Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੧੧੭
੧੨. ।ਸ਼੍ਰੀ ਚੌਲ੍ਹਾ ਸਾਹਿਬ ਦਰਸ਼ਨ॥
੧੧ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੧੩
ਦੋਹਰਾ: ਇਸ ਪ੍ਰਕਾਰ ਸ੍ਰੀ ਸਤਿਗੁਰੂ, ਕੇਤਿਕ ਦਿਵਸ ਬਿਤਾਇ।
ਪਾਵਸ ਮਾਸ ਸੁ ਭਾਦ੍ਰਪਦ੧, ਆਵਤਿ ਭਾ ਸੁਖਦਾਇ ॥੧॥
ਚੌਪਈ: ਇਕ ਦਿਨ ਬੈਠੇ ਕ੍ਰਿਪਾ ਨਿਧਾਨਾ।
ਬ੍ਰਿੰਦ ਮਸੰਦਨ ਸੰਗਿ ਬਖਾਨਾ।
ਲਿਖੋ ਹੁਕਮ ਨਾਮੇ ਸਭਿ ਥਾਨ।
ਜਹਿ ਸਿਖ ਸੰਗਤਿ ਅਹੈ ਮਹਾਨ ॥੨॥
ਤੀਰਥ ਤਰਨਤਾਰਨ ਚਲਿ ਆਵੈਣ।
ਦਿਵਸ ਦਰਸ਼+ ਕੇ੨ ਦਰਸ਼ਨ ਪਾਵੈ।
ਕਰਹਿ ਸ਼ਨਾਨ ਲਹੈਣ ਫਲ ਚਾਰ।
ਸੁਨੋ ਮਸੰਦਨ, ਲਿਖੇ ਸੁਧਾਰਿ ॥੩॥
ਭਾਦ੍ਰੋਣ ਵਦਿ ਦਸਮੀ ਜਬਿ ਆਈ।
ਸ਼੍ਰੀ ਸਤਿਗੁਰੁ ਤਾਰੀ ਕਰਿਵਾਈ।
ਸਭਿ ਪਰਿਵਾਰ ਸਾਥ ਭਾ ਤਾਰ।
ਤੀਰਥ ਕਰਨਿ ਸ਼ਨਾਨ ਅੁਦਾਰ ॥੪॥
ਚਢਿ ਦਮੋਦਰੀ ਸੰਦਨ ਮਾਂਹੀ।
ਅਪਰ ਨਾਨਕੀ ਚਲੀ ਮ੍ਰਵਾਹੀ।
ਸੁਨੁਖਾ ਖੇਮ ਕੁਇਰ ਚਢਿ ਡੋਰੇ।
ਸੰਗਤਿ ਸੰਗ ਚਲੀ ਬਹੁ ਔਰੇ ॥੫॥
ਗੁਰੁ ਤਨੁਜਾ ਬੀਰੋ ਬਡਭਾਗਨ।
ਮਾਤਾ ਸੰਗ ਚਢੀ ਹਰਖਤਿ ਮਨ।
ਸ਼੍ਰੀ ਸਤਿਗੁਰੁ ਆਏ ਦਰਬਾਰ।
ਕਰੀ ਪ੍ਰਦਛਨਾ ਬੰਦਨ ਧਾਰਿ ॥੬॥
ਸਗਰੇ ਸੰਗ ਵਹਿਰ ਤਬਿ ਆਇ।
ਚਢਿ ਖਾਸੇ੩ ਪਰ ਗੁਰੂ ਸੁਹਾਇ।
ਅਂੀਰਾਇ ਸੂਰਜਮਲ ਸੰਗ।
ਤੇਗ ਬਹਾਦਰ ਚਢੇ ਤੁਰੰਗ ॥੭॥
ਸੰਦਨ ਪਰ ਗੁਰਦਾਸ ਚਢਾਏ।
੧ਭਾਦੋਣ ਦਾ ਮਹੀਨਾ।
+ਪਾ:-ਪੂਰਬ।
੨ਅਮਾਵਸ ਦੇ ਦਿਨ।
੩ਪਾਲਕੀ।