Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੨੭
ਰਹੋ ਸੰਗਿ ਸਤਿਗੁਰ ਕੇ ਸਦਾ।
ਸੋ ਤੁਮ ਦਰਸ ਆਇ ਹੈ ਜਦਾ।
ਤਿਸਿ ਤੇ ਸੁਨਹੁ ਸਕਲ ਬਿਰਤੰਤਾ।
ਜਥਾ ਚਰਿਜ਼ਤ੍ਰ ਕੀਨ ਭਗਵੰਤਾ੧ ॥੩੦॥
ਏਵ ਬਿਚਾਰਤਿ ਬਾਲਾ ਆਯੋ।
ਗੁਰ ਪ੍ਰਸੰਗ ਤਿਨ ਸਕਲ ਸੁਨਾਯੋ।
ਸੋ ਹਮ ਪੂਰਬਿ੨ ਹੀ ਕਹਿ ਆਏ।
ਛੰਦ ਚੌਪਈ ਬੰਦ ਬਨਾਏ ॥੩੧॥
ਸ਼੍ਰੀ ਬਾਬਾ ਨਾਨਕ ਜੀ ਜੈਸੇ।
ਕਰੇ ਪ੍ਰਸੰਗ ਸੁਨੇ ਸਭਿ ਤੈਸੇ।
ਨਿਸ ਦਿਨ ਪ੍ਰੇਮ ਲਗੋ ਤਿਨ ਕੇਰਾ।
ਸਿਮਰਹਿਣ ਸਤਿਗੁਰ ਸੰਝ ਸਵੇਰਾ ॥੩੨॥
ਸੁਨੀ ਜਨਮ ਸਾਖੀ ਗੁਰ ਸਾਰੀ।
ਕੁਛ ਬਿਰਾਗ ਤੇ ਧੀਰਜ ਧਾਰੀ।
ਜਿਨ ਸਿਜ਼ਖਨ ਕੇ ਭਾਗ ਬਿਸਾਲਾ।
ਸੇਵਹਿਣ, ਬਾਨੀ ਸੁਨਹਿਣ ਰਸਾਲਾ ॥੩੩॥
ਤਅੂ ਗੁਰੂ ਅੰਗਦ ਇਸ ਰੀਤਾ।
ਬੋਲਹਿਣ ਅਲਪ, ਨ ਠਾਨਹਿਣ ਪ੍ਰੀਤਾ।
ਬਾਲਿਕ ਦਸ਼ਾ ਬਿਖੈ ਨਿਤਿ ਰਹੈਣ।
ਹਰਖ ਸ਼ੋਕ ਜਿਨ ਲੇਸ਼ ਨ ਅਹੈ ॥੩੪॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਅੰਗਦ ਪ੍ਰਗਟ ਹੋਣ
ਪ੍ਰਸੰਗ ਬਰਨਨ ਨਾਮ ਨਵਮੋਣ ਅੰਸੂ ॥੯॥
੧ਭਾਵ ਗੁਰ ਨਾਨਕ ਦੇਵ ਜੀ ਨੇ।
੨ਪਹਿਲੇ (ਸ਼੍ਰੀ ਗੁਰ ਨਾਨਕ ਪ੍ਰਕਾਸ਼ ਵਿਚ)।