Sri Gur Pratap Suraj Granth

Displaying Page 101 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੧੧੪

੧੫. ।ਲਸ਼ਕਰ ਦੀ ਚੜ੍ਹਾਈ॥
੧੪ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੧੬
ਦੋਹਰਾ: ਕੁਤਬਖਾਨ ਬੈਠੋ ਪਿਖੋ, ਹਗ਼ਰਤ ਅਪਨੇ ਤੀਰ।
ਤੂੰ ਭੀ ਕਰਿ ਪ੍ਰਸਥਾਨ ਕੋ, ਸੁਮਤਿ ਵੰਤ ਬਡ ਬੀਰ ॥੧॥
ਚੌਪਈ: ਨਗਰ ਜਲਧਰ ਤਾਲਖ ਤੇਰੇ੧।
ਦਿਹੁ ਲਸ਼ਕਰ ਅੁਤਸਾਹੁ ਘਨੇਰੇ।
ਸਭਿ ਕੀ ਸੁਧਿ ਲਿਹੁ ਦੇਖਹੁ ਜੰਗ।
ਬਨਹੁ ਸਹਾਇਕ ਪੈਣਦੇ ਸੰਗ ॥੨॥
ਨਿਕਟਿ ਰਹਿਨ ਤੇ ਤੂੰ ਸਭਿ ਜਾਨਹਿ।
ਗਹੋ ਜਾਇ ਗੁਰ ਤਿਮ ਬਿਧਿ ਠਾਨਹਿ।
ਅਪਨਿ ਚਮੂੰ ਸਭਿ ਸੰਗ ਰਲਾਵੌ।
ਮਿਲਿ ਕਰਿ ਕਾਜ ਕਰੋ ਇਤ ਆਵੌ ॥੩॥
ਸੁਨਤਿ ਕੁਤਬ ਖਾਂ ਕਹਿ ਕਰ ਬੰਦਿ।
ਨਿਸ਼ਚੈ ਗਹਿ ਸ਼੍ਰੀ ਹਰਿਗੋਵਿੰਦ।
ਪੈਣਦਖਾਨ ਜਬਿ ਤੇ ਅੁਠਿ ਆਵਾ।
ਤਬਿ ਕੋ ਮੋਹਿ ਭਰੋਸ ਅੁਪਾਵਾ ॥੪॥
ਪੁਨ ਲਸ਼ਕਰ ਅਬਿ ਚਢੋ ਬਿਸਾਲਾ।
ਕਿਮ ਗੁਰ ਬਚਹਿ ਨਹੀਣ ਇਸ ਕਾਲਾ।
ਜਾਇ ਸੰਗ ਮੈਣ ਦੇਅੁਣ ਗਹਾਇ।
ਸਭਿ ਸੈਨਾ ਕੋ ਸੰਗ ਮਿਲਾਇ ॥੫॥
ਸ਼ਾਹੁ ਜਹਾਂ ਪ੍ਰਸੰਨ ਬਡ ਹੈ ਕੈ।
ਬਹੁ ਮੋਲਾ ਸਿਰੁਪਾਅੁ ਸੁ ਦੈ ਕੇ।
ਕੁਤਬਖਾਨ ਕੋ ਦੀਨਸਿ ਵਿਦਾ।
ਹਰਖਤਿ ਵਹਿਰ ਨਿਕਸਿ ਕਰਿ ਤਦਾ ॥੬॥
ਕਾਲੇਖਾਨ ਸੰਗ ਸਭਿ ਮਿਲੇ।
ਚਢਿਨਿ ਹੇਤੁ ਕਰਿ ਮਸਲਤ ਭਲੇ।
ਪੈਣਦਖਾਨ ਤੇ ਆਦਿਕ ਕਹੈਣ।
ਲੂਟਹਿ ਗੁਰ ਧਨ ਗਨ ਕੋ ਲਹੈਣ੨ ॥੭॥
ਸਭਿ ਜਾਨਤਿ ਮੈਣ ਭੇਦ ਬਤਾਵੌਣ੩।


੧ਤੇਰੇ ਅਧੀਨ ਹੈ। ਅ: ਤਅਜ਼ਲਕ।
੨ਲਵਾਣਗੇ।
੩ਮੈਣ ਸਾਰੇ ਭੇਤ ਜਾਣਦਾ ਹਾਂ (ਕਿ ਧਨ ਕਿਜ਼ਥੇ ਹੈ ਅੁਹ) ਦਜ਼ਸਾਂਗਾ।

Displaying Page 101 of 405 from Volume 8