Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੧੧੬
੧੫. ।ਜਮਤੁਜ਼ਲਾ ਭਾਅੂ ਬਜ਼ਧ॥
੧੪ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੧੬
ਦੋਹਰਾ: ਭੀਮਚੰਦ ਸੈਲਿਦ੍ਰ ਤਬਿ, ਦੂਰਿ ਬਚਾਇਨ ਜੰਗ੧।
ਖਰੋ ਬਿਲੋਕਤਿ ਜੰਗ ਕੋ, ਬਿਚਰੇ ਬੀਰ ਨਿਸੰਗ੨ ॥੧॥
ਸੈਯਾ: ਲੋਥ ਪੈ ਲੋਥ ਪਰੀ ਹਯ ਪੋਥਤ੩
ਸ਼੍ਰੋਂਤ ਤੇ ਗਨ ਚਾਲਿ ਪਨਾਰੇ੪।
ਘਾਵ ਭਕਾਭਕ ਬੋਲਤਿ ਹੈਣ
ਭਟ ਏਕ ਕਰਾਹਤਿ ਹਾਇ ਪੁਕਾਰੇ।
ਘਾਇਲ ਘੂਮਤਿ ਝੂਮਤਿ ਹੈਣ
ਬਹੁ ਮਾਰ ਪਰੀ ਇਕ ਹੈ ਮਤਵਾਰੇ।
ਮਾਰੂ ਜੁਝਾਅੂ ਕੋ ਬਾਜਤਿ ਬਾਜਨ
ਏਕ ਲਰੇ ਥਿਰ ਸੂਰ ਜੁਝਾਰੇ ॥੨॥
ਸੰਗ ਹੰਡੂਰੀਏ ਭੂਪ ਕਟੋਚ ਕੇ
ਸਾਥ ਕਹੈ ਕਹਿਲੂਰ ਕੋ ਰਾਜਾ।
ਮਾਰ ਪਰੀ ਬਿਸ਼ੁਮਾਰ੫, ਮਹਾਂ
ਘਮਸਾਨ ਪਰੋ, ਨਹਿ ਖਾਲਸਾ ਭਾਜਾ।
ਭੀਰ੬ ਪਰੀ ਧਰਿ ਧੀਰ ਰਹੇ
ਬਹੁ ਜੰਗ ਲਰੇ ਨ ਸਰੋ ਕੁਛ ਕਾਜਾ।
ਆਪਨੀ ਸੈਨ ਬਿਲੋਕਤਿ ਕੋਣ ਨਹਿ
ਪੀਛੇ ਹਟੀ ਤਜਿ ਕੈ ਕੁਲ ਲਾਜਾ ॥੩॥
ਗੂਜਰ ਰੰਘਰ ਕੋ ਸਰਦਾਰ
ਲਖੀ ਬਹੁ ਮਾਰ੭ ਖਰੋ ਟਰਿ ਸੋਅੂ।
ਔਰ ਦਯੋ ਤਨ ਨਾਂਹਿ ਕਿਸੂ
ਜਿਸ ਤੇ ਨਹਿ ਜੀਤ ਭਈ ਅਬਿ ਜੋਅੂ।
ਫੈਲ ਕੇ ਫੌਜ ਮੈਣ ਆਪ ਲਰੈਣ
ਨ੍ਰਿਪ ਤੌ ਸਵਧਾਨ ਬਨੈ ਸਭਿ ਕੋਅੂ।
੧ਆਪਣੇ ਆਪ ਲ਼ ਜੰਗ ਤੋਣ ਬਚਾ ਕੇ ਤੇ ਦੂਰ ਹੋਕੇ।
੨ਖੜਾ ਦੇਖ ਰਿਹਾ ਹੈ ਕਿ (ਜੰਗ ਵਿਚ) ਬੀਰ ਨਿਸੰਗ ਹੋਕੇ ਵਿਚਰ ਰਹੇ ਹਨ।
੩ਢੇਰ ਲਗਾ।
੪ਪਰਨ ਲੇ।
੫ਬੇਸ਼ੁਮਾਰ, ਬਹੁਤੀ।
੬ਭੀੜ।
੭ਬਹੁਤ ਮਾਰ ਦੇਖਕੇ।