Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੨੪
ਆਪ ਗੁਰੂ ਨੇ ਦਈ ਗੁਰ ਗਾਦੀ।
ਸੋ ਅਬ ਕਾਰਜ ਕੋਣ ਨ ਕਰੋ
ਪਰਮਾਰਥ ਕੇ ਹਿਤ ਸਿਜ਼ਖ ਅਬਾਦੀ।
ਦਾਸਨਿ ਕੋ ਅੁਪਦੇਸ਼ ਬਤਾਵਹੁ
ਨਾਮ ਜਪਾਵਹੁ ਜੇ ਪਰਮਾਦੀ੧।
ਸੰਗਤਿ ਬ੍ਰਿੰਦ ਕੀ ਪੰਗਤਿ ਮੈਣ
ਥਿਤਿ ਹੋਇ ਕਰੀਜਹਿ ਮੰਗਲ ਸ਼ਾਦੀ੨ ॥੨੧॥
ਦਾਸਨ ਕੀ ਬਿਨਤੀ ਸੁਨਿ ਕੈ
ਗਿਨਤੀ ਤਜਿ ਆਨ ਸੁ ਬਾਹਰ ਆਏ।
ਪੀਤ ਹੈ ਰੰਗ, ਸੁ ਦੂਬਰੇ ਅੰਗ,
ਅੁਮੰਗ ਮਹਾਂ ਗੁਰ ਜੋਣ ਦਰਸਾਏ੩।
ਦੇਖਤਿ ਭੇ ਤਿਨਿ੪ ਦਾਸਨ ਕੋ
ਗੁਰ ਨਾਨਕ ਪਾਸ ਜੁ ਥੇ ਸਮੁਦਾਏ।
ਪ੍ਰੇਮ ਪ੍ਰਵਾਹਿ੫ ਬਧੋ ਅੁਰ ਮੈਣ
ਅੁਚਰੋ ਤਬਿ ਏਕ ਸ਼ਲੋਕ ਬਨਾਏ ॥੨੨॥
ਸ੍ਰੀ ਮੁਖਵਾਕ:
ਮ ੨ ॥
ਜਿਸੁ ਪਿਆਰੇ ਸਿਅੁ ਨੇਹੁ ਤਿਸੁ ਆਗੈ ਮਰਿ ਚਲੀਐ ॥
ਧ੍ਰਿਗੁ ਜੀਵਂੁ ਸੰਸਾਰਿ ਤਾ ਕੈ ਪਾਛੈ ਜੀਵਂਾ ॥੨॥
ਸੈਯਾ: ਸ਼੍ਰੀ ਮੁਖ ਤੇ ਇਮ ਬੋਲਿ ਪ੍ਰਭੂ
ਸਭਿ ਬੀਚ ਗੁਰੂ ਤਬਿ ਬੈਠਿ ਗਏ।
ਜੇ ਸਿਜ਼ਖ ਹੈਣ ਸਮੁਦਾਇ ਤਹਾਂ
ਤਿਨ ਦੇ ਦਰਸ਼ਨ ਪਰਸੰਨ ਕਏ*।
ਧੀਰਜ ਦੀਨ ਭਜੋ ਸਤਿਨਾਮ,
ਰਹੇ ਤਿਸ ਧਾਮੁ, ਅਹਾਰ੬ ਖਏ।
੧ਭੁਜ਼ਲੇ ਹੋਏ ਜੋ ਹਨ।
੨ਅਨਦ ਮੰਗਲ।
੩(ਭਾਵੇਣ) ਰੰਗ ਪੀਲਾ ਤੇ ਅੰਗ ਲਿਸੇ ਸਨ
(ਤਦ ਬੀ ਸਿਜ਼ਖਾਂ ਲ਼ ਜਦੋਣ) ਦਰਸ਼ਨ ਹੋਏ (ਤਾਂ ਬੜੀ) ਅੁਮੰਗ ਚੜ੍ਹ ਗਈ (ਕਿਅੁਣਕਿ) ਮਹਾਂ ਗੁਰ (ਭਾਵ ਗੁਰ
ਨਾਨਕ) ਵਰਗੇ (ਗੁਰੂ ਜੀ) ਨਗ਼ਰ ਆਏ।
(ਅ) ਰੰਗ ਪੀਲਾ ਤੇ ਅੰਗ ਲਿਸੇ ਹਨ, (ਪਰ) ਮਹਾਂ ਅੁਮੰਗ ਹੋਈ ਜਦੋਣ ਗੁਰੂ ਜੀ ਦੇ ਦਰਸ਼ਨ ਹੋਏ।
੪(ਗੁਰੂ ਅੰਗਦ ਜੀ ਨੇ) ਡਿਜ਼ਠਾ।
੫ਪ੍ਰੇਮ ਦੀ ਲਹਿਰ।
**ਪਾਛ-ਭਏ।
੬ਪ੍ਰਸ਼ਾਦਿ।