Sri Gur Pratap Suraj Granth

Displaying Page 112 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੨੫

੧੭. ।ਬ੍ਰਾਹਮਣ ਦਾ ਪੁਜ਼ਤ੍ਰ ਜਿਵਾਇਆ॥
੧੬ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੧੮
ਦੋਹਰਾ: ਦਿਜ ਜਨਨੀ ਰੋਦਤਿ ਅਧਿਕ, ਇਕਠੇ ਨਰ ਸਮੁਦਾਇ।
ਸ਼ੋਕ ਬਿਲੋਕਤਿ ਰੋਕਤੇ, ਰੌਰ ਨ ਰੁਦਨ ਅੁਠਾਇ ॥੧॥
ਚੌਪਈ: ਕੇਤਿਕ ਨਰ ਸਤਿਗੁਰ ਢਿਗ ਆਏ।
ਹੇਤੁ ਰੌਰ ਕੋ ਸਕਲ ਸੁਨਾਏ।
ਮ੍ਰਿਤਕ ਪੁਜ਼ਤ੍ਰ ਕੋ ਬਿਜ਼ਪ੍ਰ ਅੁਠਾਇ।
ਪੌਰ ਆਪ ਕੇ ਦੀਨਸਿ ਪਾਇ ॥੨॥
ਰਹੇ ਹਟਾਇ ਹਟਤਿ ਕਿਮ ਨਾਂਹੀ।
ਕਹੈ -ਕਿ ਸੁਧ ਦਿਹੁ ਸਤਿਗੁਰ ਪਾਹੀ।
ਮੇਰੋ ਪੁਜ਼ਤ੍ਰ ਜਿਵਾਵਨਿ ਕਰੈਣ।
ਨਾਤੁਰ ਹਮ ਦੋਨਹੁ ਭੀ ਮਰੈਣ- ॥੩॥
ਸਮੁਝਤਿ ਨਹੀਣ, ਰਹੇ ਸਮੁਝਾਇ।
ਸੁਨਿ ਬੋਲੇ ਸ਼੍ਰੀ ਗੁਰ ਹਰਿਰਾਇ।
ਕਰਹੁ ਬਿਜ਼ਪ੍ਰ ਸੋਣ -ਕਰਹੁ ਅੁਠਾਵਨਿ।
ਪਰਾਲਬਧ ਪ੍ਰਾਨੀ ਭੁਗਤਾਵਨਿ ॥੪॥
ਪੂਰਬ ਜਨਮ ਕਰਮ ਜਿਮ ਕਰਿਹੀ।
ਜਗ ਮਹਿ ਜੀਵ ਸਰੀਰਨਿ ਧਰਿਹੀ।
ਦੁਖ ਸੁਖ ਜਿਤਿਕ ਭੋਗਿਬੋ ਹੋਇ।
ਅੁਜ਼ਤਮ ਆਦਿ ਜਨਮ ਜੋ ਕੋਇ ॥੫॥
ਜਿਤਿਕ ਸਮੇਣ ਲਗਿ ਸਾਸਨਿ ਧਰਤਾ।
ਤ੍ਰੈ ਕੋ੧ ਅਹੈ ਬਿਧਾਤਾ ਕਰਤਾ।
ਜਨਮ ਹੋਨਿ ਤੇ ਪੂਰਬ ਕਾਲਾ।
ਤੀਨਹੁ ਰਚੇ ਜੀਵ ਕੇ ਨਾਲਾ ॥੬॥
ਈਸ਼ੁਰ ਕੀ ਇਹ ਕਰੀ ਮ੍ਰਿਜਾਦ।
ਕੋ ਨ ਹਟਾਇ ਸਕਹਿ ਸੁਰ ਆਦਿ-।
ਸੁਨਤਿ ਮਸੰਦ ਹਾਥ ਜੁਗ ਜੇਰਿ।
ਪਾਇ ਰਗ਼ਾਇ ਗਯੋ ਦਿਜ ਓਰ ॥੭॥
ਕਹੀ ਗੁਰੂ ਕੀ ਸਕਲ ਸੁਨਾਈ।
ਬਿਜ਼ਪ੍ਰ! ਜਾਹੁ ਲੇ ਮ੍ਰਿਤਕ ਅੁਠਾਈ।
ਇਹ ਕਿਮ ਹੋਇ ਮਰੋ ਪੁਨ ਜੀਵੈ।


੧ਤਿੰਨਾਂ (੧. ਅੂਚ ਨੀਚ ਜਾਤੀ ਵਿਚ ਜਨਮ। ੨. ਦੁਖ ਸੁਖ। ੩. ਅੁਮਰਾ) ਦਾ।

Displaying Page 112 of 376 from Volume 10