Sri Gur Pratap Suraj Granth

Displaying Page 114 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੨੯

ਜਹਿਣ ਕਹਿਣ ਸ਼੍ਰੀ ਗੁਰ ਸੁਜਸ ਬਿਥਾਰਹਿਣ੧ ॥੬॥
ਬਹੁਰ ਰਬਾਬੀ ਕਿਰਤਨ ਗਾਵੈਣ।
ਸੁਨਹਿਣ ਬੀਚ ਸੰਗਤਿ ਹਰਖਾਵੈਣ।
ਬੈਠੇ ਰਹੈਣ ਸਿੰਘਾਸਨ ਫੇਰ।
ਸਿਜ਼ਖ ਸੰਗਤਿ ਸਭਿ ਦਰਸ਼ਨ ਹੇਰਿ ॥੭॥
ਦੋਹਰਾ: ਸ਼੍ਰੀ ਗੁਰ ਨਾਨਕ ਕੀ ਸਦਾ,
ਚਰਚਾ ਕਰਤਿ ਅੁਦਾਰ*।
ਜਥਾ ਚਰਿਜ਼ਤ੍ਰ ਪਵਿਜ਼ਤ੍ਰ ਬਹੁ,
ਜਗ ਬਚਿਜ਼ਤ੍ਰ ਬਿਸਤਾਰ੨ ॥੮॥
ਚੌਪਈ: ਅਪਰ ਨ ਚਰਚਾ ਕੋਈ ਹੋਇ।
ਜਗ ਕਾਰਜ ਕੀ ਜੇਤਿਕ ਜੋਇ।
ਸੂਪਕਾਰ੩ ਕਰਿ ਤਾਰ ਅਹਾਰੂ।
ਸਭਿ ਰਸ ਪਾਕਹਿ, ਸਾਦ ਅੁਦਾਰੂ ॥੯॥
ਜਬਿ ਸੁਧਿ ਦੇਹਿ ਆਨ ਕਰਿ ਸੋਈ।
ਸ਼੍ਰੀ ਗੁਰ ਜੀ! ਭਈ ਪਾਕ੪ ਰਸੋਈ।
ਅੁਠਿ ਕ੍ਰਿਪਾਲ ਤਿਹਿ ਸੰਗ ਸਿਧਾਰੈਣ।
ਸਖਾ ਸਿਜ਼ਖ ਸੇਵਕ ਲੇ ਸਾਰੈ ॥੧੦॥
ਚਤੁਰ ਬਰਨ ਤਹਿਣ ਸਮਸਰ੫ ਬੈਸਹਿਣ।
ਜੈਸੇ ਰੰਕ, ਰਾਵ ਭੀ ਤੈਸਹਿਣ।
ਮਾਟੀ ਕੇ ਬਾਸਨ੬ ਹੁਇਣ ਸਾਰੇ।
ਪਜ਼ਤ੍ਰਨ ਮਹਿਣ ਅਚ ਲੇਹਿ ਅਹਾਰੇ ॥੧੧॥
ਜੋ ਚੌਣਕੇ ਮਹਿਣ ਅਚਹਿ ਰਸੋਈ।
ਗੁਰੂ ਸਮੀਪ ਜਾਇ ਨਹਿਣ ਸੋਈ।
ਪੰਕਤਿ ਬੀਚ ਬੈਠਿ ਗੁਰ ਖਾਂਹਿ।
ਏਕ ਸਮਾਨ ਅਸਨ੭ ਅਚਵਾਹਿਣ ॥੧੨॥


੧ਫੈਲਾਵਨ।
*ਪਾ:-ਅੁਚਾਰ।
੨ਜਿਸ ਤਰ੍ਹਾਂ ਗੁਰੂ ਜੀ ਦੇ ਪਵਿਜ਼ਤ੍ਰ ਚਰਿਜ਼ਤ੍ਰਾਣ ਦਾ ਖੂਬਸੂਰਤ ਫੈਲਾਅੁ ਸੀ।
੩ਰਸੋਈਆ।
੪ਪਜ਼ਕ ਗਈ।
੫ਇਕੋ ਜਿਹੇ।
੬ਭਾਂਡੇ।
੭ਭੋਜਨ।

Displaying Page 114 of 626 from Volume 1