Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੧੧੫
੧੪. ।ਗੁਰੂ ਜੀ ਦਾ ਮਿਹਰਵਾਨ ਲ਼ ਮਨਾਅੁਣਾ॥
੧੩ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੧੫
ਦੋਹਰਾ: ਮਿਹਰਵਾਨ ਪਰਯੰਕ ਪਰ, ਲਦੋ ਅਧਿਕ ਹੰਕਾਰ।
ਸ਼੍ਰੀ ਹਰਿ ਗੋਬਿੰਦ ਛਿਮਾ ਨਿਧ, ਬੈਠੇ ਤਰੇ ਨਿਹਾਰ ॥੧॥
ਚੌਪਈ: ਸਹਿ ਨ ਸਕੋ ਬਿਧੀਏ ਤਬਿ ਕਹੋ।
ਅੁਚਿਤਾਨੁਚਿਤ ਨਹੀਣ ਇਨ ਲਹੋ।
ਅੂਪਰ ਬੈਠਹੁ, ਕੋਣ ਥਿਰ ਤਰੇ।
ਆਪ ਸ਼ਿਰੋਮਣਿ ਸਭਿ ਜਗ ਕਰੇ ॥੨॥
ਪੀਰਨ ਪੀਰ, ਮੀਰ ਸਿਰ ਮੀਰ।
ਰਾਵਰ ਤੇ ਕੋ ਅੂਚ ਨ ਧੀਰ।
ਸੁਨਿ ਸਤਿਗੁਰ ਨੇ ਬਾਕ ਬਖਾਨੇ।
ਹਮ ਪਿਤ ਤੇ ਇਸ ਪਿਤਾ ਮਹਾਨੇ ॥੩॥
ਅਰੁ ਇਹ ਬਯ ਮਹਿ ਅਹੈਣ ਬਡੇਰੇ।
ਹਮ ਜਨਮੇ ਪੀਛੇ, ਸੁ ਛੁਟੇਰੇ।
ਅੂਚੇ ਅੁਚਿਤ ਬਡੋ ਇਹ ਭਾਈ।
ਹਮ ਨੀਚੇ ਬੈਠਨਿ ਬਨਿਆਈ ॥੪ ॥
ਸੁਨਿ ਗੁਰ ਬਚ ਤੂਸ਼ਨ ਹੁਇ ਰਹੇ।
ਦੁਖਤਿ ਬਿਅਦਬੀ ਨਹਿ ਸਿਖ ਸਹੇ।
ਕਿਤਿਕ ਬੇਰ ਬੋਲੋ ਨਹਿ ਜਬੈ।
ਮ੍ਰਿਦੁਲ ਗਿਰਾ ਸ਼੍ਰੀ ਗੁਰ ਕਹਿ ਤਬੈ ॥੫॥
ਕਰਹੁ ਬਦਨ ਸਨਮੁਖ ਰਿਸ ਛੋਰਿ।
ਸੁਖ ਕੇ ਬਾਕ ਕਹੋ ਮਮ ਓਰ।
ਕੋਣ ਪੁਕਾਰ ਕਰਤੇ ਤੁਮ ਫਿਰੋ?
ਬਸੋ ਸੁਧਾਸਰ ਪੁਰਿ ਮਹਿ ਥਿਰੋ ॥੬॥
ਘਰ ਧਨ ਭੂਮ ਪਦਾਰਥ ਜੋਇ।
ਕਹੋ ਆਪ ਹਮ ਦੇਵੈਣ ਸੋਇ।
ਦੀਨ ਬਨਹੁ ਕੋਣ ਤੁਰਕ ਅਗਾਰੀ?
ਏਕੋ ਲਾਜ ਹਮਾਰਿ ਤੁਮਾਰੀ ॥੭॥
ਗੁਰੂ ਪਦਾਰਥ ਸਗਰੇ ਦੀਨੇ।
ਕੋਣ ਨ ਮਿਲਹੁ ਭੁਗਤਹੁ ਸੁਖ ਪੀਨੇ?
ਇਕ ਤੋ ਜਗ ਮਹਿ ਅਪਜਸ ਪਾਵਹੁ।
ਦੂਜੇ ਹਮ ਸੋਣ ਬੈਰ ਬਢਾਵਹੁ ॥੮॥