Sri Gur Pratap Suraj Granth

Displaying Page 1 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੧੩

ਰਿਤੁ ਚਅੁਥੀ ਚਜ਼ਲੀ
ੴ ਸਤਿਗੁਰ ਪ੍ਰਸਾਦਿ॥
ਸ਼੍ਰੀ ਵਾਹਿਗੁਰੂ ਜੀ ਕੀ ਫਤੇ॥
ਅਰਥਾਂ ਲਈ ਦੇਖੋ ਰਾਸਿ ੩ ਦਾ ਆਦਿ।
ਅਥ ਚਤੁਰਥ ਰੁਤ ਕਥਨ ॥
੧. ।ਮੰਗਲ। ਖਾਲਸੇ ਦਾ ਬਾਹਰ ਚੜ੍ਹਨਾ॥
ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੨
੧. ਇਸ਼ ਦੇਵ-ਸ਼੍ਰੀ ਅਕਾਲ ਪੁਰਖ-ਮੰਗਲ।
ਦੋਹਰਾ: ਦੀਨਨਿ ਦਾਲੁ* ਅਨਦਘਨ, ਜੋ ਸਭਿ ਮੈਣ ਲਯ, ਲੀਨਿ।
ਲੀਨਿ ਨਾਮ ਜਨ ਜਾਣਹਿ ਨੇ, ਤਿਨ ਕੌ ਕੈਵਲ ਦੀਨਿ ॥੧॥
ਅਨਦਘਨੁ = ਇਕ ਰਸ ਆਨਦ (ਸਰੂਪ)। ਲਯ = ਸਮਾਇਆ ਹੋਇਆ।
ਲੀਨ = ਜਜ਼ਫੀ ਵਿਚ, ਨਾਲ ਲਗੇ ਹੋਏ, ਅਲਬ ਵਿਚ, ਆਸਰੇ।
ਕੈਵਲ = ਕੈਵਲ = ਸਦਾ ਦੀ ਮੁਕਤੀ।
ਸੂਚਨਾ-ਜੋ ਸਭ ਮੈਣ ਲਯ ਤੇ ਲੀਨ ਦੁਹਾਂ ਦੀ ਦੇਹੁਰੀ ਦੀਪਕ ਹੈ।
ਅਰਥ: ਦੀਨਾਂ ਅੁਜ਼ਤੇ ਦਿਆਲੂ ਕੇ ਇਕ ਰਸ ਆਨਦ (ਸਰੂਪ ਪਰਮਾਤਮਾ) ਜੋ ਸਾਰਿਆਣ ਵਿਚ
ਸਮਾਇਆ ਹੋਇਆ ਹੈ (ਅਤੇ) ਜਿਸ ਦੇ ਆਸਰੇ ਸਾਰੇ (ਕਾਇਮ) ਹਨ, (ਐਸੇ
ਪਰਮਾਤਮਾ ਦਾ) ਨਾਮ ਜਿਨ੍ਹਾਂ ਜਨਾਂ ਨੇ ਲੀਤਾ ਹੈ, ਅੁਹਨਾਂ ਲ਼ (ਆਪ ਨੇ) ਕੈਵਲ
(ਪਦਵੀ) ਦਿਤੀ ਹੈ।
ਭਾਵ: ਨਾਯ ਨੇ ਦੁਜ਼ਖ ਤੋਣ ( = ੨੧ ਪ੍ਰਕਾਰ ਦੇ ਦੁਜ਼ਖ ਤੋਣ) ਮੂਲੋਣ ਹੀ ਛੁਟਕਾਰਾ ਪਾ ਜਾਣ ਦਾ
ਨਾਮ ਕੇਵਲ ਦਜ਼ਸਿਆ ਹੈ, ਸਾਧਨ ਅੁਸ ਦਾ ਹੈ ੧੬ ਪਦਾਰਥਾਂ ਦਾ ਤਤਗਾਨ। ਸਾਂਖ
ਵਿਚ ਤ੍ਰੈ ਪ੍ਰਕਾਰ ਦੇ ਦੁਖਾਂ ਤੋਣ ਸੰਪੂਰਣ ਖਲਾਸੀ ਲ਼ ਕੈਵਲ ਆਖਿਆ ਹੈ, ਤੇ ਵਿਵੇਕ
ਅੁਸ ਦਾ ਸਾਧਨ ਹੈ। ਯੋਗ ਦਰਸ਼ਨ ਵਿਚ ਅਹੰਕਾਰ ਹੀ ਪੂਰਨ ਨਵਿਰਤੀ ਹੋ ਜਾਣ ਤੇ
ਦ੍ਰਿਸ਼ਟਾ ਦਾ ਸੈ ਸਰੂਪ ਵਿਚ ਇਸਥਿਤ ਹੋ ਜਾਣਾ ਕੈਵਲ ਹੈ, ਚਿਤ ਬ੍ਰਿਤੀਆਣ ਲ਼
ਨਿਰੋਧ ਕਰਨਾ ਅੁਸ ਦਾ ਸਾਧਨ ਹੈ।
ਵੇਦਾਂਤ ਵਿਚ ਅਦੈਤ ਵਿਚ ਨਿਸ਼ਚਾ ਹੋਕੇ ਨਿਰੋਲ ਬ੍ਰਹਮ ਭਾਵ ਵਿਚ ਹੋ ਜਾਣਾ ਕੈਵਲ ਹੈ,
ਸਾਧਨ ਅਵਿਜ਼ਦਾ ਦਾ ਨਾਸ਼ ਕਰਨਾ ਹੈ। ਗੁਰਮਤ ਮਾਰਗ ਵਿਚ ਜਦੋਣ ਕੈਵਲ ਪਦ
ਵਰਤਿਆ ਜਾਵੇ ਤਾਂ ਭਾਵ ਹੈ:-ਜੀਵਾਤਮਾਂ ਦਾ ਪ੍ਰਮਾਤਮਾਂ ਨਾਲ ਅਵਿਛੜ ਮੇਲ ਵਿਚ
(ਸਦਾ ਸੰਜੋਗ ਵਿਚ) ਹੋ ਜਾਣਾ, ਭਾਵ ਜੀਵ ਤਜ਼ਤ ਦਾ ਪਰਮ ਤਜ਼ਤ ਨਾਲ ਅਵਿਛੜ
ਮਿਲਾਪ। ਇਸ ਦਾ ਸਾਧਨ ਪ੍ਰੇਮ ਹੈ, ਪਰੇਮ ਦਾ ਵਿਦਤ ਸਰੂਪ ਸਿਮਰਨ ਹੈ।
੨. ਇਸ਼ ਗੁਰੂ-ਦਸੋ ਗੁਰੂ ਸਾਹਿਬਾਣ ਦਾ-ਮੰਗਲ।
ਕਬਿਜ਼ਤ: ਹਰਿ ਹਰਿ ਖੋਟੀ ਮਤਿ ਹਰਿ ਹਰਿ ਦੈ ਦੈ ਨਾਮ
ਗੁਰ ਗੁਰੂ ਨਾਨਕ ਜਹਾਜਨਿ ਕੋ ਭਰਿ ਭਰਿ।
ਕਰਿ ਕਰਿ ਪਾਰ ਗੁਰ ਅੰਗਦ ਅਮਰਦਾਸ


*ਪਾ:-ਦੀਨ ਦਇਆਲ।

Displaying Page 1 of 386 from Volume 16