Sri Gur Pratap Suraj Granth

Displaying Page 112 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੧੨੫

੧੬. ।ਦਾਰਾ ਤੇ ਗੁਰੂ ਜੀ ਦਾ ਮੇਲ॥
੧੫ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੧੭
ਦੋਹਰਾ: ਕੀਰਤਿ ਪੁਰਿ ਡੇਰਾ ਕਿਯੋ, ਜਸੁ ਗੁਰ ਕੇ ਸੁਨਿ ਕਾਨ।
ਅੁਰ ਹਰਖੋ ਸੁਖ ਕੋ ਲਹੋ, ਦਾਰਸ਼ਕੋਹ ਸੁਜਾਨ ॥੧॥
ਚੌਪਈ: ਅਪਨੇ ਅੁਮਰਾਵਨਿ ਕੇ ਸਾਥ।
ਬੋਲੋ ਤਬਹਿ ਸੁਨੀ ਮੈਣ ਗਾਥ।
ਸ਼੍ਰੀ ਨਾਨਕ ਭੇ ਪੀਰਨਿ ਪੀਰ।
ਜਿਨ ਮਹਿ ਅਗ਼ਮਤ ਮਹਾਂ ਗੰਭੀਰ ॥੨॥
ਬਹੁ ਲੋਕਨਿ ਕੋ ਦੀਨਸਿ ਗਾਨ।
ਕਰੇ ਅੁਧਾਰਨਿ ਬਿਦਤ ਜਹਾਨ।
ਗਾਦੀ ਪਰ ਤਿਨ ਤੇ ਪਸ਼ਚਾਤ।
ਜੋ ਬੈਠੇ ਤਿਸ ਜਸੁ ਅਵਿਦਾਤ੧ ॥੩॥
ਸੰਤ ਅਨੇਕ ਬੇਸ ਕੇ ਮਿਲੇ।
ਜਹਾਂ ਪ੍ਰਸੰਗ ਇਨਹੁ ਕਾ ਚਲੇ।
ਤਹਿ ਤਹਿ ਸੁਜਸੁ ਸਕਲ ਨੇ ਕਹੋ।
ਬਹੁ ਲੋਕਨਿ ਸ਼ੁਭ ਮਾਰਗ ਲਹੋ ॥੪॥
ਹਮਰੇ ਪਿਤਾ ਪਿਤਾਮੈ ਕੇਰੇ।
ਹੁਤੇ ਪੀਰ ਅਗ਼ਮਤੀ ਬਡੇਰੇ।
ਇਸ ਘਰ ਕੀ ਰਾਖਤਿ ਬਡਿਆਈ।
ਮਿਲਿ ਮੁਰੀਦ ਸਮ ਗ੍ਰੀਵ ਨਿਵਾਈ ॥੫॥
ਰਜ਼ਜੂ ਸ਼ਰ੍ਹਾ੨ ਜਿਨਹੁ ਗਰ ਪਰੀ।
ਮੂਢ ਮੁਲਾਨਿ੩ ਸੁ ਚਰਚਾ ਕਰੀ।
ਬਨੇ ਅਸੂਯਕ੪ ਗਾਨ ਬਿਹੀਨੇ।
ਜਥਾ ਅੰਧ ਕਰ ਮਾਂਿਕ ਲੀਨੇ ॥੬॥
ਭਏ ਪ੍ਰਭਾਤੀ, ਚਲੈਣ ਅਗੇਰੇ।
ਮਿਲਿ ਕਰਿ ਸੁਨਿ ਹੈਣ ਬਾਕ ਭਲੇਰੇ।
ਸੰਤਨਿ ਕੋ ਮਿਲਿਬੋ ਸੁਖਦਾਨੀ।
ਜਗ ਮਹਿ ਜਿਸ ਕੇ ਕੋਨ ਸਮਾਨੀ ॥੭॥
ਇਮ ਕਹਿ ਦਾਰਸ਼ਕੋਹੁ ਸੁਜਾਨਾ।

੧ਅੁਜ਼ਜਲ।
੨ਸ਼ਰ੍ਹਾ ਦੀ ਰਜ਼ਸੀ।
੩ਮੂਰਖ ਮੁਲਾਂਿਆਣ ਨੇ।
੪ਨਿਦਕ। ਈਰਖਾਲੂ।

Displaying Page 112 of 412 from Volume 9