Sri Gur Pratap Suraj Granth

Displaying Page 109 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੧੨੨

੧੫. ।ਕਾਬਲ ਦੇ ਸਿਜ਼ਖ ਤੋਣ ਸ਼ਾਹ ਨੇ ਘੋੜਾ ਖੋਹਿਆ॥
੧੪ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੧੬
ਦੋਹਰਾ: ਇਸ ਬਿਧਿ ਬਸਿ ਕਰਿ ਲਵਪੁਰੀ, ਕੇਤਿਕ ਮਾਸ ਬਿਤਾਇ।
ਸੰਗਤਿ ਆਵਹਿ ਦਰਸ ਕੋ, ਪ੍ਰਥਮ ਸੁਧਾਸਰ ਨ੍ਹਾਇ ॥੧॥
ਚੌਪਈ: ਸ਼੍ਰੀ ਹਰਿਮੰਦਰ ਕਰਿ ਕਰਿ ਦਰਸ਼ਨ।
ਸੁਨਿ ਪੁਨ ਆਇ ਗੁਰੂ ਪਗ ਪਰਸਨ।
ਬਲੀ ਤੁਰੰਗ ਸ਼ਸਤ੍ਰ ਬਹੁ ਆਨਹਿ।
ਸਤਿਗੁਰ ਹੇਰਿ ਖੁਸ਼ੀ ਤਿਨ ਠਾਨਹਿ ॥੨॥
ਚਾਰੋਣ ਚਜ਼ਕਨ ਕੇਰ ਮਸੰਦ।
ਆਨਹਿ ਗੁਰ ਕੋ ਦਰਬ ਬਿਲਦ।
ਅਨਗਨਿ ਭੀਰ ਨਈ ਨਿਤ ਆਵੈ।
ਵਸਤੁ ਅਮੋਲ ਅਕੋਰ ਚਢਾਵੈਣ ॥੩॥
ਜਹਿ ਕਹਿ ਤੇ ਹਯ ਆਛੋ ਟੋਰਿ।
ਦੇ ਦੇ ਦਰਬ ਲਾਇ ਗੁਰ ਓਰ।
ਸ਼ਸਤ੍ਰ ਪੁਲਾਦੀ ਤੀਛਨ ਮਹਾਂ।
ਬਰਛੇ, ਬਾਨ ਆਨਿ੧ ਜਹਿ ਕਹਾਂ ॥੪॥
ਧਨੁਖ ਤੁਫੰਗ ਮੋਲ ਬਡ ਦੇਤਿ।
ਅਰਪਿ ਗੁਰੂ ਢਿਗ ਖੁਸ਼ੀ ਸੁ ਲੇਤਿ।
ਦੇਸ਼ ਬਿਦੇਸ਼ਨਿ ਚਾਰਹੁ ਦਿਸ਼ਿ ਮੈਣ।
ਛੋਟੇ ਬਡੇ ਨਗਰ ਜਿਸ ਕਿਸ ਮੈਣ ॥੫॥
ਸਤਿਗੁਰ ਕੀ ਸਿਜ਼ਖੀ ਜਗ ਮਾਂਹੀ।
ਜਹਿ ਨਹਿ ਹੁਇ, ਅਸ ਥਲ ਕੋ ਨਾਂਹੀ।
ਜਹਿ ਕਹਿ ਸੁਜਸੁ ਚੰਦੋਆ ਤਨੋ।
ਨਹਿ ਕੋ ਅਸ, ਜਿਨ ਸੁਨੋ ਨ ਭਨੋ ॥੬॥
ਦੋਹਰਾ: ਸਜ਼ਤਾ ਅਰੁ ਬਲਵੰਡ ਜੁਗ, ਹੁਤੇ ਰਬਾਬੀ ਪਾਸ।
ਕਰਤਿ ਕੀਰਤਨ ਰਾਗ ਧੁਨਿ, ਸਭਿ ਅੁਰ ਦੇਤਿ ਹੁਲਾਸ ॥੭॥
ਚੌਪਈ: ਪਹੁਚੋ ਅੰਤ ਸਮਾਂ ਤਬਿ ਤਿਨ ਕੋ।
ਲਵਪੁਰਿ ਤਾਗ ਦੀਨਿ ਨਿਜ ਤਨ ਕੋ।
ਅਪਰ ਰਬਾਬੀ ਬਾਬਕ ਨਾਮ।
ਜੋ ਗਾਵਤਿ ਰਾਗਨਿ ਅਭਿਰਾਮ ॥੮॥
ਰਾਖੋ ਤਬਿ ਹਗ਼ੂਰ ਨੇ ਪਾਸ।


੧ਲਿਆਣਵਦੇ ਹਨ।

Displaying Page 109 of 494 from Volume 5