿਗੁਰੂ,
ਚਿਤਵਤਿ ਅਨਿਕ ਅੁਪਾਇ।

Displaying Page 1 of 448 from Volume 15