Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੧੨੧
੧੫. ।ਭੀਖਂਸ਼ਾਹ॥
੧੪ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੧੬
ਦੋਹਰਾ: ਬਸੇ ਨਿਸਾ, ਕਹਿ ਰਹੇ ਬਹੁ, ਖਾਨ ਪਾਨ ਨਹਿ ਕੀਨਿ।
ਭਈ ਪ੍ਰਾਤਿ ਬੈਸੇ ਸੁ ਥਲ, ਦਾਰ ਅਗਾਰੇ ਤੀਨ੧+ ॥੧॥
ਚੌਪਈ: ਸਿਮਰਤਿ ਰਿਦੇ ਨਾਮ ਗੁਰੁ ਕੇਰੇ।
ਦੇਹੁ ਦਰਸ ਪੂਰਨ ਪ੍ਰਭੁ ਮੇਰੇ।
ਦੂਰ ਦੇਸ਼ ਆਗਮਨ ਹਮਾਰਾ।
ਪੂਰਹੁ ਮਨ ਸੰਕਲਪ ਦਿਦਾਰਾ੨ ॥੨॥
ਸਭਿ ਘਟ ਕੋ ਮਾਲਿਕ ਗੁਰ ਪੂਰਾ++।
ਪਿਤਾ ਪਿਤਾਮਹਿ ਰਣ ਮਹਿ ਸੂਰਾ।
ਮਨ ਪ੍ਰੇਰਹੁਗੇ ਜਬਿ ਇਨ ਕੇਰੇ।
ਬਾਲਿਕ ਰੂਪ ਲੇਹਿ ਤਬਿ ਹੇਰੇ ॥੩॥
ਅਪਨਿ ਪ੍ਰਿਯਹ ਕੀ੩ ਪੁਰਹੁ ਭਾਵਨਾ।
ਪਰਖਹੁ ਪਰਮ ਸੁ ਪ੍ਰੇਮ ਪਾਵਨਾ।
ਘਟ ਘਟ ਕੀ ਤੁਮ ਜਾਨਂਹਾਰੇ।
ਦਰਸ਼ਨ ਦੇਹੁ ਜਾਨਿ ਮਨ ਪਾਰੇ ॥੪॥
ਇਜ਼ਤਾਦਿਕ ਗੁਨ ਬਰਨਨ ਕਰਿਤੇ।
ਭੀ ਭੁਨਸਾਰ ਪ੍ਰਕਾਸ਼ ਨਿਹਰਿਤੇ੪।
ਸ਼੍ਰੀ ਗੁਰ ਘਰ ਕੇ ਸੇਵਕ ਸਾਰੇ।
ਸੁਨਿ ਸੁਨਿ ਆਇ ਸਮੀਪ ਨਿਹਾਰੇ ॥੫॥
ਤਸਬੀ ਹਾਥ ਫੇਰਿਬੋ ਕਰਿਹੀ।
ਸ਼੍ਰੀ ਨਾਨਕ ਕੋ ਸਿਮਰਤਿ ਅੁਰ ਹੀ।
ਦਰਸ਼ਨ ਦਰਸੇ ਬਿਨਾ ਨ ਜਾਅੂਣ।
ਬੈਠੋ ਇਤ ਹੀ ਦਿਵਸ ਬਿਤਾਅੂਣ ॥੬॥
ਸ਼੍ਰੀ ਨਾਨਕ ਕੋ ਸਦਨ ਮਹਾਨਾ।
ਹਿੰਦੁਨਿ ਤੁਰਕਨਿ ਏਕ ਸਮਾਨਾ।
ਪਜ਼ਖ ਪਾਤ ਜਿਨ ਕੇ ਕੁਛ ਨਾਂਹੀ।
੧ਭਾਵ ਇਕ ਪੀਰ ਤੇ ਦੋ ਮੁਰੀਦ।
+ਪਾ:-ਦਾਰੇ ਆਗ੍ਰਹ ਕੀਨਿ।
੨ਦਰਸ਼ਨ ਦਾ।
++ਪਾ:-ਪੂਰੇ। ਸੂਰੇ।
੩ਪ੍ਰੇਮੀ ਦੀ।
੪ਵੇਖਿਆ ਚਾਨਂਾ।