Sri Gur Pratap Suraj Granth

Displaying Page 1 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੧੪

ਰਾਸ਼ਿ ਚੌਥੀ ਚਜ਼ਲੀ
ੴ ਸਤਿਗੁਰ ਪ੍ਰਸਾਦਿ ॥
ਅਥ ਚਤੁਰਥ ਰਾਸਿ ਬਰਨਨ।
ਅੰਸੂ ੧. ।ਮੰਗਲਾਚਰਣ॥
ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੨
੧. ਕਵਿ-ਸੰਕੇਤ ਮਿਰਯਾਦਾ ਦਾ ਮੰਗਲ।
ਦੋਹਰਾ: ਬੀਨ ਦੰਡ ਪਾਂੀਨ ਮਹਿ*, ਸਰਬੋਤਮਾ ਪ੍ਰਬੀਨ।
ਬੀਨ ਬੀਨ ਬਿਘਨਨਿ ਹਨਹੁ, ਦਾਤੀ ਸੁਮਤਿ ਕਵੀਨ ॥੧॥
ਬੀਨ ਦੰਡ = ਵੀਂਾ ਦੰਡੇ ਸਮੇਤ, ਤੂੰਬੇ ਤੋਣ ਲੈ ਅੁਜ਼ਪਰਲੇ ਸਿਰੇ ਤਜ਼ਕ ਸਾਰਾ ਸਾਗ਼।
।ਸੰਸ: ਵੀਂਾ ਦੰਡ॥ (ਅ) ਵੀਂਾ ਡੰਡੇ ਦੇ ਸਮਾਨ ਫੜੀ ਹੈ ਜਿਸ ਨੇ।
ਅਰਥ: (ਜਿਸ ਦੇ) ਹਜ਼ਥਾਂ ਵਿਚ ਵੀਂਾਂ (ਤੇ ਵੀਂਾਂ ਦਾ) ਦੰਡ ਫੜਿਆ ਹੈ, (ਅਤੇ ਜੋ) ਸਭ ਤੋਣ
ਅੁਜ਼ਤਮ (ਤੇ ਸਭ ਵਿਜ਼ਦਾ ਵਿਚ) ਨਿਪੁਨ ਹੈ (ਅਤੇ ਜੋ) ਕਵੀਆਣ ਲ਼ ਸ੍ਰੇਸ਼ਟ ਮਤਿ ਦੀ
ਦਾਤੀ ਹੈ, (ਹੇ ਐਸੀ ਸ਼ਾਰਦਾ! ਮੇਰੇ ਇਸ ਮਹਾਨ ਕੰਮ ਵਿਚ ਪੈ ਸਕਂ ਵਾਲੇ ਸਾਰੇ)
ਵਿਘਨਾਂ ਲ਼ ਚੁਂ ਚੁਂ ਕੇ ਨਾਸ਼ ਕਰ ਦਿਓ।
ਹੋਰ ਅਰਥ: ਤੁਕ ੧, ਪਾ:-ਬੀਨ ਦੰਡ ਪਾਂੀ ਨਮਹਿ+ = ਜੋ ਹਜ਼ਥ ਵਿਚ ਵੀਂਾ ਦੰਡ
ਧਾਰਨ ਵਾਲੀ ਹੈ ਅੁਸ ਲ਼ ਮੇਰੀ ਨਮਸਕਾਰ ਹੈ।
ਭਾਵ: ਦੂਜੀ ਤੁਕ ਵਿਜ਼ਚ ਕਵਿ ਜੀ ਨੇ ਵਿਘਨਾਂ ਦੇ ਮਾਰਨ ਦਾ ਗ਼ਿਕਰ ਕੀਤਾ ਹੈ, ਮਾਰੀਦਾ
ਅਕਸਰ ਡੰਡੇ ਨਾਲ ਹੈ, ਤੇ ਸਰਸਤੀ ਕੋਮਲ ਅੁਨਰਾਣ ਦੀ ਦੇਵੀ ਹੈ, ਅੁਸ ਪਾਸੋਣ ਮਾਰਨ
ਯਾ ਦੰਡ ਦੇਣ ਦਾ ਕਰੜਾ ਕੰਮ ਹੋ ਹੀ ਨਹੀਣ ਸਕਦਾ, ਪਰ ਕਵਿ ਜੀ ਲ਼ ਲੋੜ ਹੈ ਅਪਣੇ
