Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੧੩
੧੫. ।ਗੌਰੇ ਦੇ ਸ੍ਰਾਪ ਬਖਸ਼ੇ॥
੧੪ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੧੬
ਦੋਹਰਾ: ਬੇਗ ਗਯੋ ਸਤਿਗੁਰੂ ਢਿਗ,
ਡੇਰਾ ਜਹਾਂ ਲਗਾਇ।
ਪਹੁਚੋ ਅੁਤਰਿ ਤੁਰੰਗ ਤੇ,
ਖਰੋ ਭਯੋ ਅਗੁਵਾਇ ॥੧॥
ਚੌਪਈ: ਅਪਰਾਧੀ ਬਹੁ ਆਪ੧ ਬਿਚਾਰੇ।
ਹਾਥ ਜੋਰਿ ਥਿਤ ਭਯੋ ਅਗਾਰੇ।
ਸ਼੍ਰੀ ਹਰਿਰਾਇ ਬਿਲੋਕਿ ਕ੍ਰਿਪਾਲਾ।
ਮਨ ਤੇ ਭਏ ਪ੍ਰਸੰਨ ਬਿਸਾਲਾ ॥੨॥
ਨਿਕਟਿ ਬਿਠਾਵਨ ਹੇਤੁ ਹਕਾਰੇ।
ਸਾਦਰ ਬੋਲੇ ਆਅੁ ਅਗਾਰੇ।
ਨਾਹਨ ਖਰੋ ਦੂਰ ਅਬਿ ਹੋਹੂ।
ਜਾਚਹੁ ਲਖਿ ਪ੍ਰਸੰਨ ਮਨ ਮੋਹੂ ॥੩॥
ਸੁਨਤਿ ਗੁਰੂ ਕੇ ਬਾਕ ਸੁਹਾਏ।
ਖਰੋ ਰਹੋ ਮੁਖ ਬਿਨੈ ਅਲਾਏ।
ਅਪਰਾਧੀ ਮੈਣ ਨਾਥ ਤਿਹਾਰੋ।
ਬਖਸ਼ਹੁ ਅਪਨੋ ਦਾਸ ਬਿਚਾਰੋ ॥੪॥
ਸਭਿ ਬਿਧਿ ਤੇ ਹਮ ਔਗੁਨਹਾਰੇ।
ਗੁਰਨਿ ਬਿਰਦ ਬਖਸ਼ਿੰਦ ਅੁਦਾਰੇ।
ਕਰਿ ਪਾਵਨ੨, ਪਾਵਨ ਅਬਿ ਲਾਵਹੁ੩।
ਜੁਗ ਲੋਕਨਿ ਕੇ ਕਸ਼ਟ ਮਿਟਾਵਹੁ ॥੫॥
ਤਨ ਧਨ ਆਦਿਕ ਸਕਲ ਸਮਾਜਾ।
ਜੋ ਰਾਵਰ ਕੇ ਆਵਹਿ ਕਾਜਾ।
ਸੋ ਸਫਲਹਿ ਨਤੁ ਬਿਰਥਾ ਸਾਰੇ।
ਇਹੈ ਭਾਵਨਾ ਰਿਦੈ ਹਮਾਰੇ ॥੬॥
ਸੁਨਿ ਗੁਰ ਸ੍ਰਾਪ ਮਿਟਾਵਨਿ ਲਾਗੇ।
ਕ੍ਰਿਪਾ ਦ੍ਰਿਸ਼ਟਿ ਪਿਖਿ ਠਾਂਢੋ ਆਗੇ।
ਪਾਥਰ, ਪੰਨਗ, ਮੇਘਨਿ ਜੋਨੀ।
੧ਆਪਣੇ ਆਪ ਲ਼।
੨ਪਵਿਜ਼ਤ੍ਰ ਕਰੋ।
੩ਚਰਨੀਣ ਲਾਵੋ।