Sri Gur Pratap Suraj Granth

Displaying Page 110 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੨੫

ਦਾਸ ਲਗੇ ਪਗ ਸੇਵਨ ਕੋ,
ਅਹੰਮੇਵ੧ ਬਿਨਾ ਗੁਰਦੇਵ ਥਿਏ ॥੨੩॥
ਜੋ ਸਿਖ ਸੇਵਕ ਸ਼੍ਰੀ ਗੁਰ ਨਾਨਕ
ਸੋ ਸੁਨਿ ਕੈ ਸਭਿ ਆਵਤਿ ਹੈਣ।
-ਗਾਦੀ ਲਈ ਗੁਰਤਾ੨ ਗੁਰ ਅੰਗਦ
ਸੋ ਬਿਦਤੇ੩- ਸੁਨਿ ਪਾਵਤਿ ਹੈਣ।
ਦੇਖਤਿ ਜੋਤਿ ਮਹਾਂ ਮੁਖ ਜਾਗਤਿ੪,
ਜੋਣ ਨਟ ਸਾਂਗ ਬਨਾਵਤਿ ਹੈਣ।
ਏਕ ਹੀ ਬੇਖ ਅਨੇਕ ਧਰੇ
ਸਭਿ ਲੋਕਨ ਕੋ ਬਿਰਮਾਵਤਿ ਹੈਣ੫ ॥੨੪॥
ਗੁਰਤਾ ਰਥ ਪੈ ਗੁਰ ਸੂਰਜ ਦੂਸਰ
ਮਾਸ੬ ਬਿਤੇ ਤਨ ਰਾਜਤਿ ਹੈਣ੭।
ਮੋਹਿ ਅੰਧੇਰ ਕੋ ਦੂਰ ਕਰੈਣ
ਅਘ ਚੋਰ੮ ਸ਼ਿਤਾਬ ਹੀ ਭਾਜਤਿ ਹੈਣ।
ਬ੍ਰਿੰਦ ਖਿਰੇ ਅਰਬਿੰਦ ਮਹਾਂ ਸਿਖ੯,
ਪੇਚਕ ਨਿਦਕ੧੦ ਲਾਜਤਿ ਹੈਣ।
ਹੋਤਿ ਪ੍ਰਕਾਸ਼ ਚਹੂੰ ਦਿਸ਼ ਮੈਣ
ਤਿਮ ਗਾਨ ਰਿਦੇ ਅੁਪਰਾਜਤਿ ਹੈਣ੧੧ ॥੨੫॥
ਸਾਰਬ ਭੌਮ੧੨ ਮਹਾਂ ਮਹਿਪਾਲਕਿ੧੩
ਪੋਸ਼ਿਸ਼੧੪ ਪੂਰਬ੧੫ ਕੀ ਤਜਿ ਕੈ।


੧ਹੰਕਾਰ।
੨ਗੁਰਿਆਈ।
੩ਓਹ (ਗੁਰੂ ਅੰਗਦ ਜੀ) ਪ੍ਰਗਟ ਹੋਏ ਹਨ।
੪ਦੇਖਦੇ ਹਨ (ਕਿ ਓਹੋ) ਮਹਾਨ ਜੋਤ (ਗੁਰ ਨਾਨਕ ਦੀ) ਮੁਖੜੇ ਤੇ ਜਾਗਦੀ ਹੈ।
੫ਮੋਣਹਦੇ ਹਨ।
੬ਮਹੀਨਾ।
੭ਬਿਰਾਜ ਰਹੇ ਹਨ।
੮ਪਾਪ ਰੂਪੀ ਚੋਰ।
੯ਸਮੂਹ ਕਵਲਾਂ ਰੂਪੀ ਸਿਜ਼ਖ ਮਹਾਂ ਖਿੜੇ।
੧੦ਅੁਜ਼ਲੂ ਰੂਪੀ ਨਿਦਕ।
੧੧ਅੁਤਪਤ ਕਰਦੇ ਹਨ।
੧੨ਸਾਰੀ ਪ੍ਰਿਥਵੀ ਦਾ ਚਜ਼ਕ੍ਰਵਰਤੀ ।ਸੰਸ: ਸਾਰਵ ਭੌਮ॥।
੧੩ਵਜ਼ਡਾ ਰਾਜਾ।
੧੪ਪੌਸ਼ਾਕ।
੧੫ਪਹਿਲੀ।

Displaying Page 110 of 626 from Volume 1