Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੧੨੦
੧੫. ।ਸਤਿਗੁਰੂ ਜੀ ਦੀ ਤੀਰ ਨਾਲ ਚਿਜ਼ਠੀ॥
੧੪ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੧੬
ਦੋਹਰਾ: ਜਥਾ ਬਾਰਤਾ ਪਰਸਪਰ, ਗਿਰਪਤਿ ਸੂਬਨ ਕੀਨਿ।
ਤਥਾ ਪ੍ਰਭੂ ਜਾਨਤਿ ਭਏ, ਜੋ ਨਿਸ਼ਚੈ ਚਿਤ ਚੀਨ੧ ॥੧॥
ਲਲਿਤਪਦ ਛੰਦ: ਕਾਗਦ ਕੋ ਸ਼੍ਰੀ ਸਤਿਗੁਰੂ ਲੇ ਕਰਿ
ਹਰਫ ਫਾਰਸੀ ਕੇਰੇ।
ਲਿਖਤਿ ਭਏ ਤਿਸ ਅੂਪਰ ਆਛੇ
ਰਿਪੁਨਿ ਬ੍ਰਿਤੰਤ ਘਨੇਰੇ ॥੨॥
੨ਦਾਨਸ਼ਵੰਦਨ ਦਾਨਸ਼ ਕੀਨਸਿ
ਬਿਜ਼ਦਾ ਕੋ ਅਜ਼ਭਾਸਾ।
ਕਰਹਿ ਨਿਤਾਪ੍ਰਤਿ ਹੁਇ ਤਿਹ ਪ੍ਰਾਪਤਿ੩
ਸੁਭਟ ਧਰਹਿ ਭਰਵਾਸਾ ॥੩॥
ਕਰਾਮਾਤ ਕੋ ਕਹਿਰ ਕਹੈ ਬਡ
ਕਰਤਿ ਨ ਰਨ ਕੇ ਮਾਂਹੀ।
ਇਹ ਤੌ ਕਰਮ ਕਰੀਮ ਕਰੋ ਕੁਲ*
ਕਰਤਾ ਪੁਰਖ ਅਲਾਹੀ੩ ॥੪॥
ਭੂਤ ਭਵਿਖਤ ਵਰਤਮਾਨ ਮਹਿ
ਵਿਦਾ ਜਿਨਹੁ ਕਮਾਈ।
ਦੁਰਗਮ ਕੋ ਭੀ ਸੁਗਮ ਕਰਤਿ ਹੈਣ,
ਦੁਲਭ ਸੁਲਭ ਹੁਇ ਜਾਈ ॥੫॥
ਲਿਖੋ ਪਜ਼ਤ੍ਰ ਸੋ ਕਰੋ ਇਕਜ਼ਤ੍ਰੈ
ਧਾਗੇ ਸੋ ਸਰ ਬੰਧਾ।
ਬਹੁਰੋ ਧਨੁਖ ਕਠੋਰ ਲਿਯੋ ਕਰ
ਬਾਨ ਪਨਚ ਮਹਿ ਸੰਧਾ ॥੬॥
ਤਾਨਿ ਕਾਨ ਲਗਿ ਬਲ ਤੇ ਛੋਡੋ
ਚਲੋ ਸ਼ੂੰਕ ਅਸਮਾਨਾ।
ਦਾਰੁਨ ਸ਼ਬਦ ਚਾਂਪ ਤੇ ਹੋਵਾ
੧ਜੋ ਨਿਸ਼ਚੈ ਕਰ ਚਿਤ ਵਿਚ ਦੇਖੀ ਸੀ ਕਿ ਇਹ ਕਰਾਮਾਤ ਹੈ।
੨(ਤੁਸਾਂ) ਦਾਨਿਆਣ ਨੇ ਦਾਨਾਈ ਲਾਈ ਹੈ (ਕਿ ਇਹ ਕਰਾਮਾਤ ਹੈ ਪਰ ਇਹ ਤਾਂ) ਵਿਦਾ ਦਾ ਅਭਿਆਸ ਹੈ
ਜੋ ਨਿਤ ਕਰੇਗਾ ਅੁਸ ਲ਼ ਪ੍ਰਾਪਤ ਹੋ ਜਾਏਗਾ।
*ਪਾ:-ਕੁਛ।
੩ਪਰ ਇਹ ਤਾਂ ਕੁਜ਼ਲ ਦੇ ਕਰਤਾ ਪੁਰਖ ਇਲਾਹੀ ਨੇ ਕਰਮ (=ਬਖਸ਼ਿਸ਼) ਕੀਤਾ ਹੈ (ਅਸਾਂ ਪਰ)। ।ਫਾ:,
ਕਰਮ=ਬਖਸ਼ਿਸ਼। ਕਰੀਮ=ਬਖਸ਼ਿੰਦ। ਕੁਲ=ਸਾਰੇ (ਜਗਤ ਦੇ॥।