Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੧੯
ਸੇਵਕ ਕੇ ਬਸਿ ਪ੍ਰੇਮ ਬਿਸ਼ਾਲਾ।
ਚਾਹਤਿ ਹੈਣ ਪ੍ਰਸਥਾਨ ਬਿਕੁੰਠ ਕੋ
ਮੋਹਿ ਬਡਾਈ ਦੈ ਕੀਨਿ ਨਿਰਾਲਾ।
ਸੰਕਟ ਬੋਗ੧ ਕੁ ਮੋਹਿ ਬਧੋ
ਬਸ ਨਾਂਹਿ ਚਲੈ ਤਿਨ ਕੇ ਬਚ ਨਾਲਾ- ॥੪॥
ਸ਼੍ਰੀ ਗੁਰ ਅੰਗਦ ਬੀਚ ਖਡੂਰ ਕੇ
ਆਇ ਪ੍ਰਵੇਸ਼ ਭਏ ਨਿਜ ਥਾਈਣ।
ਮੌਨ ਧਰੇ ਨਹਿਣ ਕੌਨ ਮਿਲੇਣ
ਬਿਚ ਭੌਨ ਬਰੇ ਪਿਖ ਮਾਈ ਭਿਰਾਈ।
ਬੂਝਤਿ ਸ਼੍ਰੀ ਗੁਰ ਨਾਨਕ ਕੀ ਸੁਧ
ਕੌਨ ਸੇ ਥਾਨ ਤਜੇ ਸੁਖਦਾਈ?
ਕੋਣ ਤੁਮ ਕੋਠਰੀ ਆਨਿ ਥਿਰੇ
ਮਨ ਭੰਗ੨ ਅਹੈ, ਮੁਖ ਨਾ ਬਿਕਸਾਈ? ॥੫॥
ਤੂਸ਼ਨਿ ਠਾਨਿ ਭਨੋ ਕੁਛ ਨਾਂਹਿਨ
ਆਨਨ ਦੀਰਘ ਸਾਸ ਭਰੋ।
ਲੋਚਨ ਨੀਰ ਬਿਮੋਚਤਿ, ਸੋਚਤਿ
ਲੋਚਤਿ ਹੈਣ ਚਿਤ ਮੇਲ ਕਰੋ।
ਐਸ ਦਸ਼ਾ ਪਿਖਿ ਜਾਨੀ ਰਿਦੇ ਤਿਨ
-ਸ਼੍ਰੀ ਗੁਰ ਨਾ ਇਸ ਲੋਕ ਥਿਰੋ।
ਆਪਨੇ ਧਾਮ ਬਿਕੁੰਠ ਗਏ
ਇਨ ਬੋਗ੩ ਭਯੋ ਦੁਖ ਦੀਹ ਧਰੋ- ॥੬॥
ਫੇਰ ਭਿਰਾਈ ਨੇ ਬੂਝਨ ਕੀਨਸਿ
ਸ਼੍ਰੀ ਗੁਰ ਕੋ ਪਰਲੋਕ ਭਯੋ?
ਯੌ ਸੁਨਿ ਕੈ ਗੁਰ ਅੰਗਦ ਨੇ
ਤਬਿ ਤਾਂਹੀ ਕੇ ਸੰਗ ਬਖਾਨ ਕਯੋ।
ਮੋਹਿ ਕਛੂ ਨਹਿਣ ਭਾਵਤਿ ਹੈ,
ਦਿਖਿਬੇ ਸੁਨਿਬੇ ਚਿਤ ਖੇਦ ਥਿਯੋ੪।
ਅੰਤਰਿ ਹੋਇ ਇਕੰਤ ਨਿਰੰਤਰ
੧ਵਿਛੋੜੇ ਦਾ ਦੁਜ਼ਖ।
੨ਢਜ਼ਠਾ ਹੋਇਆ।
੩ਵਿਛੋੜਾ।
੪ਦੁਖ ਹੁੰਦਾ ਹੈ।