Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੧੨੩
੧੫. ।ਬਰਛੇ ਨਾਲ ਚਸ਼ਮਾ ਚਲਾਅੁਣਾ॥
੧੪ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੧੬
ਦੋਹਰਾ: ਪੋਸ਼ਿਸ਼ ਸੂਖਮ ਬਸਨ ਕੀ,
ਅਧਿਕ ਜਿ ਬਨੀ ਨਵੀਨ।
ਨਿਤ ਪਖਾਰਿਬੋ ਹੋਹਿ ਤਿਨ,
ਪਹਿਰਹਿ ਗੁਰੂ ਪ੍ਰਭੀਨ ॥੧॥
ਸੈਯਾ: ਪੀਤ ਦੁਕੂਲ੧ ਧਰੇ ਦੁਤਿ ਮੂਲ
ਤੁਰੰਗ ਅਰੂਢਤਿ ਆਪ ਸਿਧਾਰੇ।
ਜਾਤਿ ਬਜਾਰਨਿ ਬੀਚ ਪ੍ਰਭੂ
ਨਰ ਨਾਰਿ ਚਹੂੰਦਿਸ਼ਿ ਬੰਦਨ ਧਾਰੇ।
ਚੰਚਲ ਚਾਰੁ ਚਲਾਇ ਫੰਦਾਵਤਿ
ਸ਼ੋਭਤਿ ਹਯ ਇਸ ਭਾਂਤਿ ਅੁਦਾਰੇ।
ਸੰਝ ਸਮੈਣ ਘਨ ਜੋਣ ਚਢਿ ਮੋਰ ਪੈ
ਜਾਤਿ ਨਚਾਵਤ ਮਾਰਗ* ਸਾਰੇ੨ ॥੨॥
ਆਇ ਗਯੋ ਧੁਬੀਆ੩ ਅਗਵਾਇ,
ਦੁਅੂ ਕਰ ਜੋਰਤਿ ਏਵ ਬਖਾਨਾ।
ਰਾਵਰ ਕੇ ਨਿਤ ਚੀਰ ਪਖਾਰਤਿ,
ਸੋ ਤਨ ਧਾਰਤਿ ਹੋ ਹਿਤ ਠਾਨਾ੪।
ਆਏ ਬਰਾਤ ਸਮੇਤ ਇਹਾਂ
ਮਲਹੀਨ੫ ਸੁ ਨੀਰ ਨਹੀਣ ਕਿਸ ਥਾਨਾ।
ਹੇਰਿ ਫਿਰੋ ਚਹੂੰ ਓਰ ਭਲੇ,
ਨਹਿ ਪ੍ਰਾਪਤਿ ਭਾ ਚਿਤ ਚਿੰਤ ਮਹਾਨਾ ॥੩॥
ਪੋਸ਼ਿਸ਼ ਨੀਤ ਅੁਤਾਰਤਿ ਹੋ,
ਇਕਠੀ ਮਮ ਤੀਰ੬ ਭਈ ਸਮੁਦਾਈ।
ਆਪ ਕਰੋ ਅਬਿ ਆਇਸੁ ਜਾਣ ਬਿਧਿ,
ਤੋਣ ਕਰਿਹੌਣ ਪਟ ਹੇਤੁ ਅੁਪਾਈ।
੧ਦੁਪਜ਼ਟਾ, ਬਸਤ੍ਰ।
*ਪਾ:-ਭਾਵਤਿ।
੨ਜਿਵੇਣ ਤ੍ਰਿਕਾਲਾਂ ਸਮੇਣ ਬਦਲ ਚੜ੍ਹੇ ਤੇ ਮੋਰ (ਨਚਦਾ ਹੈ) ਤਿਵੇਣ ਰਾਹ ਵਿਚ ਨਚਾਂਵਦੇ ਜਾਣਦੇ ਹਨ (ਘੋੜਾ) ਸਾਰੇ
ਜਂੇ।
੩ਧੋਬੀ।
੪ਭਾਵ ਜਿਨ੍ਹਾਂ ਲ਼ ਤੁਸੀਣ ਖੁਸ਼ੀ ਨਾਲ ਪਹਿਰਦੇ ਹੋ।
੫ਮੈਲ ਤੋਣ ਬਿਨਾਂ, ਨਿਰਮਲ।
੬ਮੇਰੇ ਪਾਸ।