Sri Gur Pratap Suraj Granth

Displaying Page 108 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੨੩

ਆਨਿ ਭਏ ਤੁਮ ਗੋਪ ਇਹਾਂ,
ਕਿਤ ਸੰਗਤਿ ਜਾਇ ਅਧੀਰ ਮਨਾ।
ਖੋਜਿ ਫਿਰੇ ਬਹੁ ਚਿੰਤ ਕਰੇ
ਨਹਿਣ ਦੇਖਤਿ ਭੇ ਕਿਸ ਥਾਨ ਜਨਾ੧।
ਆਵਹੁ ਬਾਹਿਰ ਰੂਪ ਦਿਖਾਵਹੁ
ਸੇਵਹਿਣ ਸਿਜ਼ਖ ਅਨਦ ਘਨਾ ॥੧੮॥
ਯੌਣ ਕਹਿ ਬੁਜ਼ਢੇ ਨੇ ਆਪਨੈ ਹਾਥ
ਅੁਖਾਰਿ, ਚਿਨੋ ਦਰ੨ ਖੋਲਨਿ ਕੀਨਾ।
ਬੈਠੇ ਸਮਾਧਿ ਅਗਾਧਿ੩ ਕਰੇ
ਕਵਲਾਸ ਕੇ ਅੂਪਰ ਸ਼ੰਭੁ ਅਸੀਨਾ੪।
ਸ਼ਾਂਤਿ ਬ੍ਰਿਤੀ, ਸਮੁਦਾਇ ਰਿਖੀਕ
ਅਚੰਚਲ੫ ਹੈਣ, ਇਕ ਰੂਪ ਬਿਲੀਨਾ੬।
ਹੇਰਿ ਸਭੈ ਕਰ ਜੋਰਿ੭ ਖਰੇ,
ਅਭਿਬੰਦਨ ਠਾਨਹਿਣ੮ ਹੋਇ ਪ੍ਰਸੀਨਾ੯ ॥੧੯॥
ਨਾਂਹਿ ਸਮਾਧਿ ਅਗਾਧਿ ਛੁਟੀ
ਪੁਨਿ ਮਾਈ ਭਿਰਾਈ ਕੇ ਸਾਥ ਕਹੈ।
ਆਪ ਕਹੋ ਜਿਮਿ ਬਾਹਰ ਆਵਹਿਣ,
ਦੀਨ ਦਿਆਲ ਕੀ ਬਾਨਿ ਅਹੈ।
ਕੀਨ ਸਭੈ ਬਿਨਤੀ ਕਰ ਜੋਰਿ
ਕਰੋ ਕਰੁਨਾ ਗਨ ਸਿਜ਼ਖ ਚਹੈਣ।
ਬੈਠਿ ਸਿੰਘਾਸਨ ਜੋ ਕਮਲਾਸਨ੧੦,
ਦੇਹੁ ਦਿਦਾਰ ਕਲੂਖ ਦਹੈਣ੧੧ ॥੨੦॥
ਦਾਸ ਅੁਧਾਰਨ ਕੋ ਇਸ ਕਾਰਨ


੧ਕਿਸੇ ਥਾਂ ਨਹੀਣ ਦਿਜ਼ਸੇ ਸਿਜ਼ਖਾਂ ਲ਼।
੨ਬੰਦ ਦਰਵਾਗ਼ਾ।
੩ਡੂੰਘੀ।
੪(ਮਾਨੋ) ਕੈਲਾਸ਼ ਪਰਬਤ ਤੇ ਸ਼ਿਵਜੀ ਇਸਥਿਤ ਹੋਏ ਹਨ।
੫ਇੰਦਰੀਆਣ ਚੰਚਲਤਾ ਤੋਣ ਰਹਿਤ ਹਨ।
੬ਲਿਵਲੀਨ।
੭ਹਥ ਜੋੜ।
੮ਨਮਸਕਾਰ ਕਰਦੇ ਹਨ।
੯(ਤਾਂ ਜੋ) ਪ੍ਰਸੰਨ ਹੋਣ।
੧੦ਬ੍ਰਹਮਾ।
੧੧ਪਾਪ ਨਾਸ਼ ਹੋਣ।

Displaying Page 108 of 626 from Volume 1