Sri Gur Pratap Suraj Granth

Displaying Page 112 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੧੨੪

ਮਿਲੀ ਸਪਤਨੀ ਆਪਸ ਮਾਂਹੀ।
ਸਿਮਰਤਿ ਪਤਿ ਸੁਤ ਰੁਦਨ ਕਰਾਹੀਣ ॥੩੧॥
ਦੈਵ ਕਰੀ ਗਤਿ ਕਹਾਂ ਹਮਾਰੀ।
ਅੰਤ ਸਮੈਣ ਗੁਰ ਬ੍ਰਿਹੁ ਮਹਿ ਡਾਰੀ।
ਅਤਿ ਕਠੋਰ ਧਿਕ ਰਿਦੇ ਹਮਾਰੇ।
ਸੁਤਿ ਪਤਿ ਬਿਛਰੇ, ਭੇ ਤਨ ਧਾਰੇ੧ ॥੩੨॥
ਮਿਲੀ ਪਰਸਪਰ ਦੋਨਹੁ ਰੋਈ।
ਤ੍ਰਿਯ ਸਿਜ਼ਖਨਿ ਕੀ ਗਤਿ ਤਸ* ਹੋਈ੨।
ਬਿਨੈ ਸਮੇਤ ਪ੍ਰਬੋਧਤਿ ਘਨੀ।
ਗੁਰ ਪਤਨੀ ਤੁਮ ਨਹਿ ਇਮ ਬਨੀ ॥੩੩॥
ਸੇਵਾ ਕਰਹਿ ਸਰਬ ਹਮ ਦਾਸੀ।
ਨਿਸ ਬਾਸੁਰ ਪਰਚਹਿ ਰਹਿ ਪਾਸੀ।
ਇਜ਼ਤਾਦਿਕ ਬਹੁ ਭਾਖਨਿ ਕਰੋ।
ਮਾਤ ਸੁੰਦਰੀ ਧੀਰਜ ਧਰੋ ॥੩੪॥
ਮੰਜੀ ਪਰ ਬਿਛਾਵਨੋ ਛਾਏ।
ਸੋ ਆਯੁਧ ਕਰਿ ਨਮੋ ਟਿਕਾਏ।
ਦੋਨੋ ਸੌਤ ਪ੍ਰਭਾਤਿ ਸ਼ਨਾਨੈਣ।
ਗੁਰ ਸਰੂਪ ਕਰਿ ਤਿਨ ਕੌ ਮਾਨੈਣ ॥੩੫॥
ਪੁਸ਼ਪ ਧੂਪ ਚੰਦਨ ਚਰਚਾਵੈਣ।
ਦਰਸ਼ਨ ਕਰਿ ਭੋਜਨ ਕੋ ਖਾਵੈਣ।
ਸਿਖ ਸੰਗਤਿ ਕਿਤ ਤੇ ਚਲਿ ਆਵੈ।
ਗੁਰ ਸਮਾਨ ਅਵਿਲੋਕ ਮਨਾਵੈ ॥੩੬॥
ਅਰਪਤਿ ਗਨ ਅੁਪਹਾਰ ਅਛੇਰੇ।
ਨਿਤ ਪ੍ਰਤਿ ਪੂਜਾ ਹੋਤਿ ਬਡੇਰੇ।
ਮਹਿਮਾਂ ਸ਼ਸਤ੍ਰਨਿ ਕੀ ਬਹੁ ਭਈ।
ਧਰੀ ਕਾਮਨਾ ਸੋ ਸਿਖ ਲਈ ॥੩੭॥
ਸਾਹਿਬ ਦੇਵੀ ਸਦਾ ਸਚਿੰਤ।
ਸੌਤ ਸੁੰਦਰੀ ਨਿਕਟ ਬਸੰਤਿ।
ਗੁਰ ਸ਼ਰੀਰ ਕੋ ਚਿਤਵਨ ਕਰਤੀ।


੧ਪਤੀ ਤੇ ਪੁਜ਼ਤ੍ਰਾਣ ਤੋਣ ਵਿਛੜਿਆਣ ਹੋਇਆਣ ਵੀ ਅਸਾਂ (ਅਜੇ) ਤਨ ਧਾਰਿਆ ਹੋਇਆ ਹੈ।
*ਪਾ:-ਗਨ ਤਹਿ।
੨ਸਿਜ਼ਖਾਂ ਦੀਆਣ ਇਸਤ੍ਰੀਆਣ ਦੀ ਬੀ ਤਿਵੇਣ ਗਤ ਹੋਈ, ਭਾਵ ਸਾਰੀਆਣ ਰੋਂ ਲਗੀਆਣ।

Displaying Page 112 of 299 from Volume 20