ਵਿਘਨਾਂ ਲ਼ ਤਾੜਨਾ ਕਰਵਾਣ ਦੀ, ਇਸ ਲਈ ਯਾਚਨਾ ਕਰਦੇ ਹੋਏ ਇਕ ਕਟਾਖ ਨਾਲ
ਵੀਂਾਂ ਲ਼ ਵੀਂਾਂ ਦੰਡ ਕਹਿਕੇ, ਡੰਡੇ ਦੇ ਦੰਡ ਦੇਣ ਦੀ ਧਨੀ ਸਜ਼ਟਦੇ ਹਨ। ਹੁਣ ਸੰਸਾ
ਹੁੰਦਾ ਹੈ ਕਿ ਵੀਂਾ ਦੇ ਦੰਡੇ ਨਾਲ ਤਾਂ ਹਰਨ ਲ਼ ਬੀ ਤਾੜਨਾ ਕਰਨੀ ਕਠਨ ਹੈ,
ਸਰਸਤੀ ਵੀਂਾਂ ਲ਼ ਸੋਟਾ ਬਣਾ ਕੇ ਵਿਘਨਾਂ ਲ਼ ਕੀਕੂੰ ਮਾਰੇਗੀ। ਇਥੇ ਧਨੀ ਬੀਂਾਂ ਦੇ
ਅਪਨੇ ਸੈਧਰਮ ਦੇ ਕਰਮ ਵਜ਼ਲ ਲੈ ਜਾਣਦੀ ਹੈ ਕਿ ਵੀਂਾਂ ਤੋਣ ਰਾਗ ਹੁੰਦਾ ਹੈ, ਰਾਗ ਦੀ
ਸੁਤੇ ਤਾਸੀਰ ਹੈ ਇਜ਼ਕਸਰਤਾ ਅੁਤਪਤ ਕਰਨੀ, ਬੇਸਰਤਾ ਤੇ ਘਬਰਾ ਲ਼ ਦੂਰ ਕਰਨਾ।
ਜਦੋਣ ਇਜ਼ਕਸਰਤਾ, ਅਡੋਲਤਾ, ਰਸ ਮਗਨਤਾ ਸ਼ਾਰਦਾ ਦੇ ਸੰਗੀਤ ਦੇ ਅਸਰ ਨਾਲ ਹੋ
ਜਾਏਗੀ ਤਾਂ ਵਿਘਨ, ਜੋ ਹਿਲਾਅੁ ਖਿੰਡਾਅੁ ਬੇਸੁਰੀ ਹਾਲਤ ਬਿਨਾ ਹੋ ਨਹੀਣ ਸਕਦੇ,
ਆਪ ਹੀ ਨਾਸ਼ ਹੋ ਜਾਣਗੇ। ਪਰਤਜ਼ਖ ਵਿਚ ਬੀ ਦੇਖੋ ਕਿ ਸਰਪ ਆਦਿ ਸੰਗੀਤ ਅੁਜ਼ਤੇ
ਮਸਤ ਹੋਕੇ ਡੰਗ ਮਾਰਨਾ ਭੁਜ਼ਲ ਜਾਣਦੇ ਹਨ ਤਿਵੇਣ ਸ਼ਾਰਦਾ ਸੁਮਤੀ ਦੀ ਦਾਤੀ, ਪ੍ਰਬੀਨ,
ਅੁਜ਼ਤਮ ਵਕਤੀ ਤੇ ਸਾਹਿਤ ਦੀ ਆਗੂ ਹੈ ਅੁਹ ਅਪਣੇ ਅੁਚੇ ਗੁਣਾਂ ਨਾਲ ਵਿਘਨਾਂ
ਲ਼ ਮੂਰਛਿਤ ਕਰਕੇ ਮਾਰ ਦੇਵੇ।
੨. ਇਸ਼ ਗੁਰੂ-ਸ਼੍ਰੀ ਗੁਰੂ ਨਾਨਕ ਦੇਵ ਜੀ-ਮੰਗਲ।


*ਪਾ:-ਪ੍ਰਾਣੀ ਨਮਹਿ, ਬਾਣੀ ਨਮਹਿ।
+ਬੀਨ ਦੰਡ ਪਾਂੀਨ ਮਹਿ ਦਾ ਅਰਥ ਨਾਰਦ ਕਰਕੇ ਐਅੁਣ ਬੀ ਖਿਚ ਮਾਰਦੇ ਹਨ ਕਿ ਨਾਰਦ ਸ਼ਾਰਦਾ ਲ਼
ਸਰਬੋਤਮਾ ਪ੍ਰਬੀਨ ਆਖਦਾ ਹੈ, ਆਦਿ।

Displaying Page 1 of 501 from Volume 4