Sri Gur Pratap Suraj Granth

Displaying Page 104 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੧੧੭

੧੩. ।ਲੋਹਗੜ੍ਹ ਯੁਜ਼ਧ-ਜਾਰੀ॥
੧੨ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੧੪
ਦੋਹਰਾ: ਮਚੋ ਮਹਾਂ ਸੰਗ੍ਰਾਮ ਜਬਿ, ਕਰ ਚਮਕਤਿ ਸ਼ਮਸ਼ੇਰ।
ਸ਼੍ਰੀ ਗੁਰ ਹਰਿ ਗੋਵਿੰਦ ਤਬਿ, ਭਰੇ ਕੋਪ ਸਮ ਸ਼ੇਰ ॥੧॥
ਸੈਯਾ: ਤੀਰ ਤਜੇ ਗਨ ਭੀਰ ਭਜੇ,
ਨਹਿ ਓਜ ਸਜੇ੧, ਨ ਲਜੇ ਮਨ ਕਾਚੇ।
ਤੀਖਨ ਭੀਖਨ ਜੇ ਖਪਰੇ
ਸਰ ਮੋਟ, ਪਕੇ ਦਿਢ ਗ੍ਰੰਥ ਹੈਣ ਤਾਚੇ੨।
ਕੰਕਨ੩ ਪੰਖ ਬਿਲਦ ਲਗੇ
ਜਿਨ ਕੰਚਨ ਬਾਗਰ੪ ਸੁੰਦਰ ਰਾਚੇ।
ਚਾਂਪ ਨੁਟੰਕ+ ਤੇ੫ ਛੋਰਤਿ ਹੈਣ
ਜਿਹ ਲਾਗਿ ਪਰੇ ਕਿਮ ਸੋ ਨਰ ਬਾਚੇ ॥੨॥
ਤੂਰਨ ਤੀਰਨਿ ਪੂਰਤਿ ਸ਼੍ਰੋਂ ਲੌ
ਫੋਰਿ ਸਰੀਰਨਿ ਸੂਰ ਗਿਰਾਏ।
ਜਾਨੇ ਨ ਜਾਤਿ ਨਿਖੰਗ ਨਿਕਾਰਤਿ,
ਜੋ ਸੰਚਾਰਤਿ ਚਾਂਪ ਚਢਾਏ੬।
ਛੂਟਤਿ ਸ਼ੂੰਕਤਿ ਜੋਰ ਭਰੇ
ਫਂ ਕੋ ਬਿਸਤਾਰਤਿ ਨਾਗ ਸਿਧਾਏ੭।
ਏਕ ਦੈ ਤੀਨ ਕੋ ਬੇਧਤਿ ਹੈਣ
ਗਿਰ ਜਾਣਹਿ ਘਨੇ ਭਟ ਯੌਣ ਅੁਥਲਾਏ ॥੩॥
ਸ਼੍ਰੀ ਹਰਿ ਗੋਵਿੰਦ ਬੀਰ ਬਹਾਦੁਰ
ਬਾਦਰ ਜੋਣ ਸਰ ਕੋ ਬਰਖਾਵੈਣ।
ਦੇਣ ਲਲਕਾਰੇ ਮਨੋ ਗਰਜੈਣ,
ਕਰ ਚਾਂਪ ਧਰੇ ਧਨੁ ਇੰਦ੍ਰ੧ ਸੁਹਾਵੈਣ।


੧ਬਲ ਨ ਲਾ ਸਕੇ।
੨ਪਜ਼ਕੀਆਣ ਤੇ ਮਗ਼ਬੂਤ ਗੰਢਾਂ ਹਨ ਤਿਨ੍ਹਾਂ (ਬਾਣ) ਦੀਆਣ।
੩ਕੰਕ ਪੰਛੀ ਦੇ।
੪ਤੀਰ ਦੇ ਪਿਛਲੇ ਸਿਰੇ ਦੀ ਗੰਢ ਜੋ ਕਮਾਨ ਦੀ ਰਜ਼ਸੀ ਤੇ ਧਰਕੇ ਖਿਜ਼ਚੀਦੀ ਹੈ। ।ਪੰਜਾ: ਬਾਗੜ। ਫਾ: ਬਾਗਰਹ
= ਗੰਢ॥
+ਪਾ:-ਨੌਟੰਕ।
੫ਨੌਟੰਕ ਦੇ ਧਨੁਖ ਤੋਣ। ਇਕ ਟਾਂਕ = ਧਨੁਖ ਦੀ ਸ਼ਕਤੀ ਦੀ ਪ੍ਰੀਖਾ ਦੇ ਵਾਸਤੇ ਇਕ ਤੋਲ ਜੋ ੨੫ ਸੇਰ ਦਾ
ਹੁੰਦਾ ਸੀ (ਹਿੰਦੀ ਕੋਸ਼)।
੬ਚਿਜ਼ਲੇ ਵਿਚ ਜੋੜਦੇ ਹਨ (ਬਾਣ) ਲ਼, ਧਨੁਖ ਖਿਜ਼ਚਕੇ।
੭(ਮਾਨੋਣ) ਨਾਗ ਜਾਣਦੇ ਹਨ।

Displaying Page 104 of 459 from Volume 6