Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੧੧੯
੧੪. ।ਅਰਦਾਸਾਂ॥
੧੩ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੧੫
ਦੋਹਰਾ: ਸਤਿਗੁਰ ਆਏ ਸਭਾ ਮਹਿ, ਸਿਜ਼ਖਨਿ ਸ਼੍ਰੇਯ ਕਰੰਤਿ।
ਸਿਜ਼ਖ ਬਣੀਆਣ ਤਬਿ ਨਮੋ ਕਰਿ, ਥਿਰੋ ਨਿਕਟ ਭਗਵੰਤ ॥੧॥
ਚੌਪਈ: ਸ਼੍ਰੀ ਮੁਖ ਤੇ ਗੁਰ ਮ੍ਰਿਦੁਲ ਬਖਾਨੇ।
ਕਹੁ ਸਿਜ਼ਖਾ ਇਜ਼ਛਾ ਕਾ ਠਾਨੇ?
ਹਮ ਪਗ ਕੋ ਨਿਰਮਿਲ੧ ਸਿਖ ਅਹੈਣ।
ਦਿਸ਼ ਦਜ਼ਖਨ ਮਹਿ ਇਕ ਤੂੰ ਰਹੈਣ ॥੨॥
ਦਜ਼ਖਂ ਬਿਖੈ ਸਿਜ਼ਖ ਹਹਿ ਥੋਰੇ।
ਤੁਮ ਸਮਸਰ ਤਹਿ ਕੋਇ ਨ ਔਰੇ।
ਤਬਿ ਕਰ ਜੋਰਿ ਬਿਸ਼ੰਭਰ ਦਾਸ।
ਗੁਰੂ ਪਾਸ ਇਮ ਕਰੋ ਪ੍ਰਕਾਸ਼ ॥੩॥
ਪ੍ਰਭੁ ਜੀ! ਦਾਰਿਦ ਭਾ ਘਰ ਮੋਰੇ।
ਸਕਲ ਪਦਾਰਥ ਹਤਿ ਭਏ ਥੋਰੇ੨।
ਪੂਰਬ ਕਰਹੁ ਸੰਪਦਾ ਭਾਰੀ੩।
ਪੀਛੇ ਪੂਛੌਣ ਮਮਤਾ ਟਾਰੀ੪ ॥੪॥
ਸੁਨਿ ਕਰਿ ਸ਼੍ਰੀ ਸਤਿਗੁਰ ਮੁਸਕਾਏ।
ਵਧਹਿ ਸੰਪਦਾ ਤਥਾ ਬਤਾਏ।
ਦਰਸ਼ਨ ਕਰਿ ਘਰ ਜੈਹੋ ਜਬਿਹੂੰ।
ਕਰਹੁ ਕਰਾਹੁ ਪ੍ਰਸ਼ਾਦ ਸੁ ਤਬਿਹੂੰ ॥੫॥
ਅੂਪਰ ਛਾਦ ਬਸਤ੍ਰ ਕੋ ਦੀਜੈ।
ਪਾਠ ਅਨਦ ਤੀਨ ਕਰਿ ਲੀਜੈ।
ਪ੍ਰਥਮ ਪਢਹੁ ਜਪ ਬੈਠਹੁ ਪਾਸ।
ਸਤਿਗੁਰ ਹਿਤ ਦਿਹੁ ਪੰਚ ਗਿਰਾਸ੫ ॥੬॥
ਪੰਚ ਸਿਜ਼ਖ ਕੋ ਕਰਹੁ ਅਚਾਵਨ੬।
ਤਨ ਮਨ ਤੇ ਹੈ ਕੈ ਥਿਤ ਪਾਵਨ।
ਰਹਤਿ ਅਰਦਾਸ ਭੇਵ ਜੋ ਜਾਨੈ।
੧ਭਾਵ ਸ਼ੁਜ਼ਧ ਰਿਦੇ ਵਾਲਾ।
੨ਨਾਸ਼ ਹੋਕੇ ਥੋੜੇ ਹੋ ਗਏ।
੩ਪਹਿਲੇ (ਮੇਰੀ) ਦੌਲਤ ਭਾਰੀ ਕਰੋ।
੪ਫਿਰ ਪਿਛੋਣ ਮਮਤਾ ਦੂਰ ਕਰਨ ਦੀ ਗਜ਼ਲ ਪੁਜ਼ਛਾਂਗਾ।
੫ਭਾਵ ਭੋਗ ਲਾਅੁਣ ਵਾਲੇ ਕੌਲ ਵਿਚ ਪੰਜ ਛਾਂਦੇ ਪਾਓ।
੬ਪੰਜਾਣ ਸਿਜ਼ਖਾਂ ਲ਼ ਖੁਲਾਓ ਮੁਰਾਦ ਪੰਜਾਣ ਪਿਆਰਿਆਣ ਤੋਣ ਜਾਪਦੀ ਹੈ।