Sri Gur Pratap Suraj Granth

Displaying Page 116 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੩੧

ਚਹੁਣ ਦ੍ਰਿਸ਼ ਪਰਵਾਰਤਿ੧ ਸਿਖ ਆਇ।
ਰੁਚਿਰ ਰਬਾਬੀ ਰਾਗਨਿ ਗਾਇਣ ॥੧੭॥
ਸਕਲ ਪ੍ਰੇਮ ਕਹਿ ਸੁਨਹਿਣ ਸੁ ਦਾਸ।
ਜਿਨ ਤੇ ਬ੍ਰਿੰਦ੨ ਬਿਕਾਰ ਬਿਨਾਸ਼।
ਸੰਧਾ ਸਮੈਣ ਸੁ ਹੋਇ ਇਕੰਤ।
ਨਿਜ ਸਰੂਪ ਮਹਿਣ ਲੈ੩ ਭਗਵੰਤ ॥੧੮॥
ਬੈਠਹਿਣ ਏਕਾਣਕੀ ਇਕ ਜਾਮ।
ਪੁਨ ਪ੍ਰਯੰਕ ਪਰ ਕਰਹਿਣ ਅਰਾਮ।
ਇਸ ਪ੍ਰਕਾਰ ਨਿਸ ਦਿਵਸ ਬਿਤਾਵਹਿਣ।
ਸਿਜ਼ਖਨ ਤੇ ਸਤਿਨਾਮੁ ਜਪਾਵਹਿਣ ॥੧੯॥
ਆਪਨ ਢਿਗ ਮਾਯਾ ਵਿਵਹਾਰ।
ਗ਼ਿਕਰ ਨ ਹੋਨ ਦੇਹਿਣ ਕਿਸਿ ਵਾਰ੪।
ਹਰਖ ਸੋਗ ਜੇਤਿਕ ਬਿਧਿ ਨਾਨਾ।
ਇਨ ਕੋ ਸਿਜ਼ਖ ਨ ਕਰਹਿਣ ਬਖਾਨਾ ॥੨੦॥
ਇਕ ਰਸ ਬ੍ਰਿਤਿ ਸਮਾਨ ਜਿਨ ਕੇਰੀ।
ਰਾਗ ਨ ਦੈਸ਼, ਮ੍ਰਿਜ਼ਤ ਨਹਿਣ ਬੈਰੀ।
ਸਦਾ ਅਨਦ ਪ੍ਰੇਮ ਰਸ ਪਾਗੇ।
ਸ਼੍ਰੀ ਨਾਨਕ ਜਸ ਸੋਣ ਨਿਤਿ ਲਾਗੇ ॥੨੧॥
ਗੋਰਖ ਆਦਿ ਸਿਜ਼ਧ ਬਡ ਪੂਰੇ।
ਇਕ ਦਿਨ ਕਰਿ ਬਿਚਾਰ ਸਭਿ ਰੂਰੇ।
-ਸ਼੍ਰੀ ਨਾਨਕ ਗਾਦੀ ਪਰ ਜੌਨ।
ਕੈਸੋ ਅਹੈ ਬਿਲੋਕਹਿਣ ਤੌਨ ॥੨੨॥
ਆਪ੫ ਸੁ ਹੁਤੇ ਮਹਿਦ ਮਹਿਯਾਨ੬।
ਕਰਿ ਦਿਗਬਿਜੈ੭ ਪੁਜੇ੮ ਸਭਿ ਥਾਨ।
ਪੀਰ ਨ ਮੀਰ ਅਰੋ ਨਹਿਣ ਆਗੇ।


੧ਅੁਦਾਲੇ ਆ ਬੈਠਦੇ ਹਨ।
੨ਸਾਰੇ।
੩ਲੀਨ ਹੁੰਦੇ ਹਨ।
੪ਕਿਸੇ ਵੇਲੇ।
੫ਭਾਵ ਗੁਰੂ ਨਾਨਕ ਜੀ।
੬ਬੜਿਆਣ ਤੋਣ ਬੜੇ।
੭ਹਰ ਪਾਸੇ ਜੈ ਕਰਕੇ।
੮ਪੂਜੇ ਗਏ।

Displaying Page 116 of 626 from Volume 1